BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਖਸਤਾ ਹਾਲਤ ਘੋਨਾ ਪੁਲ ਦੇ ਰਿਹੈ ਹਾਦਸਿਆਂ ਨੂੰ ਸੱਦਾ

ਜਲਾਲਾਬਾਦ, 6 ਮਾਰਚ ( ਬਬਲੂ ਨਾਗਪਾਲ)-ਜਲਾਲਾਬਾਦ ਨਾਲ ਅਤੇ ਪਿੰਡ ਚੱਕ ਸਿੰਘੇ ਵਾਲਾ ਸੈਣੀਆਂ ਅਤੇ ਕਈ ਹੋਰ ਪਿੰਡਾਂ ਨਾਲ ਜੋੜਨ ਵਾਲੀ ਸੜਕ ਪਿੰਡ ਚੱਕ ਸਾਤਰੀਆਂ ਉਰਫ ਬੰਦੀ ਵਾਲਾ ਕੋਲੋਂ ਲੰਘਦੇ ਸੇਮ-ਨਾਲ਼ੇ ਤੇ ਬਣਿਆ ਪੁਲ ਘੋਨਾ, ਖਸਤਾ ਹਾਲਤ ਅਤੇ ਚੌੜਾ ਘੱਟ ਹੋਣ ਕਾਰਨ ਕਿਸੇ ਟਾਈਮ ਹੀ ਕੋਈ ਵੱਡਾ ਹਾਦਸਾ ਵਾਪਰਨ ਦਾ ਖ਼ਦਸ਼ਾ ਬਣਿਆ ਹੋਇਆ ਹੈ। ਪਿੰਡ ਚੱਕ ਸੋਤਰੀਆ ਬੰਦੀ ਵਾਲੇ ਦੇ ਵਾਸੀ ਸਦੇਸ ਕੁਮਾਰ, ਸੁਰਿੰਦਰ ਜੋਸ਼ਨ, ਅਸ਼ੋਕ ਜੋਸ਼ਨ, ਜਗਦੀਸ਼ ਚੰਦ ਸਾਬਕਾ ਸਰਪੰਚ, ਮਹਿੰਗਾ ਸਿੰਘ, ਬਲਦੇਵ ਸਿੰਘ, ਸੁਰਜੀਤ ਸਿੰਘ, ਮਾਘ ਸਿੰਘ, ਹਰਭਜਨ ਸਿੰਘ, ਮੇਜਰ ਸਿੰਘ, ਮੱਘਰ ਸਿੰਘ, ਹੰਸ ਰਾਜ, ਕਿਸ਼ੋਰ ਚੰਦ ਜੋਸਨ ਨੇ ਦੱਸਿਆ ਕਿ ਸੇਮ ਨਾਲੇ ਦੇ ਪੁਲ ਤੋਂ ਰੋਜ਼ਾਨਾ ਕਈ ਪਿੰਡਾਂ ਦੇ ਲੋਕ ਸ਼ਹਿਰ ਨੂੰ ਆਉਂਦੇ ਜਾਂਦੇ ਹਨ। ਉਨਾਂ ਕਿਹਾ ਕਿ ਪੁਲ ਘੋਨਾ, ਖਸਤਾ ਹਾਲਤ ਅਤੇ ਛੋਟਾ ਹੋਣ ਕਾਰਨ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਪਿੰਡ ਵਾਸੀਆਂ ਨੇ ਸਬੰਧਿਤ ਵਿਭਾਗ ਕੋਲੋਂ ਮੰਗ ਕੀਤੀ ਹੈ ਕਿ ਇਸ ਘੋਨੇ ਪੁਲ ਨੂੰ ਚੌੜਾ ਕੀਤਾ ਜਾਵੇ, ਸਾਈਡਾਂ ਤੇ ਗਰਿੱਲ ਲਗਾਈ ਜਾਵੇ ਤਾਂ ਜੋ ਹਾਦਸੇ ਤੋਂ ਬੱਚਿਆ ਜਾ ਸਕੇ।

No comments: