BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਦਿੱਲੀ ਯੂਨੀਵਰਸਿਟੀ ਦੀ ਐਮ.ਏ. ਦੀ ਵਿਦਿਆਰਥਣ ਗੁਰਮੇਹਰ ਕੌਰ ਨੇ ਦਿੱਲੀ ਯੂਨੀਵਰਸਿਟੀ ਵਿਚ ਏ.ਬੀ.ਵੀ.ਪੀ. ਦੇ ਵਿਰੁੱਧ ਦਲੇਰਆਨਾ ਤੇ ਦਰੁਸ਼ਤ ਸਟੈਂਡ ਲਿਆ

ਜਲੰਧਰ 1 ਮਾਰਚ (ਬਿਊਰੋ)- ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਡਾ. ਮਨਜੀਤ ਸਿੰਘ ਭੋਮਾਂ, ਫੈਡਰੇਸ਼ਨ ਦੇ ਮੁੱਖ ਸਲਾਹਕਾਰ ਇ. ਸਰਬਜੀਤ ਸਿੰਘ ਸੋਹਲ, ਐਡਵੋਕੇਟ ਜਸਬੀਰ ਸਿੰਘ ਘੁੰਮਣ, ਸ. ਸਰਬਜੀਤ ਸਿੰਘ ਜੰਮੂ, ਸ. ਬਲਵਿੰਦਰ ਸਿੰਘ ਖੋਜਕੀਪੁਰ, ਸ. ਸਤਨਾਮ ਸਿੰਘ ਕੰਡਾ, ਸ. ਮਨਜੀਤ ਸਿੰਘ ਚਾਹਲ ਪਟਿਆਲਾ ਨੇ ਇੱਕ ਸਾਂਝੇ ਬਿਆਨ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਵਾਰਨਿੰਗ ਦਿੰਦੇ ਹੋਏ ਕਿਹਾ ਕਿ ਭਾਰਤ ਵਿੱਚ ਉਸ ਨੂੰ ਗੁੰਡਾਗਰਦੀ ਵਾਲਾ ਰਾਸ਼ਟਰਵਾਦ ਪੈਦਾ ਕਰਨ ਦੀ ਫੈਡਰੇਸ਼ਨ ਇਜਾਜਤ ਨਹੀਂ ਦੇਵੇਗੀ। ਉਹਨਾਂ ਕਿਹਾ ਜਿਸ ਤਰ੍ਹਾਂ ਦਿੱਲੀ ਯੂਨੀਵਰਸਿਟੀ ਦੀ ਐਮ.ਏ. ਦੀ ਵਿਦਿਆਰਥਣ ਗੁਰਮੇਹਰ ਕੌਰ ਨੇ ਦਿੱਲੀ ਯੂਨੀਵਰਸਿਟੀ ਵਿਚ ਏ.ਬੀ.ਵੀ.ਪੀ. ਦੇ ਵਿਰੁੱਧ ਦਲੇਰਆਨਾ ਤੇ ਦਰੁਸ਼ਤ ਸਟੈਂਡ ਲਿਆ ਹੈ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਉਸਦਾ ਜ਼ੋਰਦਾਰ ਸਮਰਥਨ ਕਰਦੀ ਹੈ। ਭਾਰਤੀ ਜਨਤਾ ਪਾਰਟੀ ਆਪਣੇ ਵਿਦਿਆਰਥੀ, ਵਿੰਗ ਂਨੜ੍ਹ ਰਾਹੀਂ ਭਾਰਤ ਦੇ ਕਾਲਜ਼ਾਂ ਤੇ ਯੂਨੀਵਰਸਿਟੀਆਂ ਵਿੱਚ ਗੁੰਡਾਗਰਦੀ ਵਾਲਾ ਰਾਸ਼ਟਰਵਾਦ ਸਿਰਜਨ ਦੀ ਕੋਸ਼ਿਸ ਕਰ ਰਹੀ ਹੈ ਇਸਦਾ ਫੈਡਰੇਸ਼ਨ ਸ਼ਖਤ ਵਿਰੋਧ ਕਰੇਗੀ। ਸਾਨੂੰ ਦੁੱਖ ਹੈ ਕਿ ਹਿੰਦੋਸਤਾਨ ਦਾ ਸਟੇਟ ਹੋਮ ਮਨਿਸਟਰ ਰਿਜੂਜੀ ਅਤੇ ਕੈਬਨਿਟ ਮੰਤਰੀ ਸ੍ਰੀ ਵਾਕਈਆਨਾਡੂ ਜੀ ਂਨੜ੍ਹ ਦੀ ਗੁੰਡਾਗਰਦੀ ਨੂੰ ਰੋਕਣ ਦੀ ਬਜਾਏ ਗੁਰਮੇਹਰ ਕੌਰ ਜਿਸਨੇ ਂਨੜ੍ਹ ਦੀ ਗੁੰਡਾਗਰਦੀ ਰੋਕਣ ਵਿਰੁੱਧ ਅਵਾਜ਼ ਬੁਲੰਦ ਕੀਤੀ ਹੈ, ਉਸਨੂੰ ਵੀ ਲੋਕ ਸਭਾ ਦੇ ਅੰਦਰ ਅਤੇ ਬਾਹਰ ਦਬਾਉਣ ਦੀ ਕੋਸ਼ਿਸ ਕਰ ਰਹੇ ਹਨ। ਅਤੇ ਭਾਰਤੀ ਜਨਤਾ ਪਾਰਟੀ ਇੱਕ ਆਮ ਵਿਦਿਆਰਥਣ ਗੁਰਮੇਹਰ ਕੌਰ ਨੂੰ ਅੱਤਵਾਦੀ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ ਕਰ ਰਹੀ ਹੈ। ਉਨ੍ਹਾਂ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਗੁਰਮੇਹਰ ਕੌਰ ਨੂੰ ਮਿਲ ਰਹੀਆਂ ਧਮਕੀਆਂ ਦਾ ਵੀ ਸ਼ਖਤ ਨੋਟਿਸ ਲੈਂਦੀ ਹੈ ਜੇਕਰ ਭਵਿੱਖ ਵਿੱਚ ਗੁਰਮੇਹਰ ਕੌਰ ਦਾ ਕੋਈ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਤਾਂ ਭਾਰਤ ਸਰਕਾਰ ਦੇ ਸਟੇਟ ਹੋਮ ਮਨਿਸਟਰ ਰਿਜੂਜੀ ਸਿੱਧੇ ਤੌਰ ਤੇ ਜੁਮੇਵਾਰ ਹੋਣਗੇ।

No comments: