BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਰਕਾਰੀ ਮਿਡਲ ਸਕੂਲ ਵਿੱਚ ਚੋਰੀ

ਜਲਾਲਾਬਾਦ, 2 ਮਾਰਚ (ਬਬਲੂ ਨਾਗਪਾਲ)-ਉਪਮੰਡਲ  ਦੇ ਪਿੰਡ ਮੰਮੂਖੇੜਾ  ਦੇ ਸਰਕਾਰੀ ਮਿਡਲ ਸਕੂਲ ਵਿੱਚ ਚੋਰਾਂ ਨੇ ਕੰਪਿਊਟਰ ਅਤੇ ਹੋਰ ਸਾਮਾਨ ਚੋਰੀ ਕਰ ਲਿਆ।  ਜਾਂਚ ਅਧਿਕਾਰੀ ਲਖਵਿੰਦਰ ਸਿੰਘ  ਨੇ ਦੱਸਿਆ ਕਿ ਉਨਾਂ ਨੂੰ ਰਾਮੇਸ਼ ਕੁਮਾਰ  ਮੁੱਖਾ ਅਧਿਆਪਕ ਸਰਕਾਰੀ ਮਿਡਲ ਸਕੂਲ ਮੰਮੂਖੇੜਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ 28 - 2 - 17 /  3 - 1 - 17 ਦੀ ਦਰਮਿਆਨੀ ਰਾਤ ਨੂੰ ਸਰਕਾਰੀ ਮਿਡਲ ਸਕੂਲ ਮੰਮੂਖੇੜਾ ਦੀ ਕੰਪਿਊਟਰ ਲੈਬ ਵਿੱਚੋਂ ਕੋਈ ਅਣਪਛਾਤਾ ਵਿਅਕਤੀ 3 ਸੀਪੀਊ ,  4 ਰੈਮ ,  2 ਡੀਵੀਡੀ ,  6 ਕੀਬੋਰਡ ,  4 ਮਾਊਸ ,  1 ਮੈਮੋਰੀ ਕਾਰਡ,  1 ਕਾਰਡ ਰੀਡਰ ,  5 ਪਾਵਰ ਸਪਲਾਈ ਅਤੇ 2 ਸੀਐਫਐਲ ਲਾਈਟਸ ਚੋਰੀ ਕਰਕੇ ਲੈ ਗਿਆ   ਚੋਰੀ ਹੋਏ ਮਾਲ ਦੀ ਕੁਲ ਕੀਮਤ 45,200 ਰੁਪਏ ਦੱਸੀੀ ਜਾ ਰਹੀ ਹੈ।  ਪੁਲਿਸ ਨੇ ਅਣਪਛਾਤੇ ਚੌਰਾਂ ਉੱਤੇ ਧਾਰਾ 457 / 380  ਦੇ ਅਧੀਨ ਪਰਚਾ ਦਰਜ ਕਰ ਲਿਆ ਹੈ।

No comments: