BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਿਟੀਜ਼ਨ ਵੈਲਫੇਅਰ ਕੌਂਸਿਲ (ਰਜਿ.) ਜਲਾਲਾਬਾਦ ਦੀ ਮਹੀਨਾਵਾਰ ਮੀਟਿੰਗ ਸਮਾਪਤ

ਜਲਾਲਾਬਾਦ 16 ਮਾਰਚ (ਬਬਲੂ ਨਾਗਪਾਲ)- ਸਿਟੀਜ਼ਨ ਵੈਲਫੇਅਰ ਕੌਂਸਿਲ (ਰਜਿ.) ਜਲਾਲਾਬਾਦ ਵੱਲੋਂ ਮਹੀਨਾਵਾਰ ਮੀਟਿੰਗ ਸਥਾਨਕ ਜਨਤਾ ਭਵਨ ਵਿਖੇ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਕੌਂਸਿਲ ਦੇ ਪ੍ਰਧਾਨ ਗੁਰਬਖ਼ਸ਼ ਸਿੰਘ ਖੁਰਾਣਾ ਨੇ ਕੀਤੀ ਅਤੇ ਮੀਟਿੰਗ ਵਿੱਚ ਕੌਂਸਿਲ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਮੀਟਿੰਗ ਵਿੱਚ ਹਾਜਰ ਕੌਂਸਿਲ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਵੱਖ ਵੱਖ ਮਸਲਿਆਂ 'ਤੇ ਖੁੱਲ ਕੇ ਵਿਚਾਰ ਵਟਾਦਰਾਂ ਕੀਤਾ ਗਿਆ ਅਤੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ। ਮੀਟਿੰਗ ਦੌਰਾਨ ਅਹੁਦੇਦਾਰਾਂ ਵੱਲੋਂ ਸਰਬਸੰਮਤੀ ਨਾਲ ਇਹ ਫੈਸਲਾ ਲਿਆ ਗਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਬਸਤੀ ਰਾਮਗੜੀਆ ਵਿਖੇ ਸਕੂਲ ਦੇ ਬੱਚਿਆਂ ਨੂੰ ਸਾਫ ਸੁਥਰਾ ਪੀਣ ਵਾਲਾ ਪਾਣੀ ਮੁਹੱਈਆਂ ਕਰਵਾਊਣ ਦੇ ਲਈ ਕੌਂਸਿਲ ਵੱਲੋਂ ਇੱਕ ਵਾਟਰ ਕੂਲਰ ਲਗਵਾਇਆ ਜਾਵੇਗਾ। ਇਸ ਦੇ ਨਾਲ ਹੀ ਸਿਟੀਜ਼ਨ ਵੈਲਫੇਅਰ ਕੌਂਸਿਲ ਵੱਲੋਂ ਹਰ ਸਾਲ ਕਰਵਾਏ ਜਾਂਦੇ ਸਲਾਨਾ ਪੋ੍ਰਗਰਾਮ ਦੀਆਂ ਤਿਆਰੀਆਂ ਸੰਬੰਧੀ ਵੀ ਵਿਚਾਰ ਵਟਾਦਰਾਂ ਕੀਤਾ ਗਿਆ ਅਤੇ ਸਲਾਨਾ ਚੌਣ ਜੋ ਕਿ ਮਈ ਦੇ ਪਹਿਲੇ ਹਫਤੇ ਕਰਵਾਈ ਜਾ ਰਹੀ ਹੈ। ਉਸ ਸੰਬੰਧੀ ਵੀ ਵਿਚਾਰ ਵਟਾਦਰਾਂ ਕੀਤਾ ਗਿਆ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਦੇਵ ਰਾਜ ਸ਼ਰਮਾ, ਕਿਸ਼ੋਰ ਚੰਦ ਡੂਮੜਾ, ਮੋਹਨ ਲਾਲ ਕੁੱਕੜ, ਅਸ਼ੋਕ ਮੌਜੀ, ਪਿਆਰੇ ਲਾਲ ਕੁਮਾਰ, ਸੰਜੀਵ ਦਹੂਜਾ, ਰਾਜ ਕੁਮਾਰ ਗਗਨੇਜਾ, ਚੰਦਰ ਪ੍ਰਕਾਸ਼ ਬਲਬੀਰ ਸਿੰਘ ਰਹੇਜਾ ਆਦਿ ਹਾਜਰ ਸਨ।

No comments: