BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮੋਟਰਸਾਇਕਲ ਸਵਾਰ ਨੂੰ ਲੁਟੇਰਿਆਂ ਕੀਤਾ ਗੰਭੀਰ ਜਖਮੀ, ਫਰੀਦਕੋਟ ਕੀਤਾ ਰੈਫਰ

ਦੋ ਲੁਟੇਰੇ ਕਾਬੂ, ਦੋ ਫਰਾਰ
ਜਲਾਲਾਬਾਦ, 17 ਮਾਰਚ (ਬਬਲੂ ਨਾਗਪਾਲ)-
ਬੀਤੀ ਰਾਤ ਸਥਾਨਕ ਬੱਤੀਆਂ ਵਾਲਾ ਚੌਂਕ ਵਿੱਚ ਕੁੱਝ ਲੋਕਾਂ ਵਲੋਂ ਮੋਟਰਸਾਇਕਲ ਸਵਾਰ ਵਿਅਕਤੀ ਦੇ ਨਾਲ ਲੁੱਟਖੋਹ ਦੀ ਨੀਅਤ ਨਾਲ ਗੰਭੀਰ ਰੂਪ ਵਿੱਚ ਜਖਮੀ ਕਰਨ ਦਾ ਮਾਮਲਾ ਸਾਮਣੇ ਆਇਆ ਹੈ। ਇਸ ਘਟਨਾ ਵਿੱਚ ਇੱਕ ਵਿਅਕਤੀ ਨੂੰ ਕਾਬੂ ਕਰਕੇ ਪੁਲਸ ਹਵਾਲੇ ਕਰ ਦਿੱਤਾ ਗਿਆ ਅਤੇ ਦੂਜੇ ਨੂੰ ਦੇਰ ਰਾਤ ਪੁਲਸ ਨੇ ਹਿਰਾਸਤ ਵਿੱਚ ਲੈ ਲਿਆ ਜਦਕਿ ਦੋ ਵਿਅਕਤੀ ਅਜੇ ਫਰਾਰ ਹਨ।
ਜਾਨਕਾਰੀ ਅਨੁਸਾਰ ਸਥਾਨਕ ਟਿਵਾਨਾ ਰੋਡ ਤੇ ਸੱਤਿਅਮ ਇੰਡਸਟ੍ਰੀਜ਼ ਦੇ ਇੰਮਪਲਾਈਜ਼ ਪ੍ਰਦੀਪ ਕੁਮਾਰ ਪੁਤਰ ਮੰਗਤ ਸਿੰਘ ਪਿੰਡ ਬਾਦਲ ਕੇ ਬੀਤੀ ਰਾਤ ਕਰੀਬ 9 ਵਜੇ ਸ਼ੈਲਰ ਤੋਂ ਕੰਮ-ਕਾਜ ਨਿਪਟਾ ਕੇ ਮੋਟਰਸਾਇਕਲ ਤੇ ਸਵਾਰ ਹੋ ਘਰ ਨੂੰ ਜਾ ਰਿਹਾ ਸੀ ਜਦ ਉਹ ਸਥਾਨਕ ਡੀਐਸਪੀ ਚੌਂਕ ਨੇੜੇ ਬੱਤੀਆਂ ਵਾਲਾ ਚੌਂਕ ਕੋਲ ਕਰੀਬ 10 ਵਜੇ ਇੱਕ ਵਿਅਕਤੀ ਨੇ ਉਸਨੂੰ ਹੱਥ ਕੀਤਾ ਅਤੇ ਰੋਕਿਆ ਅਤੇ ਰੋਕਦਿਆਂ ਸਾਰ ਹੀ ਸਾਮਣੇ ਤੋਂ 2 ਲੋਕਾਂ ਨੇ ਜਿਸ ਦੇ ਇੱਕ ਦੇ ਹੱਥ ਵਿੱਚ ਇੱਟ ਅਤੇ ਦੂਜੇ ਦੇ ਹੱਥ ਵਿੱਚ ਸ਼ਰਾਬ ਵਾਲੀ ਬੋਤਲ ਸੀ। ਉਨਾਂ ਨੇ ਆਉਂਦਿਆਂ ਹੀ ਹਮਲਾ ਕਰ ਦਿੱਤਾ। ਕਾਫੀ ਜੱਦੋਜਹਿਦ ਤੋਂ ਬਾਅਦ ਲੋਕਾਂ ਨੇ ਭੱਜਦੇ ਲੁਟੇਰਿਆਂ ਨੂੰ ਇੱਕ ਨੂੰ ਮੌਕੇ ਤੇ ਕਾਬੂ ਕਰ ਲਿਆ ਅਤੇ ਬਾਅਦ ਵਿੱਚ ਦੂਜੇ ਨੂੰ ਪੁਲਸ ਤੇ ਦਬਾਅ ਬਣਾ ਕੇ ਹਿਰਾਸਤ ਵਿਚ ਲਿਆ ਗਿਆ। ਪਰ ਦੂਜੇ ਪਾਸੇ ਪ੍ਰਦੀਪ ਕੁਮਾਰ ਦੇ ਸਿਰ ਤੇ ਡੂੰਗੀਆਂ ਚੋਟਾਂ ਆਉਣ ਕਾਰਣ ਉਸਨੂੰ ਜਖਮੀ ਹਾਲਤ ਵਿੱਚ ਪਹਿਲਾਂ ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿੱਥੇ ਉਨਾਂ ਨੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਫਰੀਦਕੋਟ ਰੈਫਰ ਕਰ ਦਿੱਤਾ।
ਇਸ ਸੰਬੰਧੀ ਜਦੋਂ ਨਗਰ ਥਾਣਾ ਪ੍ਰਭਾਰੀ ਤੇਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਮੌਕੇ ਤੇ ਇੱਕ ਵਿਅਕਤੀ ਨੂੰ ਲੋਕਾਂ ਨੇ ਪੁਲਸ ਦੇ ਹਵਾਲੇ ਕੀਤਾ ਹੈ ਅਤੇ ਦੂਜੇ ਨੂੰ ਪੁਲਸ ਵਲੋ ਦੇਰ ਰਾਤ ਕਾਬੂ ਕੀਤਾ ਹੈ। ਜਿਸ ਕੋਲੋਂ 2 ਮੋਬਾਇਲ ਬਰਾਮਦ ਕਰ ਲਏ ਗਏ ਹਨ ਅਤੇ ਬਾਕੀ ਦੋ ਦੋਸ਼ੀਆਂ ਦੀ ਭਾਲ ਜਾਰੀ ਹੈ।

No comments: