BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਰੇਤ ਦੀ ਲਦੀ ਟਰੈਕਟਰ ਟ੍ਰਾਲੀ ਸਮੇਤ ਦੋਸ਼ੀ ਕਾਬੂ

ਜਲਾਲਾਬਾਦ 28 ਮਾਰਚ (ਬਬਲੂ ਨਾਗਪਾਲ)-ਥਾਨਾ ਸਦਰ ਪੁਲਿਸ ਨੇ ਰੇਤ ਦੀ ਲਦੀ ਟਰੈਕਟਰ ਟ੍ਰਾਲੀ ਸਮੇਤ ਇੱਕ ਦੋਸ਼ੀ ਵਿਅਕਤੀ ਨੂੰ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਐਚਸੀ ਮੋਤਾ ਸਿੰਘ ਨੇ ਦੱਸਿਆ ਕਿ ਜਿਲਾ ਡਿਪਟੀ ਕਮਿਸ਼ਨਰ ਦੁਆਰਾ ਜਾਰੀ ਆਦੇਸ਼ਾਂ  ਦੇ ਤਹਿਤ ਪੁਲਿਸ ਟੀਮ ਪਿੰਡ ਰੱਤਾ ਖੇੜਾ ਦੇ ਰੇਤ ਖਦਾਨਾਂ ਵਿੱਚ ਗਸ਼ਤ ਕਰ ਰਹੀ ਸੀ ਕਿ ਇਸ ਦੌਰਾਨ ਜਸਵਿੰਦਰ ਸਿੰਘ  ਪੁੱਤਰ ਜਗਰੂਪ ਸਿੰਘ  ਵਾਸੀ ਕਰਾਈਵਾਲਾ ਥਾਨਾ ਗਿਦੜਬਾਹਾ ਤੋਂ ਰੇਤ ਦੀ ਭਰੀ ਟਰੈਕਟਰ ਟ੍ਰਾਲੀ ਬਰਾਮਦ ਹੋਈ। ਜਿਸਨੂੰ ਪੁਲਿਸ ਨੇ ਤੁਰੰਤ ਗਿਰਫਤਾਰ ਕਰਕੇ ਉਸਦੇ ਵਿਰੁੱਧ ਮਾਇਨਿੰਗ ਐਂਡ ਮਿਨੇਰਲਸ ਐਕਟ 379 ਧਾਰਾ ਦੇ ਅਧੀਨ ਪਰਚਾ ਦਰਜ ਕਰ ਲਿਆ ਹੈ।

No comments: