BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਐੱਸ. ਜੀ. ਪੀ. ਸੀ. ਦੀਆਂ ਜਨਰਲ ਚੋਣਾਂ ਕਰਵਾਉਣ ਲਈ ਸੋਪਿਆ ਮੰਗ-ਪੱਤਰ

ਜਲਾਲਾਬਾਦ 29 ਮਾਰਚ (ਬਬਲੂ ਨਾਗਪਾਲ)-ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਜ਼ਿਲਾ ਜਥੇਬੰਦੀ ਦੇ ਨੁਮਾਇੰਦਿਆਂ ਡਾ. ਗੁਰਮੀਤ ਸਿੰਘ ਹਬੀਬ ਵਾਲਾ, ਡਾ. ਪਰਮਜੀਤ ਸਿੰਘ ਜਨਰਲ ਸਕੱਤਰ ਕਿਸਾਨ ਵਿੰਗ, ਸੁਖਵਿੰਦਰ ਕੁਮਾਰ ਮੋਜਮ, ਰਾਜ ਸਿੰਘ, ਸੁਰਿੰਦਰ ਕੁਮਾਰ, ਬਾਜ਼ ਸਿੰਘ, ਕੱਕੁ ਸਿੰਘ, ਮੱਖਣ ਸਿੰਘ, ਗੁਰਕੀਰਤਨ ਸਿੰਘ, ਬਲਵੰਤ ਸਿੰਘ ਆਦਿ ਨੇ ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਭੇਜੇ ਇਕ ਮੰਗ ਪੱਤਰ ਵਿਚ ਐੱਸ. ਜੀ. ਪੀ. ਸੀ. ਦੇ ਹਾਊਸ ਨੂੰ ਖ਼ਤਮ ਕਰਕੇ ਤੁਰੰਤ ਨਵੀਆਂ ਚੋਣਾਂ ਕਰਵਾਉਣ ਦੀ ਮੰਗ ਕੀਤੀ ਹੈ। ਉਨਾਂ ਕਿਹਾ ਕਿ 2011 ਵਿਚ ਐੱਸ. ਜੀ. ਪੀ. ਸੀ. ਦੀ ਜਨਰਲ ਚੋਣ ਹੋਈ ਸੀ। ਜੋ ਕਿ ਆਪਣੀ ਮਿਆਦ 2016 ਵਿਚ ਪੂਰੀ ਕਰ ਚੁੱਕੀ ਹੈ। ਪਰ ਇਕ ਸਾਲ ਬੀਤ ਜਾਣ ਤੋਂ ਬਾਅਦ ਵੀ ਅਜੇ ਤੱਕ ਐੱਸ.ਜੀ.ਪੀ.ਸੀ. ਦੀਆਂ ਚੋਣਾਂ ਨਹੀ ਕਰਵਾਈਆਂ ਗਈਆਂ, ਬਲਕਿ ਇਸ ਹਾਊਸ ਨੂੰ ਅੱਗੇ ਪ੍ਰਬੰਧਾਂ ਲਈ ਇਜਾਜ਼ਤ ਦੇ ਦਿੱਤੀ ਹੈ। ਅਜਿਹੇ ਅਮਲ ਸਿੱਖ ਕੌਮ ਦੀ ਪਾਰਲੀਮੈਂਟ ਦੇ ਨਿਯਮਾਂ, ਸ਼ਰਤਾਂ ਤੇ ਭਾਵਨਾਵਾਂ ਦਾ ਉਲੰਘਣ ਕਰਨ ਵਾਲੇ ਹਨ। ਜਦੋਂ ਕਿ ਕਾਨੂੰਨੀ ਤੌਰ 'ਤੇ ਭਾਰਤ ਦੇ ਗ੍ਰਹਿ ਵਿਭਾਗ ਵੱਲੋਂ 2016 ਵਿਚ ਇਸ ਦੀ ਮਿਆਦ ਪੁੱਗਣ ਤੋਂ ਪਹਿਲਾ ਪਹਿਲਾ ਜਨਰਲ ਚੋਣਾਂ ਕਰਵਾਈਆਂ ਜਾਣੀਆਂ ਚਾਹੀਦੀਆਂ ਸਨ। ਉਨਾਂ ਮੰਗ ਕੀਤੀ ਕਿ ਸਿੱਖ ਕੌਮ ਦੀ ਪਾਰਲੀਮੈਂਟ ਦੀਆਂ ਜਨਰਲ ਚੋਣਾਂ ਦਾ ਜਲਦੀ ਐਲਾਨ ਕਰਕੇ ਚੋਣਾਂ ਦਾ ਅਮਲ ਸਿਰੇ ਚਾੜਿਆ ਜਾਵੇ।

No comments: