BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਝਗੜੇ ਵਿੱਚ ਦੋਹਾਂ ਧਿਰਾਂ ਦੇ ਦੋ ਵਿਅਕਤੀ ਜ਼ਖਮੀ

ਜਲਾਲਾਬਾਦ, 3 ਮਾਰਚ (ਬਬਲੂ ਨਾਗਪਾਲ)- ਜਲਾਲਾਬਾਦ- ਫਾਜਿਲਕਾ ਰੋਡ ਤੇ ਪੁਰਾਣੇ ਬਸ ਸਟੈਂਡ ਕੋਲ ਕਾਰ ਦੀ ਟੱਕਰ ਨਾਲ ਅਤੇ ਬਾਅਦ ਵਿੱਚ ਦੋਹਾਂ ਧਿਰਾਂ ਦੀ ਆਪਸੀ ਲੜਾਈ ਵਿੱਚ ਦੋ ਵਿਅਕਤੀ ਜ਼ਖਮੀ ਹੋ ਗਏ। ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਪ੍ਰੀਤ ਨੇ ਦੱਸਿਆ ਕਿ ਉਹ ਆਪਣੇ ਦੋਸਤ ਨਾਲ ਪੁਰਾਣੇ ਅੱਡੇ ਕੋਲ ਪੈਦਲ ਜਾ ਰਿਹਾ ਸੀ। ਉਹਨਾਂ ਦੇ ਪਿਛਲੇ ਪਾਸੋਂ ਆਈ ਕਾਰ ਨੇ ਉਹਨਾਂ ਨੂੰ ਟੱਕਰ ਮਾਰੀ ਜਿਸ ਨਾਲ ਉਹ ਡਿੱਗ ਕੇ ਜ਼ਖਮੀ ਹੋ ਗਿਆ। ਦੂਸਰੇ ਪਾਸੇ ਕਾਰ ਚਾਲਕ ਸੁਖਵਿੰਦਰ ਸਿੰਘ ਵੀ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਹਨ। ਸੁਖਵਿੰਦਰ ਸਿੰਘ ਅਨੁਸਾਰ ਉਹ ਕਾਰ ਤੇ ਜਾ ਰਿਹਾ ਸੀ ਤਾਂ ਅਚਾਨਕ ਇਹਨਾਂ ਨਾਲ ਟੱਕਰ ਹੋ ਗਈ ਪਰ ਇਹਨਾਂ ਦਾ ਸੱਟਾਂ ਤੋਂ ਬਚਾਅ ਹੋ ਗਿਆ ਸੀ। ਟੱਕਰ ਤੋ ਬਾਅਦ ਮੈਂ ਕਾਰ ਰੋਕ ਕੇ ਉਹਨਾਂ ਦਾ ਪਤਾ ਲਿਆ ਅਤੇ ਮੁਆਫ਼ੀ ਮੰਗੀ ਪਰ ਉਕਤ ਵਿਅਕਤੀ ਮੇਰੇ ਗੱਲ ਪੈ ਗਏ ਅਤੇ ਕੁੱਟਮਾਰ ਕਰਕੇ ਮੈਨੂੰ ਜ਼ਖਮੀ ਕਰ ਦਿੱਤਾ।

No comments: