BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪਿੰਡ ਟਾਹਲੀ ਵਾਲਾ ਦੇ ਪ੍ਰਾਇਮਰੀ ਸਕੂਲ ਨੇ ਧਾਰਿਆ ਛੱਪੜ ਦਾ ਰੂਪ

ਜਲਾਲਾਬਾਦ 29 ਮਾਰਚ (ਬਬਲੂ ਨਾਗਪਾਲ)-ਇਕ ਪਾਸੇ ਸਰਕਾਰ ਵੱਲੋਂ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਬੜੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਇਸ ਦੀ ਹਕੀਕਤ ਤਾਂ ਕੁਝ ਹੋਰ ਹੀ ਬਿਆਨ ਕਰਦੀ ਹੈ ਜਿਸਦੀ ਤਾਜ਼ਾ ਉਦਾਹਰਨ ਉਸ ਸਮੇ ਦੇਖਣ ਨੂੰ ਮਿਲੀ ਜਦ ਪਿੰਡ ਟਾਹਲੀ ਵਾਲਾ ਦਾ ਪ੍ਰਾਇਮਰੀ ਸਕੂਲ ਗੰਦੇ ਪਾਣੀ ਦੇ ਛੱਪੜ ਦਾ ਰੂਪ ਧਾਰਨ ਕਰ ਰਿਹਾ ਹੈ। ਜ਼ਿਕਰਯੋਗ ਹੈ ਇਸ ਸਕੂਲ 'ਚ ਪਿੰਡ ਤੇ ਲਾਗਲੇ ਪਿੰਡਾ ਦੇ ਬੱਚੇ ਪੜਦੇ ਹਨ ਇਸ ਸਕੂਲ ਦੇ ਮੇਨ ਗੇਟ ਦੇ ਅੱਗੋਂ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਅੱਜ ਤੋਂ ਤਕਰੀਬਨ 2 ਮਹੀਨੇ ਪਹਿਲਾ ਇਕ ਨਾਲਾ ਬਣਾਇਆ ਗਿਆ ਸੀ ਪ੍ਰੰਤੂ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਿੰਡ ਦਾ ਗੰਦਾ ਪਾਣੀ ਓਵਰ ਫਲੋਅ ਹੋ ਕੇ ਸਕੂਲ ਵਿਚ ਆਉਂਦਾ ਹੈ ਤੇ ਸਕੂਲ ਦੇ ਗੇਟ ਅੱਗੇ ਇਕ ਪੁਲੀ ਬਣਾਈ ਗਈ ਸੀ ਜੋ ਕਿ ਦੋ ਮਹੀਨੇ ਵਿਚ ਹੀ ਟੁੱਟ ਗਈ ਤੇ ਇਸ ਕਾਰਨ ਸਕੂਲ ਦੇ ਅੰਦਰ ਵੜਨਾ ਬੇਹੱਦ ਮੁਸ਼ਕਿਲ ਹੋ ਜਾਂਦਾ ਹੈ ਇਸ ਦੇ ਨਾਲ ਹੀ ਇਹ ਗੰਦਾ ਪਾਣੀ ਸਕੂਲ ਦੀ ਇਮਾਰਤ ਦੀਆਂ ਨੀਂਹਾਂ 'ਚ ਪੈ ਰਿਹਾ ਹੈ ਜਿਸ ਕਾਰਨ ਇਮਾਰਤ ਦੇ ਡਿੱਗਣ ਦਾ ਵੀ ਖਤਰਾ ਹੈ। ਇਸ ਸਬੰਧੀ ਪਿੰਡ ਵਾਸੀਆਂ ਤੇ ਬੱਚਿਆ ਦੇ ਮਾਪਿਆਂ ਦਾ ਕਹਿਣਾ ਹੈ ਕਿ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਮੱਛਰ ਪੈਦਾ ਹੋ ਰਿਹਾ ਹੈ ਜਿਸ ਨਾਲ ਸਾਡੇ ਬੱਚੇ ਤੇ ਆਸ ਪਾਸ ਦੇ ਲੋਕ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਸੰਬੰਧੀ ਵਾਰ-ਵਾਰ ਪਿੰਡ ਦੇ ਸਰਪੰਚ ਜਨਕ ਸਿੰਘ ਨੂੰ ਵੀ ਕਿਹਾ ਗਿਆ ਤੇ ਸੰਬੰਧਿਤ ਮਹਿਕਮੇ ਦੇ ਧਿਆਨ ਵਿਚ ਵੀ ਲਿਆਂਦਾ ਪਰ ਕਿਸੇ ਤਰਾਂ ਦੀ ਵੀ ਕਰਵਾਈ ਅਮਲ 'ਚ ਨਹੀ ਲਿਆਂਦੀ ਗਈ। ਇਸ ਸੰਬੰਧੀ ਜਦੋ ਸੰਬੰਧਿਤ ਵਿਭਾਗ ਦੇ ਐੱਸ. ਡੀ. ਐਮ. ਨਿਰਮਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਕਿਹਾ ਕਿ ਇਹ ਮਾਮਲਾ ਮੇਰੇ ਧਿਆਨ ਵਿਚ ਹੈ ਤੇ ਇਸਦਾ ਜਲਦੀ ਹੱਲ ਕੀਤਾ ਜਾਵੇਗਾ।

No comments: