BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਰੇਲਵੇ ਰੋਡ ਵਾਸੀਆਂ ਵੱਲੋਂ ਫੁੱਟਪਾਥ ਉੱਚਾ ਕਰਨ ਤੇ ਪਾਣੀ ਦੀ ਨਿਕਾਸੀ ਲਈ ਹੋਲਜ਼ ਬਣਾਉਣ ਦੀ ਮੰਗ

ਜਲਾਲਾਬਾਦ 25 ਮਾਰਚ (ਬਬਲੂ ਨਾਗਪਾਲ)-  ਸਥਾਨਕ ਰੇਲਵੇ ਰੋਡ 'ਤੇ ਸਥਿਤ ਜੰਗਲਾਤ ਵਿਭਾਗ ਦਫਤਰ ਦੇ ਸਾਹਮਣੇ ਸਥਿਤ ਦੁਕਾਨਾਂ ਦੇ ਨਜ਼ਦੀਕ ਫੁੱਟਪਾਥ 'ਤੇ ਗੰਦਾ ਪਾਣੀ ਜਮਾ ਹੋਣ ਤੋਂ ਪ੍ਰੇਸ਼ਾਨ ਦੁਕਾਨਦਾਰਾਂ ਤੇ ਮੁਹੱਲਾ ਵਾਸੀਆਂ ਵੱਲੋਂ ਉਕਤ ਫੁੱਟਪਾਥ ਨੂੰ ਉੱਚਾ ਕਰਨ ਤੇ ਪਾਣੀ ਦੀ ਯੋਗ ਨਿਕਾਸੀ ਲਈ ਹੋਲਜ਼ ਬਣਾਉਣ ਦੀ ਮੰਗ ਕੀਤੀ ਹੈ। ਇਸ ਸਬੰਧੀ ਰੇਲਵੇ ਰੋਡ ਵਾਸੀਆਂ ਨੇ ਦੱਸਿਆ ਕਿ ਉਕਤ ਜਗਾ 'ਤੇ ਫੁੱਟਪਾਥ ਸੜਕ ਨਾਲੋਂ ਨੀਵੇਂ ਹੋਣ ਕਾਰਨ ਅਤੇ ਫੁੱਟਪਾਥ 'ਤੇ ਪਾਣੀ ਦੀ ਨਿਕਾਸੀ ਲਈ ਹੋਲਜ਼ ਨਾ ਹੋਣ ਦੇ ਚੱਲਦਿਆਂ ਪਾਣੀ ਫੁੱਟਪਾਥ 'ਤੇ ਜਮਾ ਹੋ ਜਾਂਦਾ ਹੈ ਜੋ ਕਿ ਛੱਪੜ ਦਾ ਰੂਪ ਧਾਰ ਲੈਂਦਾ ਹੈ ਤੇ ਕਾਫੀ ਦਿਨਾਂ ਤੋਂ ਜਮਾਂ ਹੋਏ ਇਸ ਗੰਦੇ ਪਾਣੀ 'ਚ ਮੱਛਰ-ਮੱਖੀਆਂ ਪਲ ਰਹੇ ਹਨ। ਜੋ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ ਤੇ ਉਨਾਂ ਨੂੰ ਡਰ ਹੈ ਕਿ ਡੇਂਗੂ ਆਦਿ ਵਰਗੀਆਂ ਭਿਆਨਕ ਬਿਮਾਰੀਆਂ ਦਾ ਉਹ ਸ਼ਿਕਾਰ ਨਾ ਹੋ ਜਾਣ। ਇਸ ਲਈ ਉਨਾਂ ਦੀ ਮੰਗ ਹੈ ਕਿ ਰੇਲਵੇ ਰੋਡ ਨੂੰ ਨਵਾਂ ਰੂਪ ਦੇਣ ਲਈ ਮਨਜੂਰ ਹੋਏ ਲੁੱਕ ਤੇ ਬਜਰੀ ਆਦਿ ਪਾਉਣ ਦੇ ਕੰਮ ਨੂੰ ਕਰਨ ਦੇ ਨਾਲ-ਨਾਲ ਉਕਤ ਫੁੱਟਪਾਥ ਨੂੰ ਉੱਚਾ ਕਰਦੇ ਹੋਏ ਪਾਣੀ ਦੀ ਨਿਕਾਸੀ ਲਈ ਨਵੇਂ ਹੋਲਜ਼ ਬਣਾਏ ਜਾਣ।

No comments: