BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਵਰਲਡ ਤਾਈਕਵਾਂਡੋ ਵਿੱਚੋਂ ਬਲੈਕ ਬੈਲਟ ਫਸਟ ਡ੍ਰਿਗੀ ਦਾ ਟੈਸਟ ਏ ਗੇ੍ਰਡ ਪਾਸ ਕਰਨ 'ਤੇ ਖਿਡਾਰੀ ਦਾ ਕੀਤਾ ਗਿਆ ਸਨਮਾਨ

ਅੰਤਰਾਸ਼ਟਰੀ ਤਾਈਕਵਾਂਡੋ ਚੈਪਿਅਨਸ਼ਿਪ ਅਤੇ ਬਲੈਕ ਬੈਲਟ ਟੈਸਟ ਦੀ ਤਿਆਰੀ ਜੋਰਾਂ-ਸ਼ੋਰਾਂ 'ਤੇ-ਕੋਚ ਪੰਕਜ ਚੁਰਸੀਆ
ਖਿਡਾਰੀ ਅਰਜੁਨ ਡੂਮੜਾ ਨੂੰ ਸਨਮਾਨਿਤ ਕਰਦੇ ਹੋਏ ਮੁੱਖ ਮਹਿਮਾਨ, ਕੋਚ ਪੰਕਜ ਚੁਰਸੀਆ ਅਤੇ ਹੋਰ
ਜਲਾਲਾਬਾਦ, 31 ਮਾਰਚ (ਬਬਲੂ ਨਾਗਪਾਲ)-ਬੀਤੇਂ ਦਿਨੀਂ ਯੋਧਾ ਤਾਈਕਵਾਂਡੋ ਅਕੈਡਮੀ ਜਲਾਲਾਬਾਦ ਸਟੇਡੀਅਮ ਦੀ ਟੀਮ ਦੇ ਖਿਡਾਰੀ ਅਰਜੁਨ ਡੂਮੜਾ ਪੁੱਤਰ ਰਮਨ ਡੂਮੜਾ ਐਡਵੋਕੇਟ ਨੇ ਵਰਲਡ ਤਾਈਕਵਾਂਡੋ ਹੈਡਕੁਆਟਰ ਕੁੱਕੀਵਾਨ ਯੂਨੀਵਰਸਿਟੀ ਸਾਊਥ ਕੋਰਿਓ ਤੋਂ ਬਲੈਕ ਬੈਲਟ ਫਸਟ ਡ੍ਰਿਗੀ ਦਾ ਟੈਸਟ ਏ ਗੇ੍ਰਡ ਵਿੱਚ ਪਾਸ ਕੀਤੀ ਸੀ। ਜਿਸ 'ਤੇ ਅਕੈਡਮੀ ਦੁਆਰਾ ਅੱਜ ਸਵੇਰੇ ਖਿਡਾਰੀ ਅਰਜੁਨ ਡੂਮੜਾ ਦਾ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਪੋ੍ਰਗਰਾਮ ਦੇ ਦੌਰਾਨ ਮੁੱਖ ਮਹਿਮਾਨ ਜਲਾਲਾਬਾਦ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਬਖ਼ਸ਼ੀਸ਼ ਸਿੰਘ ਕਚੂਰਾ, ਐਡਵੋਕੇਟ ਧੀਰਜ ਗੂੰਬਰ ਅਤੇ ਸੁਰਿੰਦਰ ਸਿੰਘ ਭੰਡਾਰੀ ਨੇ ਰਾਸ਼ਟਰੀ ਖਿਡਾਰੀ ਅਰਜੁਨ ਡੂਮੜਾ ਨੂੰ ਡ੍ਰਿਗੀ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਦੇ ਨਾਲ ਹੀ ਅਕੈਡਮੀ ਦੇ ਖਿਡਾਰੀਆਂ ਨੇ ਡੈਮੋ ਸ਼ੋ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਤਾਈਕਵਾਂਡੋ ਸਪੋਰਟਸ ਐਸੋਸੀਏਸ਼ਨ ਆੱਫ ਪੰਜਾਬ ਦੇ ਜਨਰਲ ਸਕੈਟਰੀ ਤੇ ਜਲਾਲਾਬਾਦ ਮੁੱਖ ਕੋਚ ਪੰਕਜ ਚੁਰਸੀਆ ਨੇ ਦੱਸਿਆ ਕਿ ਜਲਾਲਾਬਾਦ, ਮੱਲਾਂਵਾਲਾ, ਫਿਰੋਜ਼ਪੁਰ ਸਿਟੀ ਤੇ ਕੈਂਟ, ਮੋਗਾ ਦੀ ਅਕੈਡਮੀ ਦੇ ਖਿਡਾਰੀ ਆਉਣ ਵਾਲੀ ਅੰਤਰਾਸ਼ਟਰੀ ਤਾਈਕਵਾਂਡੋ ਚੈਪਿਅਨਸ਼ਿਪ ਅਤੇ ਬਲੈਕ ਬੈਲਟ ਟੈਸਟ ਦੀ ਤਿਆਰੀ ਜੋਰਾਂ-ਸ਼ੋਰਾਂ ਨਾਲ ਕੀਤੀ ਜਾ ਰਹੀ ਹੈ। ਇਸ ਮੋਕੇ ਤੇ ਜ਼ਿਲਾ ਖੇਡ ਵਿਭਾਗ ਅਤੇ ਜ਼ਿਲਾ ਖੇਡ ਅਫਸਰ ਨੇ ਖਿਡਾਰੀ ਅਰਜੁਨ ਡੂਮੜਾ ਅਤੇ ਤਾਈਕਵਾਂਡੋ ਦੇ ਕੋਚ ਅਤੇ ਖਿਡਾਰੀਆਂ ਦੀ ਟੀਮ ਨੂੰ ਇਸ ਸ਼ਾਨਦਾਰ ਜਿੱਤ ਦੀ ਵਧਾਈ ਦਿੱਤੀ ਅਤੇ ਆਉਣ ਵਾਲੇ ਸਮੇਂ ਵਿੱਚ ਹੋਣ ਜਾ ਰਹੀਆਂ ਅੰਤਰਾਸ਼ਟਰੀ ਤਾਈਕਵਾਂਡੋ ਚੈਪਿਅਨਸ਼ਿਪ ਅਤੇ ਬਲੈਕ ਬੈਲਟ ਟੈਸਟ ਵਿੱਚ ਵੀ ਇਸੇ ਤਰਾਂ ਵਧੀਆ ਪ੍ਰਦਰਸ਼ਨ ਕਰਕੇ ਜਿੱਤ ਹਾਸਲ ਕਰਨ ਲਈ ਪੇ੍ਰਰਿਤ ਕੀਤਾ।

No comments: