BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਵੇਰਕਾ ਡੇਅਰੀ ਨੇ ਟਰੇਨਰਾਂ ਨੂੰ ਦਿੱਤੇ ਸਰਟੀਫਿਕੇਟ

ਜਲਾਲਾਬਾਦ 28 ਮਾਰਚ (ਬਬਲੂ ਨਾਗਪਾਲ)-ਵੇਰਕਾ ਡੇਅਰੀ ਵੱਲੋਂ ਅੱਜ ਜਲਾਲਾਬਾਦ 'ਚ ਸੈਕਟਰੀਆਂ ਤੇ ਫਾਰਮਰਾਂ ਦੀ ਮਿਲਣੀ ਕੀਤੀ ਗਈ ਜਿਸ 'ਚ ਵੱਖ-ਵੱਖ ਡੇਅਰੀ ਵਿਭਾਗ ਨਾਲ ਸਬੰਧਿਤ ਅਧਿਕਾਰੀਆਂ-ਕਰਮਚਾਰੀਆਂ ਨੇ ਹਿੱਸਾ ਲਿਆ ਤੇ ਦੁੱਧ ਉਤਪਾਦਕਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਸਬੰਧੀ ਜਾਣੂ ਕਰਵਾਇਆ। ਇਸ ਮੌਕੇ ਫ਼ਾਜ਼ਿਲਕਾ 'ਚ ਟਰੇਨਿੰਗ ਪ੍ਰਾਪਤ ਕਰਨ ਵਾਲੇ ਟਰੇਨਰਾਂ ਨੂੰ ਸਰਟੀਫਿਕੇਟ ਤਕਸੀਮ ਕੀਤੇ ਗਏ। ਜਾਣਕਾਰੀ ਦਿੰਦੇ ਹੋਏ ਵੇਰਕਾ ਡੇਅਰੀ ਦੇ ਫ਼ਿਰੋਜ਼ਪੁਰ ਦੇ ਜਨਰਲ ਮੈਨੇਜਰ ਉੱਤਮ ਸਿੰਘ ਸਿੰਲੇਗ ਨੇ ਦੱਸਿਆ ਕਿ ਪਸ਼ੂ ਪਾਲਕਾਂ ਵੱਲੋਂ ਜਿਹੜਾ ਦੁੱਧ ਉਤਪਾਦਨ ਕੀਤਾ ਜਾ ਰਿਹਾ ਹੈ ਉਸ ਦੀ ਉੱਤਮ ਕੁਆਲਿਟੀ ਲਈ ਵੇਰਕਾ ਡੇਅਰੀ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨਾਂ ਪਸ਼ੂ ਪਾਲਕਾਂ ਨੂੰ ਕਿਹਾ ਕਿ ਉਹ ਚੰਗੀ ਨਸਲ ਦੇ ਪਸ਼ੂਆਂ ਨੂੰ ਪਾਲਨਾ ਚਾਹੀਦਾ ਹੈ ਤਾਂ ਜੋ ਉੱਤਮ ਕੁਆਲਿਟੀ ਦੇ ਦੁੱਧ ਦਾ ਉਤਪਾਦਨ ਕੀਤਾ ਜਾ ਸਕੇ। ਉਨਾਂ ਕਿਹਾ ਕਿ ਫ਼ਾਜ਼ਿਲਕਾ ਸਥਿਤ ਉਨਾਂ ਦੇ ਦਫ਼ਤਰ 'ਚ ਸੈਕਟਰੀਆਂ ਨੂੰ ਟਰੇਨਿੰਗ ਦਿੱਤੀ ਜਾਂਦੀ ਹੈ ਤੇ ਉਨਾਂ ਨੂੰ ਚੰਗਾ ਦੁੱਧ ਉਤਪਾਦਨ ਤੇ ਕੰਪਨੀ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਸਬੰਧੀ ਜਾਣੂ ਕਰਵਾਇਆ ਜਾਂਦਾ ਹੈ। ਉੱਚ ਅਧਿਕਾਰੀਆਂ ਵੱਲੋਂ ਟਰੇਨਿੰਗ ਪ੍ਰਾਪਤ ਟਰੇਨਰਾਂ ਨੂੰ ਸਰਟੀਫਿਕੇਟ ਦਿੱਤੇ ਗਏ। ਇਸ ਮੌਕੇ ਐਮ.ਐਮ.ਪੀ. ਪ੍ਰਮੋਦ ਸ਼ਰਮਾ, ਵੀਰਪ੍ਰਤਾਪ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਹਰਜਿੰਦਰ ਕਟਾਰੀਆ ਡਿਪਟੀ ਡਾਇਰੈਕਟਰ ਮੱਛੀ ਪਾਲਨ, ਜਰਨੈਲ ਸਿੰਘ ਡਾਇਰੈਕਟਰ, ਹਰਭਗਵਾਨ ਸਿੰਘ ਡਾਇਰੈਕਟਰ, ਲੇਡੀ ਅਫ਼ਸਰ ਰੁਪਿੰਦਰ ਕੌਰ, ਮੈਡਮ ਕੰਚਨ, ਕੰਪਨੀ ਦੇ ਜਲਾਲਾਬਾਦ ਦੇ ਇੰਚਾਰਜ ਕੁਲਵੰਤ ਸਿੰਘ, ਹਰਦੇਵ ਏਰੀਆ ਇੰਚਾਰਜ, ਬਲਜੀਤ ਸਿੰਘ ਏਰੀਆ ਇੰਚਾਰਜ, ਜਰਨੈਲ ਸਿੰਘ ਮਿਲਕ ਪਲਾਂਟ ਪ੍ਰਧਾਨ ਫ਼ਿਰੋਜ਼ਪੁਰ ਹਾਜ਼ਰ ਸਨ।

No comments: