BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਹੋਲਾ ਮਹੱਲਾ ਖੇਡਾਂ ਤੇ ਪ੍ਰਦਰਸ਼ਨ 13 ਨੂੰ

ਜਲਾਲਾਬਾਦ, 8 ਮਾਰਚ ( ਬਬਲੂ ਨਾਗਪਾਲ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਬੋਹਰ ਸ਼੍ਰੀ ਗੰਗਾਨਗਰ ਜੋਨ ਵੱਲੋਂ ਹੋਲਾ ਮਹੱਲਾ ਦੇ ਸਬੰਧ 'ਚ 13 ਮਾਰਚ ਨੂੰ ਗੁਰੂ ਤੇਗ਼ ਬਹਾਦਰ ਪਬਲਿਕ ਸਕੂਲ 'ਚ ਵੱਖ ਵੱਖ ਖੇਡਾਂ ਅਤੇ ਗਤਕਾ ਪ੍ਰਦਰਸ਼ਨ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਹਰਪ੍ਰੀਤ ਸਿੰਘ ਤੇ ਬਲਵੰਤ ਸਿੰਘ ਨੇ ਦੱਸਿਆ ਕਿ ਸਕੂਲੀ ਬੱਚਿਆਂ ਦੇ ਉਮਰ ਮੁਤਾਬਿਕ ਮਿਊਜ਼ੀਕਲ ਚੇਅਰ, ਲੰਮੀ ਛਾਲ, ਪੰਜਾ ਲੜਾਉਣਾ, ਭੋਲੂ, ਗੋਲਾ ਸੁੱਟਣਾ, ਦੌੜਾਂ, ਚਮਚ ਤੇ ਬੋਰੀ ਦੌੜ ਦੇ ਮੁਕਾਬਲੇ ਕਰਵਾਏ ਜਾਣਗੇ। ਜੇਤੂ ਬੱਚਿਆਂ ਨੂੰ ਇਨਾਮ ਦਿੱਤੇ ਜਾਣਗੇ ਅਤੇ ਇਸ ਮੌਕੇ ਲੱਕੀ ਡਰਾਅ ਵੀ ਕੱਢੇ ਜਾਣਗੇ।ਉਨਾਂ ਦੱਸਿਆ ਕਿ ਹੋਲੀ ਖੇਡ ਕੇ ਆਏ ਬੱਚਿਆਂ ਨੂੰ ਇਸ ਵਿਚ ਸ਼ਾਮਿਲ ਹੋਣ ਦੀ ਆਗਿਆ ਨਹੀਂ ਹੋਵੇਗੀ ਅਤੇ ਜਨਮ ਮਿਤੀ ਦਾ ਪਰੂਫ਼ ਨਾਲ ਲਿਆਉਣਾ ਲਾਜ਼ਮੀ ਹੋਵੇਗਾ।

No comments: