BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮੁਫ਼ਤ ਵਿਸ਼ਾਲ ਆਯੂਰਵੈਦਿਕ ਹੋਮਿਓਪੈਥਿਕ ਕੈਂਪ ਆਯੋਜਿਤ

ਪਿੰਡ ਘੁਬਾਇਆ ਵਿਖੇ ਮੁਫ਼ਤ ਵਿਸ਼ਾਲ ਆਯੂਰਵੈਦਿਕ ਹੋਮਿਓਪੈਥਿਕ ਕੈਂਪ ਦੌਰਾਨ ਹਾਜਰ ਹੋਮਿਓਪੈਥਿਕ, ਆਯੂਰਵੈਦਿਕ ਡਾਕਟਰ ਅਤੇ ਕਾਂਗਰਸੀ ਵਿਧਾਇਕ ਦਵਿੰਦਰ ਸਿੰਘ ਘੁਬਾਇਆ।
ਜਲਾਲਾਬਾਦ, 25 ਮਾਰਚ (ਬਬਲੂ ਨਾਗਪਾਲ)- ਉਪਮੰਡਲ ਅਧੀਨ ਪੈਂਦੇ ਪਿੰਡ ਘੁਬਾਇਆ ਵਿਖੇ ਐਮ.ਡੀ ਆਯੂਸ਼ ਵਿਭਾਗ ਪੰਜਾਬ ਚੰਡੀਗੜ ਡਾਇਰੈਕਟਰ ਆਯੂਰਵੈਦਾ ਡਾ. ਰਾਕੇਸ਼ ਸ਼ਰਮਾ ਦੇ ਦਿਸ਼ਾ-ਨਿਰਦੇਸ਼ ਅਤੇ ਜ਼ਿਲਾ ਆਯੂਰਵੈਦਿਕ ਅਤੇ ਯੂਨਾਨੀ ਅਫਸਰ ਫਾਜ਼ਿਲਕਾ ਸ਼੍ਰੀਮਤੀ ਕਿਰਨ ਸ਼ਰਮਾ ਦੀ ਯੋਗ ਅਗਵਾਈ ਹੇਠ ਮੁਫ਼ਤ ਵਿਸ਼ਾਲ ਆਯੂਰਵੈਦਿਕ ਹੋਮਿਓਪੈਥਿਕ ਕੈਂਪ ਆਯੋਜਿਤ ਕੀਤਾ ਗਿਆ। ਇਸ ਕੈਂਪ 'ਚ ਫਾਜ਼ਿਲਕਾ ਦੇ ਕਾਂਗਰਸੀ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਕੈਂਪ ਵਿੱਚ ਡਾ. ਪਰਮਜੀਤ ਕੌਰ ਜੀ.ਏ.ਡੀ ਚੱਕ ਕਾਠਗੜ, ਡਾ. ਕਲਪਨਾ, ਡਾ. ਮਾਨਸੀ ਅਤੇ ਡਾ. ਕੁਲਬੀਰ ਸਿੰਘ ਵੱਲੋਂ ਕੈਂਪ ਵਿੱਚ ਪੁੱਜੇ ਮਰੀਜਾਂ ਦਾ ਚੈਕਅੱਪ ਕੀਤਾ ਗਿਆ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਦੇ ਨਾਲ ਹੀ ਡਾ. ਹਰਜੀਤ ਸਿੰਘ ਜ਼ਿਲਾ ਹੋਮਿਓਪੈਥਿਕ ਅਫਸਰ ਫਾਜ਼ਿਲਕਾ ਨੇ ਹਾਜਰ ਪਿੰਡ ਦੇ ਲੋਕਾਂ ਨੂੰ ਹੋਮਿਓਪੈਥਿਕ ਇਲਾਜ ਪ੍ਰਣਾਲੀ ਸੰਬੰਧੀ ਜਾਣਕਾਰੀ ਦਿੱਤੀ। ਇਸ ਕੈਂਪ ਵਿੱਚ ਮੌਜੂਦ ਆਯੂਰਵੈਦਿਕ ਡਾਕਟਰ ਪਰਮਜੀਤ ਕੌਰ ਅਤੇ ਡਾ. ਮਾਨਸੀ ਨੇ ਆਯੂਰਵੈਦਿਕ ਇਲਾਜ ਪ੍ਰਣਾਲੀ ਸੰਬੰਧੀ ਪਿੰਡ ਦੇ ਲੋਕਾਂ ਨੂੰ ਜਾਣਕਾਰੀ ਦਿੱਤੀ। ਉਨ•ਾਂ ਦੱਸਿਆ ਕਿ ਆਯੂਰਵੈਦਿਕ ਦਵਾਈਆਂ ਦਾ ਕਿਸੇ ਵੀ ਪ੍ਰਕਾਰ ਦਾ ਕੋਈ ਨੁਕਸਾਨ ਨਹੀਂ ਹੈ ਅਤੇ ਭਾਰਤ ਦੀ ਪੁਰਾਤਨ ਇਲਾਜ ਪ੍ਰਣਾਲੀ ਹੈ।  ਇਸ ਮੋਕੇ ਤੇ ਕਾਂਗਰਸੀ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਵਿਭਾਗ ਵੱਲੋਂ ਪਿੰਡ ਦੇ ਲੋਕਾਂ ਲਈ ਲਗਾਏ ਗਏ ਮੁਫ਼ਤ ਵਿਸ਼ਾਲ ਆਯੂਰਵੈਦਿਕ ਹੋਮਿਓਪੈਥਿਕ ਕੈਂਪ ਲਈ ਧੰਨਵਾਦ ਕੀਤਾ ਅਤੇ ਵਿਭਾਗ ਵੱਲੋਂ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕੀਤੀ।

No comments: