BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪਿੰਡ ਚੱਕ ਸੈਦੋ ਕੇ ਦੀ ਯੂਥ ਕਲੱਬ ਸੂਬੇਦਾਰ ਸ਼ਹੀਦ ਸੰਤੋਖ ਸਿੰਘ ਵਾਲਾ ਨੇ ਕਰਵਾਇਆ ਕਬੱਡੀ ਟੂਰਨਾਮੈਂਟ

ਨੌਜ਼ਵਾਨ ਨਸ਼ੇ ਛੱਡ ਕੇ ਖੇਡਾਂ ਵੱਲ ਧਿਆਨ ਦੇਣ-ਨਸੀਬ ਸਿੰਘ ਸੰਧੂ
ਪਿੰਡ ਚੱਕ ਸੈਦੋ ਕੇ ਦੀ ਯੂਥ ਕਲੱਬ ਸੂਬੇਦਾਰ  ਸ਼ਹੀਦ ਸੰਤੋਖ ਸਿੰਘ ਵਾਲਾ ਵਿਖੇ ਕਬੱਡੀ ਟੂਰਨਾਮੈਂਟ ਦੌਰਾਨ ਕਰਵਾਏ ਗਏ ਪ੍ਰੋਗਰਾਮ ਮੌਕੇ ਨਸੀਬ ਸਿੰਘ ਸੰਧੂ ਨੂੰ ਸਨਮਾਨਿਤ ਕਰਦੇ ਹੋਏ ਯੂਥ ਕਲੱਬ ਦੇ ਆਹੁਦੇਦਾਰ।
ਜਲਾਲਾਬਾਦ 28 ਮਾਰਚ (ਬਬਲੂ ਨਾਗਪਾਲ)-ਪਿੰਡ ਚੱਕ ਸੈਦੋ ਕੇ ਦੀ ਯੂਥ ਕਲੱਬ ਸੂਬੇਦਾਰ ਸ਼ਹੀਦ ਸੰਤੋਖ ਸਿੰਘ ਕਲੱਬ ਨੇ ਹਰ ਸਾਲ ਦੀ ਤਰਾਂ ਇਸ ਵਾਰ ਵੀ 17ਵਾਂ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਇਸ ਕਬੱਡੀ ਟੂਰਨਾਮੈਂਟ ਦਾ ਉਦਘਾਟਨ ਕਰਨ ਲਈ ਵਿਸ਼ੇਸ਼ ਤੌਰ 'ਤੇ ਪੁੱਜੇ ਹਲਕਾ ਗੁਰੂਹਰਸਹਾਏ ਦੇ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਦੇ ਨਿੱਜੀ ਸਕੱਤਰ ਨਸੀਬ ਸਿੰਘ ਸੰਧੂ ਨੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਸ਼ਿਰਕਤ ਕੀਤੀ। ਇਸ ਮੌਕੇ ਪਿੰਡ ਚੱਕ ਸੈਦੋ ਕੇ ਦੀ ਯੂਥ ਕਲੱਬ ਸੂਬੇਦਾਰ ਸ਼ਹੀਦ ਸੰਤੋਖ ਸਿੰਘ ਕਲੱਬ ਵੱਲੋਂ ਲੜਕੇ ਵਰਗ ਦੇ ਵਿੱਚ 68 ਕਿਲੋਂ ਵਰਗ ਅਤੇ 32 ਕਿਲੇ ਵਰਗ ਅਤੇ ੳਪਨ ਸਟਾਇਲ ਕਬੱਡੀ ਮੁਕਾਬਲੇ ਕਰਵਾਏ ਗਏ। ਇਨਾਂ ਮੁਕਬਾਲਿਆਂ ਵਿੱਚ 68 ਕਿਲੋਂ ਵਰਗ ਵਿੱਚ  ਪਹਿਲਾ ਸਥਾਨ ਪਿੰਡ ਚੱਕ ਸੈਦੇ ਕੇ ਅਤੇ ਦੂਸਰਾ ਸਥਾਨ ਸ਼ੀ ਮੁਕਤਸਰ  ਸਾਹਿਬ ਗੁਰੂਸਰ  ਅਤੇ 32 ਕਿਲੋ ਵਰਗ ਵਿੱਚ ਪਿੰਡ ਚੱਕ ਸੈਦੋ ਕੇ ਅਤੇ ਉਪਨ ਕਬੱਡੀ ਸਟਾਇਲ ਵਿੱਚ ਪਹਿਲਾ ਸਥਾਨ ਭਗਤਾ ਭਾਈ ਅਤੇ ਦੂਸਰਾ ਸਥਾਨ ਭਾਈ ਰੂਪਾ ਦੀ ਟੀਮ ਨੇ ਕੀਤਾ। ਇਸ ਮੌਕੇ ਹਲਕਾ ਗੁਰੂਹਰਸਹਾਏ ਦੇ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਦੇ ਨਿੱਜੀ ਸਕੱਤਰ ਨਸੀਬ ਸਿੰਘ ਸੰਧੂ ਨੇ ਇਨਾਂ ਮੁਕਾਬਿਲਆਂ ਵਿੱਚ ਜੇਤੂ ਟੀਮਾਂ ਨੂੰ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ। ਇਸ ਦੌਰਾਨ ਪਿੰਡ ਚੱਕ ਸੈਦੋ ਕੇ ਦੀ ਯੂਥ ਕਲੱਬ ਸੂਬੇਦਾਰ ਸ਼ਹੀਦ ਸੰਤੋਖ ਸਿੰਘ ਕਲੱਬ ਵਲੋਂ ਸਨਾਮਨ ਚਿੰਨ ਭੇਂਟ ਕੀਤਾ ਗਿਆ। ਇਸ ਮੌਕੇ ਨਿੱਜੀ ਸਕੱਤਰ ਨਸੀਬ ਸਿੰਘ ਸੰਧੂ ਨੇ ਪਿੰਡ ਦੀ ਯੂਥ ਕਲੱਬ ਨੂੰ ਸਹਿਯੋਗ ਵੱਜੋ 31 ਹਜ਼ਾਰ ਰੁਪਏ ਨਗਦ ਰਾਸ਼ੀ ਦੇਣ ਦਾ ਐਲਾਨ ਕੀਤਾ। ਇਸ ਮੌਕੇ ਨਸੀਬ ਸਿੰਘ ਸੰਧੂ ਨੇ ਨੌਜ਼ਵਾਨਾਂ ਨੂੰ ਅਪੀਲ ਕੀਤੀ ਕਿ ਨੌਜ਼ਵਾਨ ਨਸ਼ੇ ਛੱਡ ਕੇ ਖੇਡਾਂ ਵੱਲ ਧਿਆਨ ਦੇਣ ਤਾਂ ਹੀ ਪੰਜਾਬ ਦੀ ਨੌਜ਼ਵਾਨ ਪੀੜੀ ਪੰਜਾਬ ਦਾ ਨਾਮ ਰੋਸ਼ਨ ਕਰ ਸਕਦੀ ਹੈ। ਇਸ ਮੌਕੇ ਪ੍ਰਧਾਨ ਜਸਕਰਨ ਸਿੰਘ, ਮੀਤ ਪ੍ਰਧਾਨ ਕੁਲਵਿੰਦਰ ਸਿੰਘ, ਸੈਕਟਰੀ ਅਮਨ , ਖਜਾਨਚੀ  ਬਲਜੀਤ , ਗੁਰਲਾਲ ਸੁਆਗ, ਹਰਮਨ ਸੁਆਗ, ਜਬਰਜੰਗ, ਜਰਨੈਲ ਸਿੰਘ, ਇੰਦਰਜੀਤ ਸਿੰਘ, ਸੁਰਜੀਤ ਭੱਲਾ, ਜਸਵੰਤ ਸਿੰਘ, ਯਾਦਵਿੰਦਰ ਸਿੰਘ ਬਰਾੜ, ਅਮ੍ਰਿੰਤਪਾਲ ਬਰਾੜ, ਜਗਮੇਲ , ਬਲਵਿੰਦਰ , ਜਗਮੀਤ ਨਾਹਰ,  ਗੁਰਜੰਟ  ਪੰਚ,  ਚਾਨਣ ਸਿੰਘ,ਥਾਣਾ ਸਿੰਘ, ਦੀਪਾ ਸੁਆਗ, ਦੀਪਾ ਧਾਲੀਵਾਲ ਆਦਿ ਪਿੰਡ ਵਾਸੀ ਹਾਜ਼ਰ ਸਨ।

No comments: