BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬੇਕਾਬੂ ਹੋਈ ਕਾਰ ਸਬਜ਼ੀ ਦੀ ਦੁਕਾਨ 'ਚ ਹੋਈ ਦਾਖਲ, ਹਜ਼ਾਰਾਂ ਦਾ ਸਮਾਨ ਖਰਾਬ

ਜਲਾਲਾਬਾਦ, 6 ਮਾਰਚ ( ਬਬਲੂ ਨਾਗਪਾਲ)- ਫਾਜ਼ਿਲਕਾ ਸਲੇਮਸ਼ਾਹ ਰੋਡ 'ਤੇ ਰੇਲਵੇ ਫਾਟਕਾਂ ਕੋਲ ਇਕ ਬੇਕਾਬੂ ਕਾਰ ਸਬਜ਼ੀ ਦੀ ਦੁਕਾਨ ਦੇ ਅੰਦਰ ਦਾਖਲ ਹੋ ਗਈ, ਜਿਸ ਨਾਲ ਦੁਕਾਨ 'ਤੇ ਪਿਆ ਸਮਾਨ ਖ਼ਰਾਬ ਹੋ ਗਿਆ ਅਤੇ ਦੁਕਾਨ ਨੁਕਸਾਨੀ ਗਈ। ਇਸ ਘਟਨਾ ਵਿਚ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਕਾਰ ਪਿੰਡ ਸਲੇਮਸ਼ਾਹ ਵਾਲੇ ਪਾਸਿਓ ਸ਼ਹਿਰ ਵੱਲ ਆ ਰਹੀ ਸੀ ਕਿ ਜਿਸ ਵਿਚ ਦੋ ਨੌਜਵਾਨ ਸਵਾਰ ਸਨ, ਉਹ ਫਾਟਕਾਂ ਦੇ ਕੋਲ ਚੌਕ 'ਤੇ ਪੁੱਜੀ ਤਾਂ ਸੰਤੁਲਨ ਵਿਗੜ ਗਿਆ ਅਤੇ ਕਾਰ ਮੋਟਰਸਾਈਕਲਾਂ ਨੂੰ ਕੁਚਲਦੀ ਹੋਈ ਸਬਜ਼ੀ ਦੀ ਦੁਕਾਨ ਵਿਚ ਵੜ ਗਈ, ਜਿਸ ਨਾਲ ਦੁਕਾਨ 'ਤੇ ਪਈ ਸਬਜ਼ੀ, ਫੱਟੇ ਅਤੇ ਇਲੈੱਕਟ੍ਰਾਨਿਕ ਕੰਡਾ ਨੁਕਸਾਨਿਆ ਗਿਆ। ਦੁਕਾਨਦਾਰ ਪਵਨ ਕੁਮਾਰ ਨੇ ਦੱਸਿਆ ਕਿ ਉਹ ਸਬਜ਼ੀ ਦੀ ਦੁਕਾਨ ਵਿਚ ਬੈਠਾ ਸੀ ਕਿ ਇਤਨੇ ਵਿਚ ਇਕ ਕਾਰ ਉਸ ਦੀ ਦੁਕਾਨ ਦੇ ਅੰਦਰ ਬੇਕਾਬੂ ਹੋ ਕੇ ਘੁੱਸ ਗਈ। ਉਸ ਨੇ ਕਿਹਾ ਕਿ ਕੁੱਝ ਸਮਾਂ ਪਹਿਲਾਂ ਹੀ ਉਸ ਦੇ ਕੋਲ ਗਾਹਕ ਸਬਜ਼ੀ ਲੈ ਕੇ ਹਟੇ ਹੀ ਸਨ, ਨਹੀਂ ਤਾਂ ਵੱਡਾ ਹਾਦਸਾ ਹੋ ਸਕਦਾ ਸੀ। ਦੁਕਾਨਦਾਰ ਨੇ ਦੱਸਿਆ ਕਿ ਉਸ ਦੇ ਸਮਾਨ ਅਤੇ ਸਬਜ਼ੀ ਦਾ ਕਰੀਬ 25 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ।

No comments: