BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕਿਸਾਨਾਂ ਨੇ ਖੇਤਾਂ 'ਚੋਂ ਚੋਰੀ ਪੱਠੇ ਵੱਢਦਾ ਇਕ ਵਿਅਕਤੀ ਨੂੰ ਕੀਤਾ ਕਾਬੂ

ਜਲਾਲਾਬਾਦ, 10 ਮਾਰਚ (ਬਬਲੂ ਨਾਗਪਾਲ)-ਪਿੰਡ ਸੈਦੇਕੇ ਦੇ ਕਿਸਾਨਾ ਨੇ ਪੱਠੇ ਚੋਰੀ ਕਰਨ ਵਾਲੇ ਇਕ ਵਿਅਕਤੀ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ ਹੈ। ਪਿੰਡ ਵਾਸੀ ਖਰੈਤ ਲਾਲ ਤੇ ਦਰਸ਼ਨ ਸਿੰਘ ਨੇਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਸਾਡੇ ਖੇਤਾਂ 'ਚੋਂ ਰਾਤ ਸਮੇ ਪੱਠੇ ਚੋਰੀ ਹੋ ਜਾਂਦੇ ਸਨ, ਪਰ ਕੱਲ ਰਾਤ ਦੋ ਵਿਅਕਤੀ ਪਿੰਡ ਵਾਸੀ ਅਮੋਲਕ ਚੰਦ ਦੇ ਖੇਤ 'ਚੋਂ ਪੱਠੇ ਵੱਢ ਰਹੇ ਸਨ ਜਦ ਕਿ ਇਕ ਵਿਅਕਤੀ ਮੋਟਰਸਾਈਕਲ ਕੋਲ ਖੜਾ ਸੀ ਦੇਰ ਰਾਤ ਨੂੰ ਸੜਕ 'ਤੇ ਖੜਾ ਮੋਟਰਸਾਈਕਲ ਵੇਖ ਕੇ ਉਥੋਂ ਲੰਘ ਰਹੇ ਡਾ. ਵਿਜੈ ਕੁਮਾਰ ਨੇ ਦੇਖਿਆ ਕਿ ਖੇਤ 'ਚੋ ਕੋਈ ਪੱਠੇ ਵੱਢ ਰਿਹਾ ਹੈ ਤਾਂ ਉਸ ਨੇ ਖੇਤ ਮਾਲਕ ਅਮੋਲਕ ਚੰਦ ਨੂੰ ਫੋਨ ਕਰਕੇ ਸੂਚਨਾ ਦਿੱਤੀ ਜਿਸ 'ਤੇ ਉਹ ਅਤੇ ਪਿੰਡ ਵਾਸੀ ਮੌਕੇ 'ਤੇ ਪਹੁੰਚੇ ਤੇ ਮੋਟਰਸਾਈਕਲ ਵਾਲੇ ਨੂੰ ਕਾਬੂ ਕਰ ਲਿਆ ਤੇ ਪੁਲਿਸ ਹਵਾਲੇ ਕਰ ਦਿੱਤਾ ਅਤੇ ਪੱਠੇ ਵੱਢਣ ਵਾਲੇ ਦੋ ਵਿਅਕਤੀ ਭੱਜ ਗਏ।

No comments: