BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕਿਸਾਨਾਂ ਦੀਆਂ ਉਮੀਦਾਂ 'ਤੇ ਫਿਰਿਆ ਪਾਣੀ

  • ਤੇਜ਼ ਹਵਾਵਾਂ ਤੇ ਬਰਸਾਤ ਨੇ ਵਿਛਾਈ ਕਣਕ ਦੀ ਫਸਲ
  • ਕਈ ਥਾਂਈ ਹਲਕੀ ਗੜੇਮਾਰੀ ਫਸਲਾਂ ਦਾ ਹੋਇਆ ਨੁਕਸਾਨ
  • ਕਿਸਾਨਾਂ ਕੀਤੀ ਸਰਕਾਰ ਪਾਸੋਂ ਸਪੈਸ਼ਲ ਗਿਰਦਾਵਰੀ ਦੀ ਮੰਗ

ਤੇਜ਼ ਹਵਾਵਾਂ ਅਤੇ ਗੇੜਮਾਰੀ ਨਾਲ  ਵੱਖ-ਵੱਖ ਪਿੰਡਾਂ ਵਿੱਚ ਡਿੱਗੀ ਹੋਈ ਕਣਕ ਦੀ ਫਸਲ
ਜਲਾਲਾਬਾਦ ,9 ਮਾਰਚ (ਬਬਲੂ ਨਾਗਪਾਲ)-ਪੰਜਾਬ ਦੇ ਕਿਸਾਨ ਨੂੰ ਫਸਲਾਂ ਨੂੰ  ਤਿਆਰ ਕਰਨ ਲਈ ਕਦੇਂ  ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤਆ, ਫਸਲਾਂ ਦਾ ਸਹੀ ਮੁੱਲ ਨਾ ਮਿਲਣਾ ਅਤੇ ਕੁਦਰਤ ਦੀ ਮਾਰ ਦਾ ਸਾਹਮਣਾ ਕਰਨਾ ਦਾ ਪੈਂਦਾ ਹੈ । ਬੁੱਧਵਾਰ ਨੂੰ ਅਚਾਨਕ ਮੌਸਮ ਵਿੱਚ ਆਈ  ਗਿਰਵਾਟੀ ਦੇ ਸਾਰਾ ਦਿਨ ਚੱਲਿਆਂ ਤੇਜ਼ ਹਵਾਵਾਂ ਦੇ  ਕਾਰਨ ਬੀਤੀ ਰਾਤ ਆਈ ਤੇਜ਼ ਬਰਸਾਤ ਅਤੇ ਗੇੜਮਾਰੀ ਦੇ ਨਾਲ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਧਰਤੀ 'ਤੇ ਪੂਰੀ ਤਰਾਂ ਨਾਲ ਡਿੱਗੀ ਪਈ ਹੈ। ਜਿਸਦੇ ਕਾਰਨ ਕਿਸਾਨਾਂ ਨੂੰ ਕਾਫੀ ਨੁਸਕਾਨ ਸਹਿਣ ਕਰਨਾ ਪੈ ਰਿਹਾ ਹੈ ਅਤੇ ਇਲਾਕੇ ਦੇ ਕਿਸਾਨਾਂ ਵਿੱਚ  ਕਾਫੀ ਚਿੰਤਾਂ ਪਾਈ ਜਾ ਰਹੀ ਹੈ। ਜਲਾਲਾਬਾਦ ਅਧੀਨ ਪੈਂਦੇ ਵੱਖ-ਵੱਖ ਪਿੰਡ ਮੰਨੇਵਾਲਾ, ਭੜੋਲੀਵਾਲਾ, ਕੱਟਿਆ ਵਾਲਾ, ਬਾਹਮਣੀ ਵਾਲਾ, ਸਿਮਰੇਵਾਲਾ, ਚੱਕ ਜਾਨੀਸਰ, ਚੱਕ ਜੰਡਵਾਲਾ (ਮੌਲਵੀਵਾਲਾ) ਆਦਿ ਪਿੰਡਾਂ ਦੇ ਕਿਸਾਨਾਂ ਨੇ ਆਪਣੇ ਖੇਂਤਾਂ ਵਿੱਚ ਹਜ਼ਾਰਾਂ ਏਕੜ ਵਿੱਚ ਕਣਕ ਦੀ ਫਸਲ ਦੇ ਨਾਲ ਸਬਜੀਆਂ ਦੀ ਫਸਲ ਬਰਸਾਤ ਦੇ ਨਾਲ ਧਰਤੀ 'ਤੇ ਪੂਰੀ ਤਰਾਂ ਨਾਲ ਡਿੱਗੀ ਪਈ। ਖੇਤੀਬਾੜੀ ਵਿਭਾਗ ਦੇ ਅਨੁਸਾਰ  ਕਣਕ ਦੀ ਫਸਲ ਤੋਂ ਇਲਾਵਾ ਵੱਖ-ਵੱਖ ਪ੍ਰਕਾਰ ਦੀਆਂ  ਫਸਲ ਲਈ ਬਰਸਾਤ  ਲਾਭਦਾਇਕ ਹੈ ਅਤੇ ਦੂਜੇ ਪਾਸੇ  ਜੇਕਰ ਤੇਜ਼ ਹਵਾਵਾਂ ਦੇ ਨਾਲ ਹਨੇਰੀ ਝੱਖੜ ਆਉਂਦਾ ਹੈ ਤਾਂ ਕਣਕ ਦੀ ਫਸਲ ਧਰਤੀ 'ਤੇ ਡਿੱਗੀ ਸਕਦੀ ਹੈ ਅਤੇ ਜਿਸਦੇ ਨਾਲ ਕਣਕ  ਦੀ ਫਸਲ ਦਾ  ਕਾਫੀ ਝਾੜ ਘੱਟ ਹੋਣ ਦੇ ਅਸਾਰ ਹਨ।
ਟੀਮ ਨੇ ਕੀਤਾ ਵੱਖ-ਵੱਖ ਪਿੰਡਾਂ ਦਾ ਦੌਰਾ
ਟੀਮ ਨੇ ਜਲਾਲਾਬਾਦ ਦੇ ਅਧੀਨ ਪੈਂਦੇ  ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਕਿਸਾਨ ਸੁਖਵਿੰਦਰ ਸਿੰਘ ਮੰਨੇਵਾਲਾ, ਕਾਬਲ ਸਿੰਘ ਘਾਂਗਾ, ਪੂਰਨ ਸਿੰਘ ਤੰਬੂਵਾਲਾ, ਸਤਪਾਲ ਸਿੰਘ ਭੋਡੀਪੁਰ, ਸਾਵਨ ਸਿੰਘ ਢਾਬਾਂ, ਗੁਰਵਿੰਦਰ ਸਿੰਘ ਮੰਨੇਵਾਲਾ ਸੁਰਜੀਤ ਸਿੰਘ ਰੱਤਾ ਖੇੜਾ ਆਦਿ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਕਿਹਾ ਕਿ ਹੋਈ ਬੇਵਕਤੀ ਬਰਸਾਤ ਦੇ ਨਾਲ ਹੋਈ ਗੜੇਮਾਰੀ ਦੇ ਕਾਰਨ ਕਣਕ  ਦੀ ਫਸਲ ਦਾ 30 ਫੀਸਦੀ ਨੁਕਸਾਨ ਹੋਇਆ  ਹੈ। ਉਨਾਂ ਕਿਹਾ ਕਿ  ਇਸਦੇ ਨਾਲ ਖੇਂਤਾਂ ਵਿੱਚ ਖੜੀ ਮਟਰ ਦੀ ਫਸਲ, ਮਿਰਚਾਂ ਦੀ ਫਸਲ ਤੋਂ ਇਲਾਵਾ ਪਸ਼ੂਆਂ ਦੇ ਚਾਰੇ ਦੇ ਨਾਲ ਨਾਲ ਸਰੋ ਦੀ ਫਸਲ ਦਾ ਵੀ ਕਾਫੀ ਨੁਕਸਾਨ ਹੋਇਆ ਹੈ ਅਤੇ ਜਿਸਦੇ ਕਾਰਨ ਕਿਸਾਨਾਂ ਨੂੰ ਕਾਫੀ ਨੁਕਸਾਨ ਸਹਿਣ ਕਰਨਾ ਪਿਆ ਹੈ।
ਕਿ ਕਹਿਣਾ ਹੈ ਭਾਰਤੀ ਕਿਸਾਨ ਦੇ ਆਗੂ ਗੁਰਵਿੰਦਰ ਸਿੰਘ ਮੰਨੇਵਾਲਾ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਵਿੰਦਰ ਸਿੰਘ ਨੇ ਸਰਕਾਰ ਅਤੇ ਪ੍ਰਸ਼ਾਸਨ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਬਰਸਾਤ ਅਤੇ ਗੜੇਮਾਰੀ ਨਾਲ ਕਿਸਾਨਾਂ ਦੇ ਫਸਲ ਦੇ ਹੋਏ ਨੁਕਸਾਨ ਦੀ ਸਪੈਸ਼ਲ ਗਿਰਦਾਵਰੀ ਕਰਵਾ ਕਿਸਾਨਾਂ ਨੂੰ ਬਣਦੀ ਮੁਆਵਜ਼ਾ ਰਾਸ਼ੀ ਦਿੱਤੀ ਜਾਵੇ।
ਕਿ ਕਹਿਣਾ ਹੈ ਖੇਤੀਬਾੜੀ ਵਿਭਾਗ ਦੇ ਬਲਾਕ ਅਫਸਰ ਡਾ. ਸਵਰਨ ਕੁਮਾਰ ਦਾ
-ਖੇਤੀਬਾੜੀ ਵਿਭਾਗ ਜਲਾਲਾਬਾਦ ਦੇ ਬਲਾਕ ਅਫਸਰ ਡਾ. ਸਰਵਨ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਕਿਹਾ ਕਿ ਕਣਕ ਦੀ ਫਸਲ ਦੇ ਨਾਲ ਹੋਰਨਾਂ ਸਬਜੀਆਂ ਦੀ ਫਸਲ ਲਈ ਬਰਸਾਤ ਫਾਇਦੇਮੰਦ ਹੈ ਅਤੇ ਜੇਕਰ ਇਸ ਤਰਾਂ ਹੀ ਤੇਜ਼ ਹਨੇਰੀ ਝੱਖੜ ਚੱਲਦਾ ਹੈ ਤਾਂ ਫਸਲ ਧਰਤੀ 'ਤੇ ਡਿੱਗ ਸਕਦੀ ਹੈ ਅਤੇ ਜਿਸਦੇ ਨਾਲ ਕਣਕ ਦੀ ਫਸਲ ਦਾ ਝਾੜ ਘੱਟ ਨਿਕਲੇਗਾ

No comments: