BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕਲੋਨਾਈਜ਼ਰ ਅਤੇ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਦਾ ਵਫਦ ਡਿਪਟੀ ਕਮਿਸ਼ਨਰ ਨੂੰ ਮਿਲਿਆ

ਡਿਪਟੀ ਕਮਿਸ਼ਨਰ ਇਸ਼ਾ ਕਾਲੀਆਂ ਨੂੰ ਮੰਗ ਪੱਤਰ ਦਿੰਦੇ ਹੋਏ ਕਲੋਨਾਈਜ਼ਰ ਅਤੇ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਦੇ ਅਹੁੱਦੇਦਾਰ ਅਤੇ ਮੈਂਬਰ।
ਜਲਾਲਾਬਾਦ 24 ਮਾਰਚ (ਬਬਲੂ ਨਾਗਪਾਲ)-ਕਲੋਨਾਈਜ਼ਰ ਅਤੇ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਦਾ ਇੱਕ ਵਫਦ ਜਿਲਾ ਪ੍ਰਧਾਨ ਦਵਿੰਦਰ ਕੁੱਕੜ ਦੀ ਅਗੁਵਾਈ ਹੇਠ ਜਿਲਾ ਡਿਪਟੀ ਕਮਿਨਸ਼ਰ ਸ਼੍ਰੀਮਤੀ ਇਸ਼ਾ ਕਾਲੀਆਂ ਨੂੰ ਮਿਲਿਆ। ਇਸ ਮੌਕੇ ਉਨਾਂ ਨਾਲ ਹਰਪ੍ਰੀਤ ਧਮੀਜਾ, ਸੋਮ ਨਾਗਪਾਲ, ਅਸ਼ਵਨੀ ਕਾਠਪਾਲ, ਰਾਜਨ ਸਿਡਾਨਾ, ਰਮਨ ਨਰੂਲਾ, ਅਨਿਲ ਧੂੜੀਆ, ਮਹਿੰਦਰ ਧਮੀਜਾ, ਵਿਜੇ ਬਜਾਜ, ਅਸ਼ੀਸ਼ ਦੂਮੜਾ ਮੌਜੂਦ ਸਨ। ਇਸ ਮੌਕੇ ਵਫਦ ਵਲੋਂ ਜਿਲਾ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਜਾਰੀ ਕਰਦੇ ਹੋਏ ਕੁਲੈਕਟਰ ਰੇਟ ਘਟਾਉਣ ਦੀ ਮੰਗ ਕੀਤੀ ਗਈ।
ਮੰਗ ਪੱਤਰ ਵਿੱਚ ਪ੍ਰਧਾਨ ਦਵਿੰਦਰ ਕੁੱਕੜ ਨੇ ਕਿਹਾ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਪ੍ਰਾਪਰਟੀ ਦੇ ਰੇਟਾਂ ਵਿੱਚ ਕਾਫੀ ਗਿਰਾਵਟ ਆਈ ਹੈ। ਪਰ ਪ੍ਰਸ਼ਾਸਨ ਵਲੋਂ ਰੇਟ ਪਹਿਲਾਂ ਵਾਲੇ ਹੀ ਰੱਖੇ ਗਏ ਹਨ। ਦਵਿੰਦਰ ਕੁੱਕੜ ਨੇ ਕਿਹਾ ਕਿ ਇਸ ਤੋਂ ਪਹਿਲਾਂ ਪ੍ਰਾਪਰਟੀ ਵਿੱਚ ਕਾਫੀ ਤੇਜੀ ਸੀ ਅਤੇ ਪ੍ਰਸ਼ਾਸਨ ਵਲੋਂ ਉਸ ਮੁਤਾਬਿਕ ਰੇਟ ਵੀ ਤੈਅ ਕਰ ਦਿੱਤੇ ਗਏ ਸਨ ਪਰ ਹੁਣ ਹਾਲਾਤ ਕੁੱਝ ਹੋਰ ਹਨ ਅਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਥੇ ਲੋੜੀਦੇ ਕੁਲੈਕਟਰ ਰੇਟਾਂ ਵਿੱਚ ਛੋਟ ਦਿੱਤੀ ਜਾਵੇ ਤਾਂਕਿ ਪ੍ਰਾਪਰਟੀ ਕਾਰੋਬਾਰੀ ਲੋਕ ਆਪਣਾ ਧੰਦਾ ਚਲਾ ਸਕਣ।

No comments: