BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸ਼ਹਿਰ ਵਿਚ ਨਹੀਂ ਰੁਕ ਰਿਹਾ ਮੋਟਰਸਾਈਕਲ ਚੋਰੀ ਦਾ ਕੰਮ

ਜਲਾਲਾਬਾਦ 26 ਮਾਰਚ (ਬਬਲੂ ਨਾਗਪਾਲ)- ਸਥਾਨਕ ਸ਼ਹਿਰ ਵਾਸੀਆਂ ਵੱਲੋਂ ਫੜੇ ਗਏ ਮੋਟਰਸਾਈਕਲ ਚੋਰ ਨੂੰ ਪੁਲਿਸ ਵੱਲੋਂ ਛੱਡੇ ਜਾਣ ਦੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਤੇ ਇਸ ਦੀ ਖ਼ਬਰ ਲੱਗਣ ਤੋ ਬਾਅਦ ਵੀ ਪੁਲਿਸ ਪ੍ਰਸ਼ਾਸਨ ਸੋ ਰਿਹਾ ਹੈ ਤੇ ਚੋਰਾਂ ਵੱਲੋਂ ਸ਼ਹਿਰ 'ਚ ਬੇਫ਼ਿਕਰ ਹੋ ਕੇ ਚੋਰੀਆਂ ਕਰਨ ਦਾ ਸਿਲਸਿਲਾ ਜਾਰੀ ਹੈ। ਹੁਣ ਸ਼ਹਿਰ ਦੇ ਮੁਕਤਸਰ ਸਰਕੁਲਰ ਰੋਡ 'ਤੇ ਸਥਿਤ ਸ਼ਹੀਦ ਊਧਮ ਸਿੰਘ ਪਾਰਕ ਦੇ ਬਾਹਰੋਂ ਮੋਟਰਸਾਈਕਲ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਮੋਟਰਸਾਈਕਲ ਮਾਲਕ ਰਮਿਤ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਬਾਬਾ ਬਚਨ ਦਾਸ ਗਲੀ ਨੇ ਦੱਸਿਆ ਕਿ ਉਹ 23 ਮਾਰਚ ਨੂੰ ਸ਼ਾਮ 7 ਵਜੇ ਆਪਣੇ ਹੀਰੋ ਸਪਲੈਂਡਰ ਮੋਟਰਸਾਈਕਲ ਰੰਗ ਕਾਲਾ ਨੰਬਰ ਪੀ ਬੀ 22 ਐਫ 6743 'ਤੇ ਪਾਰਕ ਆਇਆ ਸੀ। ਥੋੜੀ ਦੇਰ ਬਾਅਦ ਜਦੋਂ ਉਹ ਬਾਹਰ ਆਇਆ ਤਾਂ ਮੋਟਰਸਾਈਕਲ ਆਪਣੀ ਜਗਾ 'ਤੇ ਨਹੀਂ ਸੀ ਤੇ ਚੋਰੀ ਹੋ ਚੁੱਕਿਆ ਸੀ। ਬਹੁਤ ਭਾਲ ਕਰਨ 'ਤੇ ਵੀ ਮੋਟਰਸਾਈਕਲ ਦਾ ਕੋਈ ਪਤਾ ਨਹੀਂ ਲੱਗਿਆ। ਰਮਿਤ ਕੁਮਾਰ ਨੇ ਦੱਸਿਆ ਕਿ ਉਹ ਉਸੇ ਦਿਨ ਤੋਂ ਥਾਣਾ ਸਿਟੀ 'ਚ ਰਪਟ ਦਰਜ ਕਰਵਾਉਣ ਲਈ ਚੱਕਰ ਲਗਾ ਰਿਹਾ ਹੈ ਪਰ ਅਜੇ ਤੱਕ ਰਪਟ ਦਰਜ ਨਹੀਂ ਕੀਤੀ ਗਈ।

No comments: