BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬੀ.ਐਸ.ਐਫ ਨੇ ਖੇਤ ਵਿੱਚੋਂ 9 ਪੈਕਟ ਹੈਰੋਇਨ ਕੀਤੀ ਬਰਾਮਦ

ਫੜੀ ਗਈ ਹੈਰੋਇਨ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੀ ਟੀ.ਕੇ ਮਾਨਦਾਤਾ ਅਤੇ ਬੀ.ਐਸ.ਐਫ ਜਵਾਨ
ਜਲਾਲਾਬਾਦ, 10 ਮਾਰਚ (ਬਬਲੂ ਨਾਗਪਾਲ)- ਭਾਰਤ-ਪਾਕਿ ਸਰਹੱਦ 'ਤੇ ਤੈਇਨਾਤ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਸਰਹੱਦ ਦੀ ਤਾਰ ਤੋਂ ਪਾਰ 0 ਲਾਈਨ ਦੇ ਨਾਲ ਲੱਗਦੇ ਪਿੰਡ ਗਜ਼ਨੀਵਾਲਾ ਦੇ ਖੇਤ ਵਿੱਚੋਂ 9 ਪੈਕਟ ਹੈਰੋਇਨ ਫੜਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਸ ਸੰਬੰਧੀ ਸ਼੍ਰੀ ਟੀ.ਕੇ ਮਾਨਦਾਤਾ ਨੇ ਦੱਸਿਆ ਕਿ ਸਰਹੱਦ 'ਤੇ ਤੈਇਨਾਤ ਜਵਾਨਾਂ ਵੱਲੋਂ ਭਾਰਤ-ਪਾਕਿ ਸਰਹੱਦ ਦੇ ਨਾਲ ਲੱਗਦੇ ਪਿੰਡ ਗਜ਼ਨੀ ਵਾਲਾ ਵਿਖੇ ਗਸ਼ਤ ਕੀਤੀ ਜਾ ਰਹੀ ਸੀ ਤਾਂ ਜਵਾਨਾਂ ਨੂੰ ਸਰਹੱਦ ਦੀ ਤਾਰ ਤੋਂ ਪਾਰ ਲੱਗਦੇ 0 ਲਾਈਨ ਦੇ ਨਾਲ ਸਥਿਤ ਇੱਕ ਕਿਸਾਨ ਦੇ ਖੇਤ ਅੰਦਰ ਮਿੱਟੀ ਵਿੱਚ ਕੋਈ ਸ਼ੱਕੀ ਵਸਤੂ ਛੁਪਾਈ ਗਈ ਦਾ ਸ਼ੱਕ ਹੋਇਆ। ਜਿਸ ਤੋਂ ਬਾਅਦ ਸਰਚ ਅਭਿਆਨ ਚਲਾਇਆ ਗਿਆ। ਇਸ ਸਰਚ ਅਭਿਆਨ ਦੇ ਦੌਰਾਨ ਖੇਤ ਵਿੱਚੋਂ 9 ਪੈਕਟ ਹੈਰੋਇਨ ਬਰਾਮਦ ਹੋਈ ਅਤੇ ਇਨਾਂ ਪੈਕਟਾਂ ਦਾ ਕੁੱਲ ਵਜ਼ਨ 4 ਕਿਲੋ 600 ਗ੍ਰਾਮ ਹੈ। ਉਨਾਂ ਦੱਸਿਆ ਕਿ ਖੇਤ ਵਿੱਚ ਹੈਰੋਇਨ ਛੁਪਾਉਣ ਵਾਲੇ ਵਿਅਕਤੀ ਉਕਤ ਹੈਰੋਇਨ ਨੂੰ ਮੋਕਾ ਵੇਖ ਕੇ ਬਾਰਡਰ ਪਾਰ ਕਰਵਾਉਣ ਦੀ ਕੋਸ਼ਿਸ਼ ਕਰਨੀ ਸੀ, ਲੇਕਿਨ ਬੀ.ਐਸ.ਐਫ ਵੱਲੋਂ ਉਕਤ ਵਿਅਕਤੀ ਦੇ ਨਾਪਾਕ ਇਰਾਦਿਆਂ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਗਿਆ।

No comments: