BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੂਬੇ ਦੇ ਲੋਕਾਂ ਨੂੰ ਸਾਫ-ਸੁਥਰਾ ਪ੍ਰਸ਼ਾਸਨ ਦੇਣ ਲਈ ਕੈਪਟਨ ਅਮਰਿੰਦਰ ਸਿੰਘ ਦੀ ਪਹਿਲ ਕਦਮੀ ਹੋਵੇਗੀ-ਅਨੀਸ਼ ਸਿਡਾਨਾ

ਜਲਾਲਾਬਾਦ, 19 ਮਾਰਚ (ਬਬਲੂ ਨਾਗਪਾਲ)- ਸੂਬੇ ਦੇ ਲੋਕਾਂ ਨੂੰ ਸਾਫ-ਸੁਥਰਾ ਪ੍ਰਸ਼ਾਸਨ ਦੇਣਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਹਿਲ ਕਦਮੀ ਹੋਵੇਗੀ ਤੇ ਨਾਲ ਹੀ ਪਾਰਟੀ ਲੁੱਟ-ਖੋਹ ਨੂੰ ਰੋਕਣ ਦੀ ਰਾਜਨੀਤੀ 'ਚ ਅੱਗੇ ਵਧੇਗੀ। ਇਹ ਵਿਚਾਰ ਕਾਂਗਰਸ ਬੁੱਧੀਜੀਵੀ ਸੈੱਲ ਦੇ ਸੂਬਾ ਚੇਅਰਮੈਨ ਅਨੀਸ਼ ਸਿਡਾਨਾ ਨੇ ਅੱਜ ਸਮਰਥਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਇਸ ਮੌਕੇ ਸਾਬਕਾ ਵਿਧਾਇਕ ਕਾ. ਮਹਿਤਾਬ ਸਿੰਘ, ਬੁੱਧੀਜੀਵੀ ਸੈੱਲ ਦੇ ਬਲਾਕ ਪ੍ਰਧਾਨ ਨਰਿੰਦਰ ਸਿੰਘ ਨੰਨੂੰ ਕੁੱਕੜ, ਪਿ੍ਰੰਸ ਬਹਿਲ ਜਿਲਾ ਉਪ ਚੇਅਰਮੈਨ ਬੁੱਧੀਜੀਵੀ ਸੈੱਲ, ਗੁਰਨਾਮ ਘਾਂਗਾ, ਢੋਲਾ ਰਾਜਪੂਤ, ਕ੍ਰਿਸ਼ਨ ਲਾਲ, ਗਗਨ ਦਰਗਨ, ਨੀਲੂ ਅਰੋੜਾ, ਇਕਬਾਲ ਸਿੰਘ, ਓਪੀ ਅਹੂਜਾ, ਜਸਵਿੰਦਰ ਵਰਮਾ, ਕੁਲਵੰਤ ਸਿੰਘ ਮੋਹਕਮ ਅਰਾਈਆ, ਕਿਸਾਨ ਸੈੱਲ ਆਗੂ, ਰਮੇਸ਼ ਬਗੋਰੀਆ, ਕੁਲਵਿੰਦਰ ਸਿੰਘ, ਵਲੇਤ ਹਾਂਡਾ, ਰਿਤਿਕ ਗਰੋਵਰ ਮੌਜੂਦ ਸਨ।

No comments: