BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕਾਰ ਅਤੇ ਕੈਂਟਰ ਦੀ ਟੱਕਰ ਜਾਨੀ ਨੁਕਸਾਨ ਹੋਣ ਤੋਂ ਬਚਾਅ

ਜਲਾਲਾਬਾਦ 4 ਮਾਰਚ (ਬਬਲੂ ਨਾਗਪਾਲ)-ਅੱਜ ਬੀਤੀ ਦੇਂਰ ਸ਼ਾਮ ਨੂੰ ਘੁਬਾਇਆ ਦੀ ਦਾਣਾ ਮੰਡੀ ਨਜ਼ਦੀਕ  ਬਣੇ  ਪੈਟਰੋਲ ਪੰਪ ਦੇ ਕੋਲ ਇਕ ਸਵੀਫਿਟ ਕਾਰ ਅਤੇ ਕੈਂਟਰ ਦੀ ਆਪਸੀ ਟੱਕਰ ਹੋਣ ਨਾਲ ਵਾਹਨਾਂ ਦੇ ਬੂਰੀ ਤਰਾਂ ਨਾਲ ਨੁਕਸਾਨੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਹਾਦਸੇ ਦੌਰਾਨ ਕਿਸੇ ਵੀ ਤਰਾਂ ਦੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੈਂਟਰ ਦੇ ਚਾਲਕ ਬਲਜਿੰਦਰ ਸਿੰਘ ਵਾਸੀ ਰੁੰਮੀ ਜਗਰਾਉਂ ਨੇ ਦੱਸਿਆ ਕਿ ਉਹ ਫਾਜਿਲਕਾ ਤੋਂ ਜਗਰਾਉਂਣ ਨੂੰ ਵਾਪਸ ਆ  ਰਿਹਾ ਸੀ ਤਾਂ ਜਦੋਂ ਉਹ  ਦਾਣਾ ਮੰਡੀ ਘੁਬਾਇਆ  ਦੇ ਕੋਲ ਪੁਹੁੰਚਿਆਂ ਤਾਂ ਇਕ ਮੋਟਰਸਾਈਕਲ ਚਾਲਕ ਨੇ ਜਬਰਦਸਤੀ ਕੈਂਟਰ ਦੇ ਅੱਗੇ ਮੋਟਰਸਾਈਕਲ ਕਰ ਦਿੱਤਾ ਅਤੇ ਜਿਸਦਾ ਬਚਾਅ ਕਰਦੇ ਹੋਏ ੳਵਰਟੈਕ ਕਰ ਰਹੀ ਸਵੀਫਿਟ ਕਾਰ ਨਾਲ ਟੱਕਰ ਹੋਈ ਗਈ ਅਤੇ ਕਾਰ ਚਾਲਕ ਮਹਿਲ ਸਿੰਘ ਵਾਸੀ ਫਾਜਿਲਕਾ ਅਤੇ ਉਸਦੇ ਨਾਲ ਦੀ  ਸਵਾਰ  ਔਰਤ  ਵਾਲ-ਵਾਲ ਬੱਚ ਗਈ । ਹਾਦਸੇ ਦੌਰਾਨ ਦੋਵੇਂ ਵਾਹਨ ਬੂਰੀ ਤਰਾਂ ਨਾਲ ਨੁਕਸਾਨੇ ਗਏ। ਇਸ ਘਟਨਾਂ ਦੀ ਸੂਚਨਾ ਮਿਲਦੇ ਹੀ ਚੌਕੀ ਘੁਬਾਇਆ ਦੀ ਪੁਲਸ ਨੇ ਮੌਕੇ 'ਤੇ ਪੁੱਜੀ ਤੇ ਕਾਰਵਾਈ ਸ਼ੁਰੂ ਕਰ ਦਿੱਤੀ।

No comments: