BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਲੱਖਾਂ ਰੁਪਏ ਦਾ ਡੀ.ਜੇ. ਦਾ ਸਮਾਨ ਚੋਰੀ

ਜਲਾਲਾਬਾਦ, 23 ਮਾਰਚ (ਬਬਲੂ ਨਾਗਪਾਲ)-ਪਿੰਡ ਕਰਨੀ ਖੇੜਾ 'ਚ ਇਕ ਡੀ.ਜੇ. ਦੀ ਦੁਕਾਨ 'ਤੇ ਬੀਤੀ ਰਾਤ ਚੋਰਾਂ ਨੇ ਦੁਕਾਨ 'ਚ ਪਾੜ ਪਾ ਕੇ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ। ਦੁਕਾਨ ਮਾਲਕ ਬੱਗਾ ਸਿੰਘ ਪੁੱਤਰ ਟਹਿਲ ਸਿੰਘ ਨੇ ਦੱਸਿਆ ਕਿ ਰਾਤ 9 ਵਜੇ ਉਹ ਦੁਕਾਨ ਬੰਦ ਕਰ ਕੇ ਘਰ ਗਿਆ ਸੀ। ਅੱਜ ਜਦੋਂ ਉਹ ਕਿਸੇ ਪ੍ਰੋਗਰਾਮ 'ਤੇ ਜਾਣ ਲਈ ਕੁੱਝ ਸਾਮਾਨ ਚੁੱਕਣ ਲਈ ਆਇਆ ਤਾਂ ਉਸ ਦੀ ਦੁਕਾਨ ਅੰਦਰ ਪਏ ਪਾੜ ਨਾਲ ਉਸ ਦੇ ਹੋਸ਼ ਉਡ ਗਏ। ਜਦੋਂ ਉਸ ਨੇ ਦੁਕਾਨ ਅੰਦਰ ਪਏ ਸਾਮਾਨ ਨੂੰ ਚੈੱਕ ਕੀਤਾ ਤਾਂ ਉਥੋਂ 4 ਐਾਪਲੀਫਾਇਰ, 3 ਮਿਕਸਰ, ਸਪੀਕਰ, ਮਾਈਕ, ਲਾਈਟਾਂ ਤੇ ਹੋਰ ਡੀ.ਜੇ. ਦਾ ਸਾਮਾਨ ਚੋਰੀ ਹੋ ਚੁੱਕਿਆ ਸੀ। ਉਸ ਨੇ ਦੱਸਿਆ ਕਿ ਚੋਰਾਂ ਵੱਲੋਂ ਉਸ ਦੀ ਦੁਕਾਨ ਦੇ ਪਿੱਛੇ ਲਗਦੇ ਖੇਤਾਂ 'ਚੋਂ ਦਾਖਲ ਹੋ ਕੇ ਦੁਕਾਨ 'ਚ ਪਾੜ ਪਾਇਆ ਗਿਆ। ਉਸ ਨੇ ਦੱਸਿਆ ਕਿ ਚੋਰੀ ਹੋਏ ਸਾਮਾਨ ਦੀ ਕੁਲ ਕੀਮਤ 3 ਤੋਂ ਸਾਢੇ 3 ਲੱਖ ਰੁਪਏ ਤੱਕ ਬਣਦੀ ਹੈ। ਉਸ ਨੇ ਦੱਸਿਆ ਕਿ ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਜਦ ਇਸ ਸਬੰਧੀ ਥਾਣਾ ਸਦਰ ਪੁਲਿਸ ਦੇ ਐਸ.ਐਚ.ਓ. ਪ੍ਰਮੋਦ ਕੁਮਾਰ ਨਾਲ ਗੱਲ ਕੀਤੀ ਤਾਂ ਉਨਾਂ ਦੱਸਿਆ ਕਿ ਉਨਾਂ ਨੂੰ ਚੋਰੀ ਦੀ ਸੂਚਨਾ ਮਿਲ ਗਈ ਹੈ ਤੇ ਉਹ ਜਾਂਚ ਕਰ ਰਹੇ ਹਨ।

No comments: