BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਧੱਕੇਸ਼ਾਹੀ ਦੀ ਰਿਵਾਇਤ ਨੂੰ ਫਿਰ ਤੋਂ ਨਹੀਂ ਦੋਹਰਾਉਣ ਦੇਣਗੇ ਕੈਪਟਨ ਅਮਰਿੰਦਰ ਸਿੰਘ -ਰਾਈਸ ਮਿੱਲਰ

ਵਪਾਰ ਅਤੇ ਇੰਡਸਟ੍ਰੀਜ ਨੂੰ ਫਿਰ ਤੋਂ ਸੁਰਜੀਤ ਕਰਨ ਲਈ ਕਾਂਗਰਸ ਸਰਕਾਰ ਪਹਿਲ ਕਦਮੀ ਕਰੇਗੀ-ਜੋਸਨ
ਜਲਾਲਾਬਾਦ 14 ਮਾਰਚ (ਬਬਲੂ ਨਾਗਪਾਲ)-
ਪਿਛਲੇ ਕਰੀਬ 10 ਸਾਲਾਂ ਦੇ ਦੌਰਾਨ ਸੱਤਾ ਤੇ ਕਾਬਜ ਰਹੀ ਅਕਾਲੀ ਭਾਜਪਾ ਸਰਕਾਰ ਨੇ ਆਪਣੇ ਕਾਰਜ ਕਾਲ ਦੌਰਾਨ ਚਹੇਤਿਆਂ ਤੇ ਨੱਥ ਨਾ ਪਾ ਕੇ ਇੰਡਸਟ੍ਰੀਜ ਅਤੇ  ਵਪਾਰੀ ਵਰਗ ਨਾਲ ਧੱਕਾ ਕੀਤਾ ਹੈ ਅਤੇ ਇਸਦਾ ਖਾਮਿਆਜਾ ਗਠਬੰਧਨ ਸਰਕਾਰ ਨੂੰ ਭੁਗਤਣਾ ਪਿਆ ਹੈ। ਪਰ ਹੁਣ ਕਾਂਗਰਸ ਪਾਰਟੀ ਆਮ ਲੋਕਾਂ ਵਿੱਚ ਕੁੱਝ ਵਾਅਦੇ ਕਰਕੇ ਆਈ ਹੈ ਜਿਨਾਂ ਨੂੰ ਪੂਰਾ ਕਰਨ ਲਈ ਕਾਂਗਰਸ ਪਾਰਟੀ ਦੇ ਮੁੱਖੀ ਕੈਪਟਨ ਅਮਰਿੰਦਰ ਸਿੰਘ ਕਿਸੇ ਵੀ ਪੱਖੋਂ ਪਿੱਛੇ ਨਹੀਂ ਹਟਣਗੇ ਅਤੇ ਵਪਾਰ ਅਤੇ ਇੰਡਸਟ੍ਰੀਜ ਨੂੰ ਫਿਰ ਤੋਂ ਸੁਰਜੀਤ ਕਰਨ ਲਈ ਹਰ ਸੰਭਵ ਯਤਨ ਕਰਨਗੇ। ਇਹ ਵਿਚਾਰ ਸਾਬਕਾ ਜੰਗਲਾਤ ਮੰਤਰੀ ਹੰਸ ਰਾਜ ਜੋਸਨ ਨੇ ਸਥਾਨਕ ਮੁਟਨੇਜਾ ਰਾਈਸ ਮਿੱਲ ਤੇ ਰਾਈਸ ਮਿੱਲਰਾਂ ਨਾਲ ਮਿਲਕੇ ਆਯੋਜਿਤ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਇਸ ਮੌਕੇ ਉਨਾਂ ਨਾਲ ਵਪਾਰ ਸੈਲ ਕਾਂਗਰਸ ਦੇ ਜਿਲਾ ਪ੍ਰਧਾਨ ਕੇਵਲ ਕ੍ਰਿਸ਼ਨ ਮੁਟਨੇਜਾ, ਅਸ਼ਵਨੀ ਸਿਡਾਨਾ, ਰਜਿੰਦਰ ਘੀਕ, ਮੁਕੇਸ਼ ਮਿੱਢਾ, ਰਾਕੇਸ਼ ਮਿੱਢਾ, ਅਮਿਤ ਠਠਈ, ਵਰੁਣ ਛਾਬੜਾ, ਕਪਿਲ ਗੁੰਬਰ, ਸੰਜੂ ਗਿਰਧਰ, ਸਾਹਿਲ ਮਿੱਢਾ, ਰਜਿੰਦਰ ਚੁੱਘ, ਬ੍ਰਿਜ ਮੋਹਨ ਵਾਟਸ, ਅਮਿਤ ਅਗਰਵਾਲ, ਰਾਹੁਲ ਬਜਾਜ, ਜਰਨੈਲ ਸਿੰਘ ਮੁਖੀਜਾ,  ਗੌਰਵ ਮੁਟਨੇਜਾ, ਗੁਰਪਾਲ ਸੰਧੂ, ਰਮੇਸ਼ ਬਗੋਰੀਆ ਅਤੇ ਹੋਰ ਰਾਈਸ ਮਿੱਲਰ ਮੌਜੂਦ ਸਨ। ਇਸ ਸੰਬੰਧੀ ਜਦੋਂ ਸਾਬਕਾ ਮੰਤਰੀ ਹੰਸ ਰਾਜ ਜੋਸਨ ਪਾਸੋਂ ਪੁੱਛਿਆ ਗਿਆ ਕਿ ਟਰੱਕ ਯੂਨੀਅਨ ਦੇ ਗਠਨ ਸਮੇਂ ਤੁਹਾਡੇ ਗਰੁੱਪ ਦੇ ਵੀ ਨੁਮਾਇੰਦੇ ਉਥੇ ਹਾਜਰ ਸਨ ਤਾਂ ਉਨਾਂ ਨੇ ਸਪੱਸ਼ਟ ਕੀਤਾ ਕਿ ਉਨਾਂ ਨੂੰ ਉਥੇ ਬੁਲਾਇਆ ਗਿਆ ਸੀ ਪਰ ਏਜੰਡੇ ਬਾਰੇ ਉਨਾਂ ਨੂੰ ਜਾਣਕਾਰੀ ਨਹੀਂ ਸੀ ਅਤੇ ਜਦੋਂ ਉਨਾਂ ਨੂੰ ਪਤਾ ਲੱਗਿਆ ਤਾਂ ਉਹ ਨਾਲ ਦੀ ਨਾਲ ਵਾਪਸ ਆ ਗਏ।
ਮੀਟਿੰਗ ਦੌਰਾਨ ਸ਼੍ਰੀ ਜੋਸਨ ਅਤੇ ਵਪਾਰੀਆਂ ਵਲੋਂ ਬੀਤੇ ਦਿਨੀ ਸਹਿਰ ਅੰਦਰ ਫਿਰ ਤੋਂ ਟਰੱਕ ਯੂਨੀਅਨਾਂ ਦੇ ਕੀਤੇ ਜਾ ਰਹੇ ਗਠਨ ਦੀ ਨਿੰਦਾ ਕੀਤੀ ਗਈ ਅਤੇ ਨਾਲ ਹੀ ਸਾਫ ਸ਼ਬਦਾਂ ਵਿੱਚ ਕਿਹਾ ਗਿਆ ਕਿ ਜੇਕਰ ਵਪਾਰੀ ਵਰਗ ਦਾ ਪਹਿਲਾਂ ਦੀ ਸਰਕਾਰ ਦੀ ਤਰਾਂ ਹੀ ਹਾਲ ਹੋਣਾ ਹੈ ਤਾਂ ਫਿਰ ਸਰਕਾਰ ਬਦਲਣ ਦਾ ਕੀ ਫਾਇਦਾ। ਵਪਾਰੀ ਵਰਗ ਨੇ ਕਿਹਾ ਕਿ ਪਿਛਲੀਆਂ ਧੱਕੇਸ਼ਾਹੀਆਂ ਕਾਰਣ ਸ਼ੈਲਰ ਇੰਡਸਟ੍ਰੀਜ ਨੂੰ ਵਾਧੂ ਭਾੜਾ ਦੇਣਾ ਪੈਂਦਾ ਸੀ ਅਤੇ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਵਪਾਰੀਆਂ ਨਾਲ ਵਾਅਦਾ ਕੀਤਾ ਹੈ ਕਿ ਉਹ ਪੰਜਾਬ ਵਿੱਚ ਵਪਾਰ ਨੂੰ ਫਿਰ ਤੋਂ ਪ੍ਰਫੁੱਲਿਤ ਕਰਨਗੇ ਅਤੇ ਉਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਪਰੇਸ਼ਾਨੀ ਨਹੀਂ ਆਵੇਗੀ ਅਤੇ ਜੇਕਰ ਪੰਜਾਬ ਵਿੱਚ ਵਪਾਰ ਪ੍ਰਫੁੱਲਿਤ ਹੋਵੇਗਾ ਤਾਂ ਸੂਬੇ ਵਿੱਚ ਬੇਰੁਜਗਾਰੀ ਵੀ ਘੱਟ ਹੋਵੇਗੀ। ਉਨਾਂ ਕਿਹਾ ਕਿ ਇਹ ਹੀ ਨਹੀਂ ਰੇਤ ਮਾਫੀਆ ਵੀ ਇੱਕ ਵੱਡੀ ਸਮੱਸਿਆ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਕੇਵਲ ਕ੍ਰਿਸ਼ਨ ਮੁਟਨੇਜਾ ਨੇ ਕਿਹਾ ਕਿ ਹਲਕੇ ਅੰਦਰ ਵੱਡੀ ਇੰਡਸਟ੍ਰੀਜ ਇਸ ਸਮੇਂ ਕੰਮ ਕਰ ਰਹੀ ਹੈ ਅਤੇ ਇਸ ਇੰਡਸਟ੍ਰੀਜ ਦੀ ਬੇਹਤਰੀ ਲਈ ਜੋ ਵੀ ਫੈਸਲਾ ਹੋਵੇ ਉਹ ਸਿਰ ਮੱਥੇ ਹੋਣਾ ਚਾਹੀਦਾ ਹੈ ਪਰ ਜੇਕਰ ਕੁੱਝ ਲੋਕ ਸਰਕਾਰ ਦੇ ਆਉਣ ਦਾ ਫਾਇਦਾ ਇੰਡਸਟ੍ਰੀਜ਼ ਅਤੇ ਵਪਾਰੀਆਂ ਨੂੰ ਤੰਗ ਪਰੇਸ਼ਾਨ ਕਰਕੇ ਕਰਨਗੇ ਤਾਂ ਵਪਾਰੀ ਵਰਗ ਇਸ ਨੂੰ ਸਹਿਣ ਨਹੀਂ ਕਰੇਗਾ। ਉਨਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਰਾਸ਼ਟਰੀ ਪੱਧਰ ਤੇ ਵਪਾਰੀਆਂ ਦੀ ਮੀਟਿੰਗ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨਾਲ ਹੋਈ ਸੀ ਅਤੇ ਇਸ ਮੀਟਿੰਗ ਵਿੱਚ ਜਿੱਥੇ ਵਪਾਰੀਆਂ ਕੋਲੋਂ ਵਸੂਲੀ ਜਾਂਦੀ ਨਜਾਇਜ ਪਰਚੀ ਦੀ ਚਰਚਾ ਹੋਈ ਅਤੇ ਉਥੇ ਜਲਾਲਾਬਾਦ ਵਿੱਚ ਟਰੱਕ ਯੂਨੀਅਨ ਦੀ ਕੱਟੀ ਜਾਂਦੀ ਪਰਚੀ ਬਾਰੇ ਵੀ ਚਰਚਾ ਕੀਤੀ ਗਈ ਸੀ। ਪਰ ਹੁਣ ਕਾਂਗਰਸ ਸਰਕਾਰ ਆਉਣ ਤੇ ਕੁੱਝ ਅਕਾਲੀ ਦਲ ਦੇ ਲੋਕਾਂ ਵਲੋਂ ਹੀ ਕਾਂਗਰਸੀਆਂ ਨੂੰ ਭੜਕਾ ਕੇ ਉਹੀ ਨਜਾਇਜ ਵਸੂਲੀਆਂ ਸ਼ੁਰੂ ਕਰਨ ਲਈ ਤਿਆਰ ਬੈਠੇ ਹਨ ਜਿਸਨੂੰ ਸਹਿਣ ਨਹੀਂ ਕੀਤਾ ਜਾਵੇਗਾ ਅਤੇ ਜੇਕਰ ਕੋਈ ਧੱਕੇਸ਼ਾਹੀ ਕਰਦਾ ਹਾਂ ਤਾਂ ਜਿਲਾ ਫਾਜਿਲਕਾ ਪੂਰੀ ਤਰਾਂ ਬੰਦ ਵੀ ਕੀਤਾ ਜਾਵੇਗਾ ਅਤੇ ਧਰਨੇ ਵੀ ਦਿੱਤੇ ਜਾਣਗੇ। ਭਾਵੇਂ ਨਜਾਇਜ ਵਸੂਲੀਆਂ ਦੇ ਖਿਲਾਫ ਇੰਡਸਟ੍ਰੀਜ ਅਤੇ ਵਪਾਰੀ ਵਰਗ ਇੱਕਜੁੱਟ ਹੋਣ ਲਈ ਤਿਆਰ ਬੈਠਾ ਹੈ ਪਰ ਅਸਲੀ ਫੈਸਲਾ ਕਾਂਗਰਸ ਦੀ ਹਾਈ ਕਮਾਨ ਵਲੋਂ ਹੋਣਾ ਹੈ ਕਿ ਉਹ ਨਜਾਇਜ ਵਸੂਲੀਆਂ ਕਰਨ ਵਾਲਿਆਂ ਨੂੰ ਸ਼ਹਿ ਦਿੰਦੀ ਹੈ ਜਾਂ ਫਿਰ ਅਜਿਹੀ ਪ੍ਰਥਾ ਨੂੰ ਬੰਦ ਕਰਦੀ ਹੈ।

No comments: