BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜ਼ਿਲਾ ਫਾਜਿਲਕਾ ਦੀ ਪੀ.ੳ ਸਟਾਫ ਵਲੋਂ ਭਗੌੜਾ ਕਾਬੂ

ਜਲਾਲਾਬਾਦ, 2 ਮਾਰਚ (ਬਬਲੂ ਨਾਗਪਾਲ)-ਜ਼ਿਲਾ ਫਾਜਿਲਕਾ ਦੀ ਪੀ.ੳ ਸਟਾਫ ਵਲੋਂ ਨੇ ਮਾਨਯੋਗ ਅਦਾਲਤ ਵਲੋਂ  ਭਗੌੜਾ ਕਰਾਰ ਦਿੱਤੇ ਗਏ ਵਿਅਕਤੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲਾ ਪੀ.ੳ ਸਟਾਫ ਦੇ ਇੰਚਾਰਜ ਨਰਿੰਦਰ ਸਿੰਘ ਨੇ ਦੱਸਿਆ ਕਿ ਵਿਅਕਤੀ ਜੌਹਰ ਸਿੰਘ ਪੁੱਤਰ ਲਾਲ ਸਿੰਘ ਵਾਸੀ ਰਿਸ਼ੀਲ ਬਾਲਮਿਕ ਨੰ. ਵੋਦੀ ਹੈਬੋਬਾਲ ਲੁਧਿਆਣਾ ਦੇ ਖਿਲਾਫ ਥਾਣਾ ਸਿਟੀ ਫਾਜਿਲਕਾ ਵਿਖੇ ਦਾਜ ਦੀ ਮੰਗ ਕਰਨ ਦੇ ਆਰੋਪ ਤਹਿਤ ਮਾਮਲਾ ਥਾਣਾ ਸਿਟੀ ਵਿਖੇ 28-05-2009 ਨੂੰ ਮਾਮਲਾ ਦਰਜ ਹੋਇਆ ਸੀ ਅਤੇ ਉਕਤ ਦੋਸ਼ੀ ਮਾਨਯੋਗ ਅਦਾਲਤ ਵਿੱਚ ਪੇਸ਼ ਨਹੀ ਹੋ ਰਿਹਾ ਸੀ ਅਤੇ ਮਿਤੀ 19-09-2016 ਨੂੰ ਅਦਾਲਤ ਨੇ ਭਗੌੜਾ ਕਰਾਰ ਦਿੱਤਾ ਗਿਆ ਸੀ। ਉਨਾਂ ਕਿਹਾ ਕਿ ਗੁਪਤ ਸੂਚਨਾ ਦੇ ਅਧਾਰ 'ਤੇ ਗ੍ਰਿਫਤਾਰ ਕੀਤਾ ਹੈ ਅਤੇ ਅਗਲੀ ਕਾਰਵਾਈ ਲਈ ਥਾਣਾ ਸਿਟੀ ਫਾਜਿਲਕਾ ਵਿਖੇ ਪੇਸ਼ ਕਰ ਦਿੱਤਾ ਗਿਆ ਹੈ। ਇਸ ਮੌਕੇ ਜ਼ਿਲਾ ਇੰਚਾਰਜ ਨਰਿੰਦਰ ਸਿੰਘ , ਐਚ.ਸੀ ਰਣਧੀਰ ਸਿੰਘ, ਸ਼ੁਵਾਰ ਸਿੰਘ ਐਚ.ਸੀ ਆਦਿ ਹਾਜ਼ਰ ਸਨ।

No comments: