BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਰਕਾਰ ਵੱਲੋਂ ਰੇਤ ਮਾਫ਼ੀਏ 'ਤੇ ਕੱਸੇ ਸ਼ਿਕੰਜੇ ਤੋਂ ਬਾਅਦ ਲੋਕ ਤੇ ਦੁਕਾਨਦਾਰ ਹੋਏ ਪ੍ਰੇਸ਼ਾਨ

ਜਲਾਲਾਬਾਦ 29 ਮਾਰਚ (ਬਬਲੂ ਨਾਗਪਾਲ)-ਪੰਜਾਬ ਅੰਦਰ ਨਵੀਂ ਬਣੀ ਕਾਂਗਰਸ ਸਰਕਾਰ ਵੱਲੋਂ ਰੇਤ ਮਾਫ਼ੀਆ 'ਤੇ ਕੱਸੇ ਸ਼ਿਕੰਜੇ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਵੱਲੋਂ ਰੇਤ ਦੀ ਗੈਰ ਕਾਨੂੰਨੀ ਨਿਕਾਸੀ ਨੂੰ ਰੋਕਣ ਲਈ ਕੀਤੀ ਸਖ਼ਤੀ ਤੋਂ ਬਾਅਦ ਇਲਾਕੇ ਅੰਦਰ ਚਲ ਰਹੇ ਉਸਾਰੀ ਦੇ ਕੰਮ ਪੂਰੀ ਤਰਾਂ ਠੱਪ ਹੋ ਗਏ ਹਨ, ਜਿਸ ਨਾਲ ਠੇਕੇਦਾਰਾਂ, ਮਿਸਤਰੀਆਂ, ਮਜ਼ਦੂਰਾਂ ਤੋਂ ਇਲਾਵਾ ਬਿਲਡਿੰਗ ਮੈਟੀਰੀਅਲ ਦਾ ਕੰਮ ਕਰਦੇ ਦੁਕਾਨਦਾਰਾਂ ਦਾ ਕੰਮ ਬੰਦ ਹੋਣ ਕਾਰਨ ਉਨਾਂ ਨੂੰ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦੋਂ ਕਿ ਮਿਸਤਰੀਆਂ ਤੇ ਮਜ਼ਦੂਰਾਂ ਦੇ ਘਰ ਦੇ ਗੁਜ਼ਾਰੇ ਚੱਲਣੇ ਔਖੇ ਹੋ ਗਏ ਗਏ ਹਨ। ਪ੍ਰਸ਼ਾਸਨ ਵੱਲੋਂ ਪਿਛਲੇ ਹਫ਼ਤੇ ਕੀਤੀ ਸਖ਼ਤੀ ਤੋਂ ਬਾਅਦ ਸ਼ਹਿਰ ਅੰਦਰ ਰੇਤ ਦੀ ਸਪਲਾਈ ਪੂਰੀ ਤਰਾਂ ਨਾਲ ਬੰਦ ਹੋ ਗਈ ਹੈ। ਸੰਬਧਿਤ ਵਿਭਾਗ ਅਤੇ ਪੁਲਿਸ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਰੇਤੇ ਦੀ ਨਿਕਾਸੀ ਕਰਦੇ ਜਾ ਢੋਆ ਢੁਆਈ ਕਰਦੇ ਲੋਕਾਂ ਦੇ ਖਿਲਾਫ਼ ਮਾਮਲੇ ਦਰਜ ਕਰਕੇ ਟਰੈਕਟ ਟਰਾਲੀਆਂ ਤੇ ਰੇਹੜੇ ਜ਼ਬਤ ਕੀਤੇ ਹਨ। ਉਸਾਰੀ ਦਾ ਕੰਮ ਚਲਾ ਰਹੇ ਲੋਕਾਂ ਨੇ ਦੱਸਿਆ ਕਿ ਇਸ ਤੋਟ ਕਾਰਨ ਉਨਾਂ ਨੂੰ ਆਪਣੇ ਉਸਾਰੀ ਦੇ ਕੰਮ ਅੱਧ ਵਿਚਾਲੇ ਬੰਦ ਕਰਨੇ ਪੈ ਗਏ ਹਨ। ਉਨਾਂ ਕਿਹਾ ਕਿ ਜੇਕਰ ਜਲਦੀ ਕੰਮ ਸ਼ੁਰੂ ਨਾਂ ਹੋਏ ਤਾਂ ਇਸ ਤੋਂ ਬਾਅਦ ਮੰਡੀਆਂ ਵਿਚ ਕਣਕ ਦੀ ਆਮਦ ਕਾਰਨ ਮਜ਼ਦੂਰਾਂ ਦੀ ਭਾਰੀ ਕੰਮੀ ਹੋ ਜਾਵੇਗੀ ਤੇ ਉਨਾਂ ਦਾ ਕੰਮ ਕਰੀਬ 2 ਮਹੀਨੇ ਹੋਰ ਪਿਛੇ ਲਟਕ ਜਾਵੇਗਾ। ਉਨਾਂ ਪ੍ਰਸ਼ਾਸਨ ਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਰੇਤ ਦਾ ਕੰਮ ਸ਼ੁਰੂ ਕਰਵਾਇਆ ਜਾਵੇ।

No comments: