BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜਸਟਿਸ ਐਮ.ਐਮ.ਐਸ. ਬੇਦੀ ਵਲੋਂ ਜਲਾਲਾਬਾਦ ਦੀ ਅਦਾਲਤ ਦਾ ਦੋਰਾ

ਬਾਰ ਐਸੋਸੀਏਸ਼ਨ ਨੇ ਕੀਤਾ ਨਿੱਘਾ ਸਵਾਗਤ
ਸਥਾਨਕ ਜੱਜ ਸ਼੍ਰੀ ਹਰਪ੍ਰੀਤ ਸਿੰਘ ਵਲੋਂ ਜਸਟਿਸ ਸ਼੍ਰੀ ਬੇਦੀ ਦਾ ਸਵਾਗਤ ਕਰਦੇ ਹੋਏ ਅਤੇ ਬਾਰ ਐਸੋਸੀਏਸ਼ਨ ਜਸਟਿਸ ਬੇਦੀ ਦਾ ਸਨਮਾਨਿਤ ਕਰਦੇ ਹੋਏ।
ਜਲਾਲਾਬਾਦ 28 ਮਾਰਚ (ਬਬਲੂ ਨਾਗਪਾਲ)-ਜਲਾਲਾਬਾਦ ਦੀ ਅਦਾਲਤ  ਵਿੱਚ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮਾਨਯੋਗ ਜਸਟਿਸ ਐਮ.ਐਮ.ਐਸ. ਬੇਦੀ ਪ੍ਰਸਾਸ਼ਨਿਕ ਜੱਜ ਅਤੇ ਜਿਲਾ ਜੱਜ ਸ਼੍ਰੀ ਐਸ.ਕੇ. ਅਗਰਵਾਲ ਵੱਲੋਂ ਸਲਾਨਾ ਨਿਰੀਖਣ ਕੀਤਾ ਗਿਆ। ਇਸ ਦੋਰਾਨ ਅਦਾਲਤ ਦੇ ਕੰਮਾਂ ਤੋਂ ਸਤੁੰਸ਼ਟ ਹੁੰਦੇ ਹੋਏ ਜਸਟਿਸ ਐਮ.ਐਮ.ਐਸ. ਬੇਦੀ ਨੇ ਸਥਾਨਕ ਜੱਜ ਸ਼੍ਰੀ ਹਰਪ੍ਰੀਤ ਸਿੰਘ ਦੀ ਸ਼ਲਾਘਾ ਕੀਤੀ। ਜਸਟਿਸ ਬੇਦੀ ਦੇ ਪਹੁੰਚਣ ਮੋਕੇ ਪੰਜਾਬ ਪੁਲਿਸ ਦੇ ਜਵਾਨਾਂ ਵਲੋਂ ਉਹਨਾਂ ਨੂੰ ਸਲਾਮੀ ਦਿੱਤੀ ਗਈ। ਜਸਟਿਸ ਸ਼੍ਰੀ ਬੇਦੀ ਅਤੇ ਸੈਸ਼ਨ ਜੱਜ ਸ਼੍ਰੀ ਅਗਰਵਾਲ ਦਾ ਸਥਾਨਕ ਜੱਜ ਸ਼੍ਰੀ ਹਰਪ੍ਰੀਤ ਸਿੰਘ, ਬਾਰ ਐਸ਼ੋਸੀਏਸ਼ਨ ਜਲਾਲਾਬਾਦ ਦੇ  ਪ੍ਰਧਾਨ ਸਕੱਤਰ  ਐਡਵੋਕੇਟ ਬਖਸ਼ੀਸ ਕਚੂਰਾ, ਤਰਨਜੀਤ ਕਮਰਾ ਅਤੇ ਉੱਪ ਪ੍ਰਧਾਨ ਵਿਸ਼ਾਲ ਸੇਤੀਆ ਵੱਲੋਂ ਨਿੱਘਾ ਸੁਵਾਗਤ ਕੀਤਾ ਗਿਆ। ਬਾਰ ਐਸੋਸੀਏਸ਼ਨ ਦੇ ਸੀਨੀਅਰ ਮੈਂਬਰ ਐਡਵੋਕੈਟ ਭਾਰਤ ਛਾਬੜਾ ਨੇ ਸਥਾਨਕ ਬਾਰ ਦੀਆ ਮੰਗਾਂ ਨੂੰ ਜਸਟਿਸ ਬੇਦੀ ਸਾਹਮਣੇ ਰੱਖਅਿਾਂ ਹੋਇਆ  ਉਮੀਦ ਜਤਾਈ ਕਿ ਜਸਟਿਸ ਬੇਦੀ ਜਲਾਲਾਬਾਦ ਬਾਰ ਦੀਆਂ ਮੰਗਾਂ ਨੂੰ ਨਿੱਜੀ ਤੋਰ ਤੇ ਜਲਦੀ ਹੱਲ ਕਰਾਉਣ ਵਿਚ ਪਹਿਲ ਕਦਮੀ ਕਰਨਗੇ। ਇਸ ਮੋਕੇ ਹੋਰਨਾਂ ਤੋਂ ਇਲਾਵਾ ਐਡਵੋਕੇਟ ਧੀਰਜ ਗੁੰਬਰ ਅਤੇ ਤਰਨਜੀਤ ਕਮਰਾ ਅਤੇ ਕਰਨ ਚੁਚਰਾ  ਨੇ ਵੀ ਸਬੋਧਨ ਕੀਤਾ। ਇਥੇ ਜਿਕਰਯੋਗ ਹੈ ਕਿ ਜਲਾਲਾਬਾਦ ਵਿੱਚ ਨਵੇਂ ਬਣੇ ਤਹਿਸੀਲ ਕੰਪਲੈਕਸ ਦਾ ਉਦਘਾਟਨ ਜਿੱਥੇ ਜਸਟਿਸ ਸ਼੍ਰੀ ਬੇਦੀ ਵਲੋਂ ਹੀ ਕੀਤਾ ਗਿਆ ਸੀ ਉਥੇ ਦੂਜੇ ਪਾਸ ਸਥਾਨਕ ਤਹਿਸੀਲ ਕੰਪਲੈਕਸ ਵਿੱਚ ਅਦਾਲਤਾ ਦੇ ਕੰਮ ਕਾਜ ਦੀ ਸ਼ੁਰੂਆਤ ਵੀ ਜਸਟਿਸ ਸ਼੍ਰੀ ਬੇਦੀ ਨੇ ਨੀਹ ਪੱਥਰ ਰੱਖ ਕੇ ਕਰਵਾਈ ਸੀ। ਇਸ ਮੋਕੇ ਹੋਰਨਾ ਤੋਂ ਇਲਾਵਾ ਐਸ.ਪੀ.ਐਚ. ਸ਼੍ਰੀ ਐਚ.ਐਸ. ਹੁੰਦਲ, ਸਥਾਨਕ ਉੱਪ ਮੰਡਲ ਮੈਜਿਸਟ੍ਰੇਟ ਸ਼੍ਰੀ ਅਵਿਕੇਸ਼ ਗੁਪਤਾ, ਉੱਪ ਪੁਲਿਸ ਕਪਤਾਨ ਸ਼੍ਰੀ ਅਸ਼ੋਕ ਕੁਮਾਰ ਸ਼ਰਮਾਂ, ਥਾਨਾ ਸਿਟੀ ਮੁੱਖੀ ਤੇਜਿੰਦਰ ਸਿੰਘ ਅਤੇ ਸਮੂਹ ਬਾਰ ਮੈਂਬਰ ਹਾਜ਼ਰ ਸਨ।

No comments: