BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਫਿਰੋਜਪੁਰ ਡਿਵੀਜਨ ਵਿੱਚ ਸਿਰਫ ਫਾਜਿਲਕਾ ਜਿਲੇ ਦੇ ਹੀ ਹੋਏ ਠੇਕੇ ਅਲਾਟ

  • ਫਾਜਿਲਕਾ ਜਿਲੇ ਵਿੱਚ ਸ਼ਰਾਬ ਦੇ ਠੇਕੇ 116 ਕਰੋੜ ਵਿੱਚ ਜੈਦੀਪ ਸਿੰਘ ਮਾਨ ਫਰਮ ਨੂੰ ਹੋਏ ਅਲਾਟ
  • ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਸ਼ਰਾਬ ਦੇ ਕੋਟੇ ਵਿੱਚ ਕੀਤੀ ਗਈ ਕਟੌਤੀ-ਏਟੀਸੀ ਆਰ ਕੇ ਆਹੂਜਾ
ਜਲਾਲਾਬਾਦ 29 ਮਾਰਚ (ਬਬਲੂ ਨਾਗਪਾਲ)-ਨਵੀਂ ਆਬਕਾਰੀ ਨੀਤੀ ਹੇਠ ਪੰਜਾਬ ਸਰਕਾਰ ਵਲੋਂ ਫਾਜ਼ਿਲਕਾ ਜ਼ਿਲੇ ਦੇ ਠੇਕਿਆ ਦੀ ਅਲਾਟਮੈਂਟ ਡਰਾਅ ਰਾਹੀਂ ਬੁੱਧਵਾਰ ਨੂੰ ਕ੍ਰਿਸ਼ਨਾ ਰਿਜੋਰਟ ਮੱਲ ਵਾਲਾ ਰੋਡ ਤੇ ਕੀਤੀ ਗਈ ਅਤੇ ਸਾਲ 2017-18 ਦੇ ਲਈ ਜਿਲਾ ਫਾਜਿਲਕਾ ਦੇ ਸ਼ਰਾਬ ਦਾ ਠੇਕਾ ਕਰੀਬ 117 ਕਰੋੜ ਰੁਪਏ ਵਿੱਚ ਜੈਦੀਪ ਸਿੰਘ ਮਾਨ ਫਰਮ ਨੂੰ ਅਲਾਟ ਕੀਤਾ ਗਿਆ। ਆਬਕਾਰੀ ਅਤੇ ਕਰ ਵਿਭਾਗ ਦੇ ਸਹਾਇਕ ਕਮਿਸ਼ਨਰ ਆਰ. ਕੇ ਅਹੂਜਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਫਾਜ਼ਿਲਕਾ ਨੂੰ 2017-18 ਮਾਲੀ ਸਾਲ ਦੌਰਾਨ 4 ਗਰੁੱਪਾਂ ''ਚ ਵੰਡ ਕੇ 120 ਕਰੋੜ ਰੁਪਏ ਦੇ ਰੈਵਨਿਊ ਇਕੱਠੇ ਕਰਨ ਦਾ ਟੀਚਾ ਤੈਅ ਕੀਤਾ ਗਿਆ ਸੀ ਅਤੇ ਇੱਕ ਗਰੁੱਪ ਦਾ ਅੰਦਾਜਾ 30 ਕਰੋੜ ਰੱਖਿਆ ਗਿਆ ਸੀ ਅਤੇ ਫਾਜਿਲਕਾ ਜਿਲੇ ਵਿੱਚ ਕੁੱਲ ਚਾਰ ਗਰੁੱਪ ਬਣਾਏ ਗਏ ਹਨ । ਜਿਸ ਵਿੱਚ ਦੋ ਗਰੁੱਪ ਅਬੋਹਰ, 1 ਫਾਜਿਲਕਾ ਅਤੇ 1 ਜਲਾਲਾਬਾਦ ਸ਼ਾਮਲ ਹਨ। ਪੰਜਾਬ ਸਰਕਾਰ ਵਲੋਂ ਅੰਗਰੇਜੀ ਸ਼ਰਾਬ ਦਾ 20 ਪ੍ਰਤੀਸ਼ਤ ਅਤੇ ਦੇਸੀ ਸ਼ਰਾਬ ਦਾ 14 ਪ੍ਰਤੀਸ਼ਤ ਕੋਟਾ ਘੱਟ ਕੀਤਾ ਗਿਆ ਹੈ।   ਇਸ ਮੌਕੇ ਏਡੀਸੀ ਫਾਜਿਲਕਾ ਅਬਜਰਵਰ ਜਰਨੈਲ ਸਿੰਘ, ਐਕਸਾਈਜ ਵਿਭਾਗ ਦੇ ਡੀਪੀਸੀ ਜਸਵਿੰਦਰ ਸਿੰਘ, ਜਲੰਧਰ ਤੋਂ ਮਿਸਟਰ ਗਹੋਤਰਾ ਬਤੌਰ ਨਿਗਰਾਨ ਅਫਸਰ ਨਿਯੁਕਤ ਕੀਤੇ ਗਏ ਸਨ।  ਅਹੂਜਾ ਨੇ ਅੱਗੇ ਦੱਸਿਆ ਕਿ ਅਜੇ ਤੱਕ 9 ਪਾਰਟੀਆਂ ਵਲੋਂ ਸਿੱਧੇ ਤੌਰ ''ਤੇ ਆਬਕਾਰੀ ਵਿਭਾਗ ਕੋਲ ਪਰਚੀਆਂ ਪਾਈਆਂ ਹਨ ਜਦਕਿ ਬਾਕੀਆਂ ਨੇ ਆਨਲਾਈਨ ਅਪਲਾਈ ਕੀਤਾ ਹੈ ਜਿਲਾ ਫਾਜਿਲਕਾ ਦੇ ਸ਼ਰਾਬ ਦਾ ਠੇਕਾ ਕਰੀਬ 117 ਕਰੋੜ ਰੁਪਏ ਵਿੱਚ ਜੈਦੀਪ ਸਿੰਘ ਮਾਨ ਫਰਮ ਨੂੰ ਅਲਾਟ ਕੀਤਾ ਗਿਆ।  ਜਿਨਾਂ ਪਾਰਟੀਆਂ ਨੂੰ ਸ਼ਰਾਬ ਦੇ ਠੇਕੇ ਅਲਾਟ ਕੀਤੇ ਗਏ ਉਨਾਂ ਤੋਂ ਸਾਲਾਨਾ ਰੈਵੇਨਿਊ ਦਾ 2 ਫੀਸਦੀ ਮੌਕੇ ''ਤੇ ਹੀ ਬਤੌਰ ਸਕਿਓਰਿਟੀ ਵਸੂਲਿਆ ਜਾਵੇਗਾ
ਕੋਟਾ ਘਟਿਆ, ਮੁਕਾਬਲਾ ਵੀ ਘਟੇਗਾ
ਨਵੀਂ ਆਬਕਾਰੀ ਨੀਤੀ ਦੇ ਹੇਠ ਇਸ ਵਾਰ ਸੂਬੇ ''ਚ ਅੰਗਰੇਜ਼ੀ ਸ਼ਰਾਬ ਦਾ ਕੋਟਾ 20 ਫੀਸਦੀ ਅਤੇ ਦੇਸੀ ਸ਼ਰਾਬ ਦਾ ਕੋਟਾ 20 ਫੀਸਦੀ ਘਟਾ ਦਿੱਤਾ ਗਿਆ ਹੈ ਇਸ ਮਾਲੀ ਸਾਲ ਦੌਰਾਨ ਫਾਜ਼ਿਲਕਾ ''ਚ ਠੇਕੇਦਾਰਾਂ ਦੇ 40 ਗਰੁੱਪ ਹੋਣ ਕਾਰਨ ਸ਼ਰਾਬ ਦੀ ਸਮੱਗਲਿੰਗ ਵੀ ਰੱਜ ਕੇ ਹੋਈ ਨਵੀਂ ਪਾਲਿਸੀ ਹੇਠ ਅਬੋਹਰ ਦੇ ਦੋ ਗਰੁੱਪ ਹੋਣ ਕਾਰਨ ਸ਼ਰਾਬ ਦੇ ਕੰਮ ''ਚ ਮੁਕਾਬਲੇਬਾਜ਼ੀ ਨਾ ਹੋਣ ਦੇ ਵੀ ਆਸਾਰ ਹਨ ਨਵੀਂ ਆਬਕਾਰੀ ਪਾਲਿਸੀ ਦੇ ਕਾਰਨ ਆਉਂਦੇ ਵਿੱਤੀ ਸਾਲ ''ਚ ਸ਼ਰਾਬ ਮਹਿੰਗੀ ਵੀ ਹੋਵੇਗੀ। ਸਹਾਇਕ ਕਮਿਸ਼ਨਰ ਆਰ.ਕੇ. ਅਹੂਜਾ ਨੇ ਦੱਸਿਆ ਕਿ ਡਿਵੀਜਨ ਫਿਰੋਜਪੁਰ ਦੇ ਅੰਦਰ ਫਿਰੋਜਪੁਰ, ਮੋਗਾ, ਮੁਕਤਸਰ, ਫਾਜਿਲਕਾ ਜਿਲੇ ਆਉਂਦੇ ਹਨ ਪਰ ਖਾਸਕਰ ਗੱਲ ਇਹ ਰਹੀ ਕਿ ਫਾਜਿਲਕਾ ਜਿਲੇ ਦੀ ਹੀ ਹੋਲੀ ਸਿਰੇ ਚੜ ਸਕੀ ਹੈ।

No comments: