BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਰੇਤ ਦੀ ਟ੍ਰਾਲੀ ਬਰਾਮਦ, ਆਰੋਪੀ ਫਰਾਰ

ਜਲਾਲਾਬਾਦ 28 ਮਾਰਚ (ਬਬਲੂ ਨਾਗਪਾਲ)-ਪਿੰਡ ਕੋਠਾ ਉਰਫ ਲੁਕਮਾਨਪੁਰਾ ਵਿੱਚ ਰੇਤ ਦੀਆਂ ਟਰਾਲੀਆਂ ਪਕੜਣ ਗਈ ਪੁਲਿਸ ਨੂੰ ਉਸ ਸਮੇਂ ਵਾਪਸ ਮੁੜਨਾ ਪਿਆ ਜਦੋਂ ਰੇਤ ਖਦਾਨਾਂ ਤੋਂ ਰੇਤ ਚੋਰੀ ਕਰਕੇ ਲੈ ਜਾਂਦੇ ਕੁੱਝ ਵਿਅਕਤੀ ਆਪਣੀ ਟਰੈਕਟਰ ਟਰਾਲੀਆਂ ਉੱਥੇ ਛੱਡ ਕੇ ਭੱਜ ਨਿਕਲੇ। ਇਸ ਉੱਤੇ ਪੁਲਿਸ ਸੱਪ ਦੇ ਲੰਘ ਜਾਣ ਤੋਂ ਬਾਅਦ ਲਕੀਰ ਕੁੱਟਦੀ ਨਜ਼ਰ ਆਈ ਅਤੇ ਆਪਣੀ ਖੁੰਦਕ ਮਿਟਾਉਣ ਲਈ ਅਣਪਛਾਤਿਆਂ ਉੱਤੇ ਪਰਚਾ ਦਰਜ ਕਰ ਲਿਆ। ਜਾਂਚ ਅਧਿਕਾਰੀ ਐਚਸੀ ਪ੍ਰਿਤਪਾਲ ਸਿੰਘ  ਨੇ ਦੱਸਿਆ ਕਿ ਉਨਾਂ ਨੂੰ ਕੁਲਵੰਤ ਵਰਮਾ ਮਾਇਨਿੰਗ ਅਫਸਰ ਫਾਜਿਲਕਾ ਦੁਆਰਾ ਪੱਤਰ ਪ੍ਰਾਪਤ ਹੋਇਆ ਸੀ ਕਿ ਅਣਪਛਾਤੇ ਵਿਅਕਤੀ ਨਾਜਾਇਜ ਤੌਰ ਉੱਤੇ ਰੇਤ ਚੋਰੀ ਕਰ ਰਹੇ ਸਨ ਤਾਂ ਏਡੀਸੀ ਸਾਹਿਬ ਦੀ ਬਣੀ ਟੀਮ ਦੁਆਰਾ ਰੇਡ ਕਰਨ 'ਤੇ ਦੋਸ਼ੀ ਮੌਕੇ ਉੱਤੇ ਟਰੈਕਟਰ ਟ੍ਰਾਲੀ ਛੱਡ ਕੇ ਫਰਾਰ ਹੋ ਗਏ ਜਿਨਾਂ ਨੂੰ ਥਾਣੇ ਵਿੱਚ ਬੰਦ ਕਰਕੇ ਪਰਚਾ ਦਰਜ ਕਰ ਲਿਆ ਗਿਆ ਹੈ।

No comments: