BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੂਚਨਾ ਦੇ ਅਧਿਕਾਰ ਤਹਿਤ ਅਧੂਰੀ ਸੂਚਨਾ ਦੇਣ 'ਤੇ ਕਾਰਵਾਈ ਕਰਨ ਦੀ ਮੰਗ

ਜਲਾਲਾਬਾਦ 18 ਮਾਰਚ (ਬਬਲੂ ਨਾਗਪਾਲ)- ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀ ਜਲਾਲਾਬਾਦ ਤੋ ਸੂਚਨਾ ਦੇ ਅਧਿਕਾਰ ਤਹਿਤ ਮੰਗੀ ਸੂਚਨਾ ਦੀ ਅਧੂਰੀ ਜਾਣਕਾਰੀ ਦੇਣ 'ਤੇ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ। ਪਿੰਡ ਲਾਧੂਕਾ ਦੇ ਵੀਰੂ ਸਿੰਘ ਪੁੱਤਰ ਢੋਲਾ ਸਿੰਘ ਨੇ ਪੰਚਾਇਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਸ਼ਿਕਾਇਤ ਪੱਤਰ ਲਿਖ ਕੇ ਮੰਗ ਕੀਤੀ ਹੈ ਕੇ ਉਸਨੇ ਪਿੰਡ ਲਾਧੂਕਾ ਦੀ ਪੰਚਾਇਤ ਵੱਲੋਂ ਕੀਤੇ ਕੰਮਾਂ, ਆਈ ਗਰਾਂਟ ਤੇ ਪਾਏ ਮਤਿਆਂ ਦੇ ਸਬੰਧ'ਚ 2013 ਤੋਂ ਲੈ ਕੇ 2017 ਤੱਕ ਜਾਣਕਾਰੀ ਮੰਗੀ ਸੀ ਪਰ ਮਹਿਕਮੇ ਵੱਲੋਂ ਇਸ ਸਬੰਧੀ ਉਸਨੂੰ ਅਧੂਰੀ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ। ਉਸਨੇ ਇਸ ਪੱਤਰ 'ਚ ਅਣਗਹਿਲੀ ਵਰਤਣ ਵਾਲੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਿਖ਼ਲਾਫ਼ ਸਖਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।

No comments: