BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਫ਼ੋਟੋ ਸਟੂਡੀਓ ਵਿੱਚ ਚੋਰੀ

  • ਸਟਿਲ ਕੈਮਰਾ, ਐਲ.ਸੀ.ਡੀ, ਕੰਪਿਊਟਰ, ਇਨਵਰਟਰ ਤੇ ਬੈਟਰਾ ਕੀਤਾ ਗਾਇਬ
ਜਲਾਲਾਬਾਦ, 9 ਮਾਰਚ (ਬਬਲੂ ਨਾਗਪਾਲ)- ਸਥਾਨਕ ਮੰਡੀ ਦੀ ਮੇਨ ਮਾਰਕੀਟ ਵਿੱਚ ਵਿਰਕ ਮੈਡੀਕਲ ਸਟੋਰ ਦੇ ਸਾਹਮਣੇ ਫ਼ੋਟੋ ਸਟੂਡੀਓ ਵਿੱਚ ਬੀਤੀ ਰਾਤ ਚੋਰਾਂ ਵੱਲੋਂ ਸਟਿਲ ਕੈਮਰਾ, ਐਲ.ਸੀ.ਡੀ., ਕੰਪਿਊਟਰ, ਇਨਵਰਟਰ, ਬੈਟਰਾ, ਵੂਫ਼ਰ ਸੈੱਟ ਚੋਰੀ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਦਿੰਦੇ ਹੋਏ ਸਟੂਡੀਓ ਦੇ ਮਾਲਕ ਗੁਰਮੇਜ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਚੱਕ ਮੁਹੰਮਦੇ ਵਾਲਾ ਨੇ ਦੱਸਿਆ ਕਿ ਉਹ ਬੀਤੀ ਸ਼ਾਮ ਆਪਣਾ ਫ਼ੋਟੋ ਸਟੂਡੀਓ ਰੋਜ਼ਾਨਾ ਦੀ ਤਰਾਂ ਬੰਦ ਕਰਕੇ ਪਿੰਡ ਵਾਪਸ ਚਲਾ ਗਿਆ ਸੀ ਪਰ ਜਦੋਂ ਉਹ ਅੱਜ ਸਵੇਰੇ ਦੁਕਾਨ ਤੇ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਸ਼ਟਰ ਇਕ ਪਾਸੋਂ ਉਖੜਿਆ ਹੋਇਆ ਸੀ ਤੇ ਜਦੋਂ ਉਸ ਨੇ ਸ਼ਟਰ ਚੁੱਕ ਕੇ ਅੰਦਰ ਦੇਖਿਆ ਤਾਂ ਅੰਦਰ ਸ਼ੀਸ਼ੇ ਦਾ ਕੈਬਿਨ ਟੁੱਟਿਆ ਹੋਇਆ ਸੀ ਤੇ ਸਟੂਡੀਓ ਵਿੱਚ ਸਟਿਲ ਕੈਮਰਾ, ਐਲ.ਸੀ.ਡੀ., ਕੰਪਿਊਟਰ, ਇਨਵਰਟਰ, ਬੈਟਰਾ, ਵੂਫ਼ਰ ਸੈੱਟ ਸਮੇਤ ਲੱਖ ਰੁਪਏ ਦੇ ਕਰੀਬ ਸਮਾਨ ਚੋਰਾਂ ਵੱਲੋਂ ਚੋਰੀ ਕਰ ਲਿਆ ਗਿਆ ਸੀ। ਇਸ ਤੋ ਇਲਾਵਾ ਇੱਕ ਹੋਰ ਟੇਲੀਕਾਮ ਦੀ ਦੁਕਾਨ ਨੂੰ ਸੰਨ ਲਾਨ ਦੀ ਕੋਸ਼ਸ ਕੀਤੀ ਗਈ ਪਰ ਉਹਨਾ ਨੂੰ ਕੋਈ ਸ਼ਕ ਪੈਣ ਤੇ ਛੱਡ ਗਏ ਹਨ। ਉਸ ਨੇ ਦੱਸਿਆ ਕਿ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਚੌਂਕੀ ਘੁਬਾਇਆ ਵੱਲੋਂ ਵੀ ਮੰਡੀ ਦੇ ਮੇਨ ਬਾਜ਼ਾਰ ਵਿੱਚ ਲੱਗੇ ਕੈਮਰਿਆਂ ਦੀ ਛਾਣ-ਬੀਣਕੀਤੀ ਜਾ ਰਹੀ ਹੈ ਤੇ ਜਲਦ ਤੋਂ ਜਲਦ ਚੋਰਾਂ ਨੂੰ ਪਕੜ ਲਿਆ ਜਾਵੇਗਾ।

No comments: