BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਝਗੜੇ ਵਿੱਚ ਪਤੀ ਪਤਨੀ ਜ਼ਖਮੀ

ਜਲਾਲਾਬਾਦ 16 ਮਾਰਚ (ਬਬਲੂ ਨਾਗਪਾਲ)- ਬੀਤੀ ਰਾਤ ਪਿੰਡ ਸੁਖੇਰਾ ਬੋਦਲਾ ਵਿਖੇ ਹੋਏ ਝਗੜੇ ਵਿੱਚ ਪਤੀ ਪਤਨੀ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਸਪਤਾਲ ਵਿੱਚ ਜ਼ੇਰੇ ਇਲਾਜ ਪੂਜਾ ਰਾਣੀ ਪਤਨੀ ਰਿੰਪਾ ਸਿੰਘ ਵਾਸੀ ਸੁਖੇਰਾ ਬੋਦਲਾ ਨੇ ਦੱਸਿਆ ਕਿ ਬੀਤੇ ਦਿਨੀਂ ਪਿੰਡ ਸੁਖੇਰਾ ਬੋਦਲਾ ਵਿਖੇ ਬਣੀ ਮੋਟਰਸਾਈਕਲ ਏਜੰਸੀ ਵਿੱਚੋਂ ਕਿਸੇ ਵਿਅਕਤੀ ਦਾ ਮੋਬਾਇਲ ਫੋਨ ਦੇ ਪਿੰਡ ਦੇ ਵਿਅਕਤੀ ਨੇ ਚੋਰੀ ਕਰ ਲਿਆ ਸੀ ਅਤੇ ਮੋਬਾਇਲ ਦੇ ਮਾਲਕ ਨੇ ਉਕਤ ਵਿਅਕਤੀ ਪਾਸ ਆਪਣਾ ਫੋਨ ਪਛਾਣ ਕੇ ਮੰਡੀ ਘੁਬਾਇਆ ਵਿਖੇ ਸੂਚਨਾ ਦਿੱਤੀ ਅਤੇ ਪੁਲਸ ਨੇ ਉਕਤ ਵਿਅਕਤੀ ਨੂੰ ਕਾਬੂ ਕਰ ਲਿਆ ਸੀ। ਜ਼ਖਮੀ ਪੂਜਾ ਰਾਣੀ ਨੇ ਅੱਗੇ ਆਰੋਪ ਲਗਾਉਂਦੇ ਹੋਏ ਦੱਸਿਆ ਕਿ ਉਪਰੋਕਤ ਨੌਜ਼ਵਾਨ ਨੇ ਸਾਡੇ ਮੋਬਾਇਲ ਚੋਰੀ ਬਾਰੇ ਦੱਸਣ ਦਾ ਸ਼ੱਕ ਕਰਦੇ ਹੋਏ ਬੀਤੀ ਰਾਤ ਰੰਜਿਸ਼ ਕੱਢਣ ਲਈ  ਆਪਣੇ ਨਾਲ ਕੁਝ ਹੋਰ ਵਿਅਕਤੀਆਂ  ਨੂੰ  ਨਾਲ ਲੈ ਕੇ ਸਾਡੇ ਘਰ ਆ ਗਿਆ ਅਤੇ ਮੇਰੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਮੇਰਾ ਪਤੀ ਰਿੰਪਾ ਸਿੰਘ ਪੁੱਤਰ ਬਲਵੀਰ ਸਿੰਘ ਮੇਰਾ ਰੌਲਾ ਸੁਣ ਕੇ ਛੁਡਾਉਂਣ ਲਈ ਅੱਗੇ ਆਇਆ ਤਾਂ ਉਨਾਂ ਨੇ ਉਸਦੀ ਵੀ ਮਾਰਕੁੱਟ ਕਰਕੇ ਜ਼ਖਮੀ ਕਰ ਦਿੱਤਾ।

No comments: