BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼ਰਧਾਲੂਆਂ ਦਾ ਜੱਥਾ ਬੱਸ ਰਾਹੀਂ ਹੋਇਆ ਰਵਾਨਾ

26 ਮਾਰਚ ਨੂੰ ਵੱਖ ਵੱਖ ਗੁਰਧਾਮਾਂ ਦੇ ਦਰਸ਼ਨ ਕਰਕੇ ਵਾਪਿਸ ਆਏਗਾ ਸ਼ਰਧਾਲੂਆਂ ਦਾ ਜੱਥਾ-ਸੈਕਟਰੀ ਬਿੱਟੂ ਬੱਬਰ
ਜਲਾਲਾਬਾਦ, 24 ਮਾਰਚ (ਬਬਲੂ ਨਾਗਪਾਲ)-
ਦਸ਼ਮ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵੱਖ ਵੱਖ ਗੁਰੂਧਾਮਾਂ ਦੇ ਦਰਸ਼ਨ ਕਰਨ ਦੇ ਲਈ ਸ਼ਰਧਾਲੂਆਂ ਦਾ ਜੱਥਾ ਅੱਜ ਸਵੇਰੇ ਸਥਾਨਕ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਜਲਾਲਾਬਾਦ ਤੋਂ ਬੱਸ ਰਾਹੀਂ ਰਵਾਨਾ ਕੀਤਾ ਗਿਆ। ਇਸ ਯਾਤਰਾ ਨੂੰ ਰਵਾਨਾ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਪ੍ਰਬੰਧਕ ਕਮੇਟੀ ਦੇ ਆਗੂਆਂ ਅਤੇ ਮੈਂਬਰਾਂ ਨੇ ਮਿਲ ਕੇ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਦੇ ਸੈਕਟਰੀ ਇੰਦਰਜੀਤ ਸਿੰਘ ਬਿੱੱਟੂ ਬੱਬਰ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਲਾਕੇ ਦੀਆਂ ਸੰਗਤਾਂ ਨੂੰ ਗੁਰੂਧਾਮਾਂ ਦੇ ਦਰਸ਼ਨ ਕਰਵਾਉਣ ਦੇ ਮਕਸਦ ਨਾਲ ਸ਼ਰਧਾਲੂਆਂ ਦਾ ਜੱਥਾ ਬੱਸ ਰਾਹੀਂ ਰਵਾਨਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਯਾਤਰਾ ਅੱਜ ਸਵੇਰੇ 7 ਵਜੇ ਗੁਰਦੁਆਰਾ ਸਾਹਿਬ ਤੋਂ ਰਵਾਨਾ ਹੋ ਰਹੀ ਹੈ ਅਤੇ ਇਸ ਯਾਤਰਾ ਵਿੱਚ ਸ਼ਾਮਿਲ ਸ਼ਰਧਾਲੂਆਂ ਨੂੰ ਤਖ਼ਤ ਸ਼੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ), ਗੁਰਦੁਆਰਾ ਦਸਵੀਂ ਪਾਤਸ਼ਾਹੀ ਧਮਰਾਣ ਸਾਹਿਬ, ਦਿੱਲੀ ਦੇ ਗੁਰਦੁਆਰਾ ਸਾਹਿਬਾਨ, ਯਾਦਗਾਰ ਬਾਬਾ ਬੰਦਾ ਸਿੰਘ ਜੀ ਬਹਾਦਰ ਅਤੇ ਸੱਚ ਦੀ ਕੰਧ ਜੀ ਦੇ ਦਰਸ਼ਨ ਦੇ ਨਾਲ ਨਾਲ 2 ਰਾਤਾਂ ਗੁਰਦੁਆਰਾ ਸ਼੍ਰੀ ਸੀਸਗੰਜ ਸਾਹਿਬ ਜੀ ਵਿਖੇ ਵਿਸ਼ਰਾਮ ਅਤੇ ਵਾਪਸੀ ਗੁਰਦੁਆਰਾ ਨੌਵੀਂ ਪਾਤਸ਼ਾਹੀ ਤਰਾਵੜੀ (ਹਰਿਆਣਾ) ਜੀ ਦੇ ਦਰਸ਼ਨ ਕਰਵਾ ਕੇ 6 ਮਾਰਚ ਦੀ ਰਾਤ ਨੂੰ ਵਾਪਿਸ ਆਵੇਗੀ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਖਾਲਸਾ ਨੇ ਦੱਸਿਆ ਕਿ ਯਾਤਰਾ ਦੇ ਨਾਲ ਜਾਣ ਵਾਲੀ ਸੰਗਤਾਂ ਦੇ ਰਹਿਣ ਅਤੇ ਰਸਤੇ ਵਿੱਚ ਚਾਹ ਲੰਗਰ ਦਾ ਇੰਤਜ਼ਾਮ ਪ੍ਰਬੰਧਕ ਕਮੇਟੀ ਵੱਲੋਂ ਹੀ ਕੀਤਾ ਗਿਆ ਹੈ। ਇਸ ਮੋਕੇ ਤੇ ਸੁਰਜੀਤ ਸਿੰਘ ਦਰਗਨ, ਲਾਡੀ ਦਰਗਨ, ਡਿੰਪਲ ਕਮਰਾ, ਸੁਖਪ੍ਰੀਤ ਸਿੰਘ ਖੁਰਾਣਾ, ਅਮ੍ਰਿਤਪਾਲ ਸਿੰਘ ਨੀਲਾ ਮਦਾਨ, ਜਸਵਿੰਦਰ ਸਿੰਘ ਧਮੀਜਾ, ਮਿੰਟਾ ਸਰਪੰਚ, ਕਿਰਨਜੀਤ ਸਿੰਘ ਚੋਪੜਾ, ਸੋਨੂੰ ਨਾਰੰਗ, ਬਿੰਦਰ ਆਰੇ ਵਾਲਾ ਸਮੇਤ ਵੱਡੀ ਗਿਣਤੀ ਵਿੱਚ ਸੇਵਾਦਾਰ ਮੌਜੂਦ ਸਨ।

No comments: