BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨਸ਼ੀਲੇ ਪਦਾਰਥਾ ਦਾ ਨਜਾਇਜ਼ ਧੰਦਾ ਕਰਨ ਵਾਲੇ ਸਹਾਇਕ ਮੁਨਸ਼ੀ ਅਤੇ ਟੀਚਰ ਗ੍ਰਿਫਤਾਰ

ਜਲੰਧਰ 25 ਮਾਰਚ (ਜਸਵਿੰਦਰ ਆਜ਼ਾਦ)- ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ, ਸੀਨੀਅਰ ਕਪਤਾਨ ਪੁਲਿਸ, ਜਲੰਧਰ (ਦਿਹਾਤੀ) ਜੀ ਵੱਲੋ ਪ੍ਰੈਸ ਕਾਨਫਰੰਸ ਦੋਰਾਂਨ ਦੱਸਿਆ ਕਿ ਨਸ਼ੀਲੇ ਪਦਾਰਥਾ ਦਾ ਨਜਾਇਜ਼ ਧੰਦਾ ਕਰਨ ਵਾਲੇ ਮਾੜੇ ਅਨਸਰਾਂ ਵਿਰੁੱਧ ਸ਼ੁਰੂ ਕੀਤੀ ਵਿਸ਼ੇਸ਼ ਮੁਹਿੰਮ ਤਹਿਤ ਜਿਲ੍ਹਾ ਜਲੰਧਰ (ਦਿਹਾਤੀ) ਦੀ ਪੁਲਿਸ ਵੱਲੋ ਸ਼੍ਰੀ ਵਜੀਰ ਸਿੰਘ ਖਹਿਰਾ, ਪੀ.ਪੀ.ਐਸ, ਪੁਲਿਸ ਕਪਤਾਨ, (ਇੰਨਵੈਸਟੀਗੇਸਨ), ਸ਼੍ਰੀ ਸੁਰਿੰਦਰ ਮੋਹਣ, ਪੀ.ਪੀ.ਐਸ, ਉੱਪ ਪੁਲਿਸ ਕਪਤਾਨ, (ਇੰਨਵੈਸਟੀਗੇਸਨ) ਜਲੰਧਰ (ਦਿਹਾਤੀ) ਦੀ ਕਮਾਂਡ ਹੇਠ ਇੰਸਪੈਕਟਰ ਹਰਿੰਦਰ ਸਿੰਘ, ਇੰਚਾਰਜ ਸੀ.ਆਈ.ਏ ਸਟਾਫ ਜਲ਼ੰਧਰ (ਦਿਹਾਤੀ)-1 ਵੱਲੋ ਸਮੇਤ ਪੁਲਿਸ ਪਾਰਟੀ ਗਸ਼ਤ ਬਾ-ਚੈਕਿੰਗ ਭੈੜੇ ਪੁਰਸ਼ਾਂ ਦੇ ਸੰਬੰਧ ਵਿੱਚ ਥਾਣਾ ਆਦਮਪੁਰ ਤੋਂ ਥਾਣਾ ਭੋਗਪੁਰ ਦੇ ਏਰੀਆ ਵੱਲ ਜਾ ਰਹੇ ਸੀ, ਜਦੋ ਪੁਲਿਸ ਪਾਰਟੀ ਅੱਡਾ ਦਰਾਵਾਂ, ਦਾਰਾਪੁਰ ਬਾਹੱਦ ਰਕਬਾ ਭੋਗਪੁਰ ਥਾਣਾ ਪੁੱਜੀ ਤਾਂ ਇੱਕ ਦੇਸ਼ ਸੇਵਕ ਨੇ ਇਤਲਾਹ ਦਿੱਤੀ ਕਿ ਪਵਿੱਤਰ ਸਿੰਘ ਪੁੱਤਰ ਨਿਰਮਲ ਸਿੰਘ ਜੱਟ ਵਾਸੀ ਮੋਹੱਦੀਪੁਰ ਥਾਣਾ ਭੋਗਪੁਰ ਜੋ ਕਿ ਸੀ.ਆਈ.ਡੀ ਵਿਭਾਗ ਦਾ ਕਰਮਚਾਰੀ ਹੈ ਅਤੇ ਅਮਨਪ੍ਰੀਤ ਸਿੰਘ ਉਰਫ ਹਨੀ ਪੁੱਤਰ ਹਰਜਿੰਦਰ ਸਿੰਘ ਜੱਟ ਵਾਸੀ ਮਕਾਨ ਨੰਬਰ 55 ਕਬੀਰ ਐਵੀਨਿਊ ਜਲੰਧਰ ਜੋ ਕਿ ਦੋਨੋ ਰਲ ਕੇ ਅਫੀਮ ਅਤੇ ਹੈਰੋਇਨ ਦੀ ਵੱਡੇ ਪੱਧਰ ਪਰ ਥਾਣਾ ਆਦਮਪੁਰ ਅਤੇ ਭੋਗਪੁਰ ਦੇ ਏਰੀਆ ਵਿੱਚ ਸਮਗਲਿੰਗ ਕਰਦੇ ਹਨ, ਜੋ ਅੱਜ ਕਾਰ ਸਵਿਫਟ ਰੰਗ ਚਿੱਟਾ ਨੰਬਰ ਪੀ.ਬੀ 08-ਬੀ.ਐਫ-7456 ਵਿੱਚ ਸਵਾਰ ਹੋ ਕੇ ਧੁੰਦਿਆਲ, ਕੋਹਜਾਂ ਪਿੰਡਾ ਰਾਹੀਂ ਕੱਚੇ ਰਸਤੇ ਡਰੇਨ ਬੰਨੇ-ਬੰਨ ਆਦਮਪੁਰ ਭੋਗਪੁਰ ਰੋਡ ਵੱਲ ਆ ਰਹੇ ਹਨ। ਜਿਸ ਤੇ ਪੁਲਿਸ ਪਾਰਟੀ ਵੱਲੋ ਡਰੇਨ ਪੁਲ ਮਾਨਕਰਾਈ ਪਰ ਨਾਕਾਬੰਦੀ ਕਰਕੇ ਵਹੀਕਲਾਂ ਦੀ ਚੈਕਿੰਗ ਸ਼ੁਰੂ ਕੀਤੀ ਤਾਂ ਇੱਕ ਸਵਿਫਟ ਕਾਰ ਰੰਗ ਚਿੱਟਾ ਨੰਬਰ ਪੀ.ਬੀ 08-ਡੀ.ਐਫ-7456 ਪਿੰਡ ਕੋਹਜਾਂ ਵਲੋਂ ਆਈ ਜਿਸਨੂੰ ਪੁਲਿਸ ਪਾਰਟੀ ਨੇ ਰੋਕ ਕੇ ਚੈਕ ਕੀਤਾ ਤਾਂ ਕਾਰ ਵਿੱਚ ਬੈਠੇ ਵਿਅਕਤੀਆਂ ਨੇ ਪੁੱਛਣ ਤੇ ਆਪਣਾ ਨਾਮ ਪਤਾ ਪਰ ਡਰਾਈਵਰ ਸੀਟ ਪਰ ਬੈਠੇ ਵਿਅਕਤੀ ਨੇ ਆਪਣਾ ਨਾਮ ਪਵਿੱਤਰ ਸਿੰਘ ਪੁੱਤਰ ਨਿਰਮਲ ਸਿੰਘ ਜੱਟ ਵਾਸੀ ਮੋਹੱਦੀਪੁਰ ਥਾਣਾ ਭੋਗਪੁਰ ਦੱਸਿਆ ਅਤੇ ਨਾਲ ਵਾਲੀ ਸੀਟ ਪਰ ਬੈਠੇ ਵਿਅਕਤੀ ਨੇ ਆਪਣਾ ਨਾਮ ਅਮਨਪ੍ਰੀਤ ਸਿੰਘ ਉਰਫ ਹਨੀ ਪੁੱਤਰ ਹਰਜਿੰਦਰ ਸਿੰਘ ਜੱਟ ਵਾਸੀ ਮਕਾਨ ਨੰਬਰ 55 ਕਬੀਰ ਐਵੀਨਿਊ ਜਲੰਧਰ ਦੱਸਿਆ, ਜਿਨ੍ਹਾਂ ਨੂੰ ਸ਼ੱਕ ਦੀ ਬਿਨ੍ਹਾਂ ਤੇ ਕਾਬੂ ਕਰਕੇ ਉਨ੍ਹਾਂ ਦੇ ਕਬਜੇ ਵਿੱਚੋ 02 ਕਿੱਲੋ ਅਫੀਮ ਅਤੇ 20 ਗ੍ਰਾਮ ਹੈਰੋਇੰਨ ਬ੍ਰਾਮਦ ਕੀਤੀ ਗਈ। ਜਿਸਤੇ ਕਾਰ ਸਵਿਫਟ ਨੰਬਰੀ ਪੀ.ਬੀ 08-ਡੀ.ਐਫ-7456 ਨੂੰ ਵੀ ਕਬਜਾ ਪਲਿਸ ਵਿੱਚ ਲਿਆ ਗਿਆ। ਇਸ ਸਬੰਧੀ ਮੁਕੱਦਮਾਂ ਨੰਬਰ 24 ਮਿਤੀ 25.03.2017 ਜੁਰਮ 18-21/61/85 ਥਾਣਾ ਭੋਗਪੁਰ ਵਿਖੇ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਗਈ ਹੈ।
ਦੌਰਾਨੇ ਪੁੱਛਗਿੱਛ ਦੋਸ਼ੀ ਪਵਿੱਤਰ ਸਿੰਘ ਨੇ ਦੱਸਿਆ ਕਿ ਉਹ ਸੀ.ਆਈ.ਡੀ ਵਿਭਾਗ ਵਿੱਚ ਪਿਛਲੇ 15 ਸਾਲ ਤੋਂ ਨੌਕਰੀ ਕਰ ਰਿਹਾ ਹੈ ਅਤੇ ਉਹ ਬਤੌਰ ਸਹਾਇਕ ਮੁਨਸ਼ੀ ਸੀ.ਆਈ.ਡੀ ਹੈਡਕੁਆਰਟਰ ਜਲੰਧਰ ਵਿੱਖੇ ਲੱਗਾ ਹੋਇਆ ਹੈ। ਦੋਸ਼ੀ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਡਿਪਸ ਸਕੂਲ ਅਰਬਨ ਐਸਟੇਟ ਵਿਖੇ ਬਤੌਰ ਟੀਚਰ ਡਿਊਟੀ ਕਰਦਾ ਹੈ। ਦੋਸ਼ੀਆਂ ਪਾਸੋ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਸ ਤੋ ਇਲਾਵਾ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ, ਸੀਨੀਅਰ ਕਪਤਾਨ ਪੁਲਿਸ, ਜਲੰਧਰ (ਦਿਹਾਤੀ) ਜੀ ਵੱਲੋ ਦੱਸਿਆ ਗਿਆ ਪਿੱਛਲੇ ਦਿਨਾਂ ਦੋਰਾਨ ਵੀ ਨਸ਼ੀਲੇ ਪਦਾਰਥਾ ਦਾ ਨਜਾਇਜ ਧੰਦਾ ਕਰਨ ਵਾਲੇ ਭੈੜੇ ਅਨਸਰਾ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਦੋਰਾਨ ਜਲੰਧਰ (ਦਿਹਾਤੀ) ਪੁਲਿਸ ਵੱਲੋ ਐਨ.ਡੀ.ਪੀ.ਐਸ,ਐਕਟ ਤਹਿਤ 28 ਮੁਕੱਦਮੇਂ ਦਰਜ ਰਜਿਸਟਰ ਕਰਕੇ 33 ਦੋਸ਼ੀਆ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਨ੍ਹਾਂ ਪਾਸੋ 07 ਕਿਲੋ 250 ਗ੍ਰਾਮ ਅਫੀਮ, 45 ਗ੍ਰਾਂਮ ਹੈਰੋਇਨ, 11 ਕਿੱਲੋਗ੍ਰਾਮ ਡੋਡੇ ਚੂਰਾ ਪੋਸਤ, 01 ਕਿਲੋ 355 ਗ੍ਰਾਮ ਨਸ਼ੀਲਾ ਪਦਾਰਥ, 54 ਨਸ਼ੀਲੇ ਇੰਜੈਕਸ਼ਨ, 40 ਨਸ਼ੀਲੀਆ ਗੋਲੀਆ/ਕੈਪਸੂਲ ਅਤੇ 09 ਸਰਿੰਜਾਂ, ਦੀ ਬ੍ਰਮਦਗੀ ਕੀਤੀ ਗਈ ਹੈ ਅਤੇ ਇਹ ਮੁਹਿੰਮ ਲਗਾਤਾਰ ਜਾਰੀ ਰੱਖੀ ਜਾ ਰਹੀ ਹੈ।

No comments: