BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕੁਲ ਹਿੰਦ ਖੇਤ ਮਜਦੂਰ ਯੂਨੀਅਨ ਨੇ ਪ੍ਰਧਾਨ ਮੰਤਰੀ ਦੇ ਨਾਂਅ ਲਿਖਿਆ ਪੱਤਰ ਤਹਿਸੀਲਦਾਰ ਨੂੰ ਸੋਂਪਿਆ

ਜਲਾਲਾਬਾਦ 28 ਮਾਰਚ (ਬਬਲੂ ਨਾਗਪਾਲ)-ਕੁਲ ਹਿੰਦ ਖੇਤ ਮਜਦੂਰ ਯੂਨੀਅਨ ਜਲਾਲਾਬਾਦ ਦੇ ਇਕ ਵਫ਼ਦ ਨੇ ਸਥਾਨਕ ਤਹਿਸੀਲਦਾਰ ਗੁਰਮੇਲ ਸਿੰਘ ਨੂੰ ਮਿਲਦੇ ਹੋਏ ਵਧ ਰਹੀ ਮਹਿੰਗਾਈ ਦੇ ਵਿਰੋਧ 'ਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖਿਆ ਇਕ ਪੱਤਰ ਸੋਂਪਿਆ। ਵਫ਼ਦ 'ਚ ਯੂਨੀਅਨ ਦੇ ਜਿਲਾ ਪ੍ਰਧਾਨ ਨੱਥਾ ਸਿੰਘ, ਤਹਿਸੀਲ ਪ੍ਰਧਾਨ ਮੁਖਤਿਆਰ ਸਿੰਘ ਮਹਾਲਮ, ਖੇਤ ਮਜਦੂਰ ਯੂਨੀਅਨ ਦੇ ਸਾਬਕਾ ਸੂਬਾਈ ਆਗੂ ਗੁਰਚਰਨ ਸਿੰਘ ਅਰੋੜਾ, ਸਾਧੂ ਰਾਮ ਕਾਠਗੜ, ਸੁਰਜੀਤ ਸਿੰਘ ਟਿਵਾਣਾ, ਬੂੜ ਸਿੰਘ ਮਹਾਲਮ, ਅਮਰਜੀਤ ਸਿੰਘ, ਉਜਾਗਰ ਸਿੰਘ, ਗੁਰਮੇਜ ਸਿੰਘ ਹਜ਼ਾਰਾ ਆਦਿ ਸ਼ਾਮਲ ਸਨ। ਕੁਲ ਹਿੰਦ ਖੇਤ ਮਜਦੂਰ ਯੂਨੀਅਨ ਦੇ ਜਿਲਾ ਪ੍ਰਧਾਨ ਨੱਥਾ ਸਿੰਘ ਨੇ ਦੱਸਿਆ ਕਿ ਆਲ ਇੰਡੀਆ ਖੇਤ ਮਜਦੂਰ ਯੂਨੀਅਨ ਦੀ ਕੇਂਦਰੀ ਕਮੇਟੀ ਦੇ ਫੈਸਲੇ ਤਹਿਤ ਯੂਨੀਅਨ ਦੇ ਵਫ਼ਦ ਵੱਲੋਂ ਅੱਜ ਤਹਿਸੀਲ ਕੰਪਲੈਕਸ ਵਿਖੇ ਆਪਣੇ ਦਫਤਰ 'ਚ ਐਸ.ਡੀ.ਐਮ. ਮੌਜੂਦ ਨਾ ਹੋਣ ਦੇ ਬਾਅਦ ਤਹਿਸੀਲਦਾਰ ਗੁਰਮੇਲ ਸਿੰਘ ਨੂੰ ਮਿਲ ਕੇ ਵੱਧ ਰਹੀ ਮਹਿੰਗਾਈ 'ਤੇ ਰੋਕ ਲਾਉਣ ਲਈ ਮੰਗ-ਪੱਤਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੇਜਣ ਲਈ ਦਿੱਤਾ ਗਿਆ।

No comments: