BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨਾਜਾਇਜ਼ ਪਰਚਾ ਖਾਰਜ ਕਰਨ ਦੀ ਮੰਗ

ਰੇਤ ਦੀ ਨਿਕਾਸੀ ਅਣਪਛਾਤੇ ਕਰਦੇ ਰਹੇ ਤੇ ਪਰਚਾ ਮੇਰੇ 'ਤੇ ਹੋਇਆ : ਪੀੜਤ
ਜਲਾਲਾਬਾਦ 29 ਮਾਰਚ (ਬਬਲੂ ਨਾਗਪਾਲ)-
ਦਸਮੇਸ਼ ਨਗਰੀ ਜਲਾਲਾਬਾਦ ਰਹਿੰਦੇ ਇਕ ਵਿਅਕਤੀ ਨੇ ਮਾਈਨਿੰਗ ਅਫ਼ਸਰ 'ਤੇ ਨਾਜਾਇਜ਼ ਤੌਰ 'ਤੇ ਪਰਚਾ ਦਰਜ ਕਰਵਾਉਣ ਦਾ ਦੋਸ਼ ਲਗਾਇਆ ਹੈ। ਹਲਫ਼ੀਆ ਬਿਆਨ ਰਾਹੀਂ ਜਾਣਕਾਰੀ ਦਿੰਦੇ ਹੋਏ ਹਰਜੀਤ ਸਿੰਘ ਵਾਸੀ ਦਸਮੇਸ਼ ਨਗਰੀ ਜਲਾਲਾਬਾਦ ਨੇ ਦੱਸਿਆ ਕਿ ਉਨਾਂ ਦੀ ਜ਼ਮੀਨ ਮੰਡੀ ਲਾਗਲੇ ਪਿੰਡ ਸੁਖੇਰਾ ਬੋਦਲਾ ਤੋਂ ਪਿੰਡ ਫੱਤੂਵਾਲਾ ਵੱਲ ਨੂੰ ਜਾਂਦੀ ਸੜਕ 'ਤੇ ਸੱਜੇ ਪਾਸੇ ਹੈ ਜਿਸ ਦੇ ਨਜ਼ਦੀਕ ਹੀ ਰੇਤ ਦੀਆਂ ਡੂਘੀਆ ਡੂਘੀਆ ਖੱਡਾਂ ਹਨ। ਉਨਾਂ ਦੱਸਿਆ ਕਿ ਪਿਛਲੇ ਸਾਲਾ 'ਚ ਜੋਰਦਾਰ ਪਈਆ ਬਾਰਸ਼ਾ ਨਾਲ ਇਹ ਸ਼ੜਕ ਖੁਰ ਕੇ 25 30 ਫੁੱਟ ਡੂਘੀ ਡਿੱਗ ਗਈ ਜਿਸ ਨਾਲ ਉਸ ਦੀ ਜ਼ਮੀਨ ਵੀ 2 3 ਕਿਨਾਲਾ ਲਬਾਈ 'ਚ ਡਿੱਗ ਪਈਆ ਸਨ । ਜਿਸ ਨੂੰ ਚੁੱਕਣ ਲਈ ਸਬੰਧਿਤ ਠੇਕੇਦਾਰ ਨੇੇ ਉਸ ਨੂੰ ਮਲਬੇ ਨੂੰ ਚੁੱਕਣ ਲਈ ਕਿਹਾ ਗਿਆ ਸੀ। ਉਨਾਂ ਦੱਸਿਆ ਕਿ ਉਸ ਸੜਕ ਵਿੱਚ ਪੈ ਰਹੀ ਰੁਕਾਵਟ ਕਾਰਨ ਉਸ ਤੇ ਢਿੱਗੇ ਹੋਏ ਮਲਬੇ ਨੂੰ ਚੁਕਵਾ ਕੇ ਬੰਦ ਕਰ ਦਿੱਤਾ ਪਰ ਅਣਪਛਾਤੇ ਲੋਕ ਆਪਣੇ ਪੈਸੇ ਕਮਾਉਣ ਲਈ ਰਾਤ ਨੂੰ ਚੋਰੀ ਟਰਾਲੀਆਂ ਭਰ ਕੇ ਲੈ ਜਾਦੇ ਹਨ। ਜਦੋਂ ਕਾਂਗਰਸ ਸਰਕਾਰ ਆ ਗਈ ਤਾਂ ਉਨਾਂ ਨੇ ਰੇਤ ਮਾਫ਼ੀਆ 'ਤੇ ਸ਼ਿਕੰਜਾ ਕਸਿਆ ਜਿਸ ਕਰਕੇ ਸਬੰਧਿਤ ਮਾਈਨਿੰਗ ਅਫ਼ਸਰ ਨੇ ਰੇਤ ਨੂੰ ਚੁੱਕਣ ਦਾ ਸਾਰਾ ਜ਼ਿੰਮਾ ਉਸ 'ਤੇ ਪਾ ਤੇ ਪਰਚਾ ਦਰਜ ਕਰਵਾ ਦਿੱਤਾ ਗਿਆ ਕਿ ਉਹ ਨਾਜਾਇਜ਼ ਤੌਰ 'ਤੇ ਰੇਤ ਚੁਕਵਾ ਰਿਹਾ ਹੈ। ਹਰਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਤਾਂ ਠੇਕੇਦਾਰ ਦੇ ਕਹਿਣ 'ਤੇ ਛੇ ਮਹੀਨੇ ਪਹਿਲਾਂ ਹੀ ਉੱਥੋਂ ਮਿੱਟੀ ਤੇ ਰੇਤ ਚੁੱਕੀ ਸੀ ਕਿਉਂਕਿ ਰੇਤ ਤੇ ਮਿੱਟੀ ਸੜਕ ਨੂੰ ਬਨਾਉਣ ਵਿੱਚ ਰੁਕਾਵਟ ਪਾੳਂੁਦੀ ਸੀ। ਉਨਾਂ ਦੱਸਿਆ ਕਿ ਉਹ ਰੋਜ਼ਾਨਾ ਦਿਨ ਵੇਲੇ ਆਪਣੇ ਖੇਤ ਜਾਂਦਾ ਸੀ ਅਤੇ ਸ਼ਾਮ ਵੇਲੇ ਜਲਾਲਾਬਾਦ ਆਉਣ ਕਾਰਨ ਰਾਤ ਨੂੰ ਜਾਂ ਵੇਲੇ ਕੁਵੇਲੇ ਪਿਛੋ ਲੋਕ ਨਾਜਾਇਜ਼ ਤੌਰ 'ਤੇ ਟਰਾਲੀਆਂ ਭਰ ਲਿਜਾਂਦੇ ਸਨ। ਉਨਾਂ ਕਿਹਾ ਕਿ ਉਹ ਬੇਕਸੂਰ ਹੈ ਪਰ ਉਸ 'ਤੇ ਮਾਈਨਿੰਗ ਅਫ਼ਸਰ ਵੱਲੋਂ ਨਾਜਾਇਜ਼ ਤੌਰ 'ਤੇ ਰੇਤ ਚੁੱਕਣ ਦਾ ਪਰਚਾ ਦਰਜ ਕਰਵਾਉਣਾ ਬਿਲਕੁਲ ਬੇਇਨਸਾਫ਼ੀ ਹੈ। ਉਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਇਨਸਾਫ਼ ਦਿੱਤਾ ਜਾਵੇ ਤੇ ਨਾਜਾਇਜ਼ ਤੌਰ 'ਤੇ ਰੇਤ ਦੀ ਬਲੈਕ ਕਰ ਰਹੇ ਲੋਕਾਂ ਨੂੰ ਸਜ਼ਾ ਦਿੱਤੀ ਜਾਵੇ।

No comments: