BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮੁਰਾਦਵਾਲਾ ਦਲ ਸਿੰਘ ਦਾ ਤਿੰਨ ਦਿਨਾ ਖੇਡ ਟੂਰਨਾਂਮੈਂਟ ਸ਼ੁਰੂ

ਜਲਾਲਾਬਾਦ, 31 ਮਾਰਚ (ਬਬਲੂ ਨਾਗਪਾਲ)- ਪਿੰਡ ਮੁਰਾਦਵਾਲਾ ਦਲ ਸਿੰਘ 'ਚ ਕਰਵਾਏ ਜਾਂਦੇ ਜਿਲਾ ਫਾਜਿਲਕਾ ਦੇ ਸਭ ਤੋਂ ਵੱਡੇ ਸਾਲਾਨਾ ਤਿੰਨ ਦਿਨਾਂ ਫੁੱਟਬਾਲ ਤੇ ਵਾਲੀਬਾਲ ਟੂਰਨਾਮੈਂਟ ਦਾ ਅੱਜ ਆਰੰਭ ਹੋ ਗਿਆ। ਜਿਸ ਦਾ ਉਦਘਾਟਨ ਜਿਲਾ ਫੁੱਟਬਾਲ ਐਸੋਸੀਏਸ਼ਨ ਫਾਜਿਲਕਾ ਦੇ ਪ੍ਰਧਾਨ ਜਸਪਿੰਦਰ ਸਿੰਘ ਜਾਖੜ ਨੇ ਕੀਤਾ। ਇਹ ਟੂਰਨਾਂਮੈਂਟ ਹਰ ਸਾਲ ਮਾਤਾ ਪੰਜਾਬ ਕੌਰ ਸਪੋਰਟਸ ਐਾਡ ਵੈਲਫੇਅਰ ਕਲੱਬ ਵੱਲੋਂ ਕਰਵਾਇਆ ਜਾਂਦਾ ਹੈ ਤੇ ਇਸ ਵਾਰ ਇਹ 19ਵਾਂ ਟੂਰਨਾਂਮੈਂਟ ਕਰਵਾਇਆ ਜਾ ਰਿਹਾ ਹੈ। ਇਸ ਦੀ ਸ਼ੁਰੂਆਤ ਮੌਕੇ ਪਿੰਡ ਦੇ ਸਰਪੰਚ ਇੰਦਰਜੀਤ ਸਿੰਘ , ਨਾਇਬ ਸਿੰਘ ਢਿੱਲੋਂ ਮੈਂਬਰ ਪੰਚਾਇਤ , ਧਰਮਿੰਦਰ ਸਿੰਘ, ਗਗਨਦੀਪ ਸਿੰਘ, ਸੁਖਜਿੰਦਰ ਸਿੰਘ, ਰਜਿੰਦਰ ਕੁਮਾਰ ਕੁੱਕੜ, ਅੰਮ੍ਰਿਤ ਸਿੰਘ, ਗੁਰਪ੍ਰੀਤ ਸਿੰਘ , ਜਸਦੀਪ ਸਿੰਘ ਤੋਂ ਇਲਾਵਾ ਇਲਾਕਾ ਭਰ ਦੀਆਂ ਪੁੱਜੀਆਂ ਟੀਮਾਂ ਦੇ ਖਿਡਾਰੀ , ਕਪਤਾਨ ਅਤੇ ਪਿੰਡ ਵਾਸੀ ਵੱਡੀ ਗਿਣਤੀ 'ਚ ਹਾਜ਼ਰ ਸਨ।

No comments: