BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਰੇਤ ਦੀ ਗੈਰ-ਕਾਨੂੰਨੀ ਨਿਕਾਸੀ ਰੋਕਣ ਲਈ ਟੀਮਾਂ ਵੱਲੋਂ ਛਾਪੇਮਾਰੀ

ਵੱਖ-ਵੱਖ ਥਾਵਾਂ ਤੋਂ 3 ਟਰੈਕਟਰ ਟਰਾਲੀ, 1 ਟਰਾਲੀ, 1 ਜੇ.ਸੀ.ਬੀ. ਅਤੇ 2 ਖੱਚਰ ਰੇਹੜਿਆਂ ਨੂੰ ਕੀਤਾ ਕਾਬੂ
ਜਲਾਲਾਬਾਦ 24 ਮਾਰਚ (ਬਬਲੂ ਨਾਗਪਾਲ)-
ਪੰਜਾਬ ਸਰਕਾਰ ਵੱਲੋਂ ਰੇਤੇ ਦੀ ਗੈਰ-ਕਾਨੂੰਨੀ ਨਿਕਾਸੀ ਨੂੰ ਰੋਕਣ ਲਈ ਮਿਲੀਆਂ ਹਦਾਇਤਾਂ ਤੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਦੇ ਦਿਸ਼ਾ ਨਿਰਦੇਸ਼ਾਂ 'ਤੇ ਜ਼ਿਲੇ ਵਿਚ ਰੇਤੇ ਦੀ ਮਾਈਨਿੰਗ ਨੂੰ ਰੋਕਣ ਲਈ ਬਣਾਈਆਂ ਗਈਆਂ ਵੱਖ ਵੱਖ ਟੀਮਾਂ ਵੱਲੋਂ ਰੇਤੇ ਦੇ ਖੱਡਿਆਂ ਤੇ ਛਾਪੇਮਾਰੀ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਛਾਪੇਮਾਰੀ ਮੁਹਿੰਮ ਲਈ ਟੀਮਾਂ ਦੀ ਅਗਵਾਈ ਤਾਇਨਾਤ ਕੀਤੇ ਗਏ ਨੋਡਲ ਅਫ਼ਸਰਾਂ ਵਧੀਕ ਡਿਪਟੀ ਕਮਿਸ਼ਨਰ( ਜਨਰਲ)ਸ. ਜਰਨੈਲ ਸਿੰਘ, ਵਧੀਕ ਡਿਪਟੀ ਕਮਿਸ਼ਨਰ(ਵਿਕਾਸ ) ਸ਼੍ਰੀ ਅਰਵਿੰਦ ਕੁਮਾਰ, ਸਹਾਇਕ ਕਮਿਸ਼ਨਰ ਸ਼੍ਰੀ ਜਗਦੀਪ ਸਹਿਗਲ ਅਤੇ ਐਸ.ਡੀ.ਐਮ. ਫਾਜ਼ਿਲਾਕ ਸ਼੍ਰੀ ਵਿਨੋਦ ਕੁਮਾਰ ਬਾਂਸਲ ਵੱਲੋਂ ਕੀਤੀ ਗਈ। ਇੰਨਾਂ ਟੀਮਾਂ ਵਿਚ ਮਾਈਨਿੰਗ ਅਫ਼ਸਰ ਅਤੇ ਪੁਲਿਸ ਟੀਮਾਂ ਸ਼ਾਮਲ ਸਨ। ਜਿੰਨਾਂ ਵੱਲੋਂ ਫਾਜ਼ਿਲਕਾ ਅਤੇ ਜਲਾਲਾਬਾਦ ਦੇ 13 ਪਿੰਡਾਂ ਵਿਚ ਘੁਰਕਾ, ਕਾਵਾਂਵਾਲੀ, ਹਸਤਾ ਕਲਾਂ, ਬਾਧਾ, ਸਲੇਮਸ਼ਾਹ, ਗਾਗਨਕੇ ਅਤੇ ਮੈਣੀ ਬਸਤੀ , ਸੁਖੇਰਾ ਬੋਦਲਾ, ਘੁਬਾਇਆ, ਢਾਣੀ ਫੂਲਾ ਸਿੰਘ, ਅਮੀਰ ਖਾਸ, ਰੁਕਣਾ ਕਾਸਮ ਅਤੇ ਤੂੰਬਵਾਲਾ ਆਦਿ ਪਿੰਡਾਂ ਦੇ ਰੇਤ ਦੇ ਖੱਡਿਆਂ ਦੀ ਚੈਕਿੰਗ ਕੀਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਪ ਮੰਡਲ ਫਾਜ਼ਿਲਕਾ ਦੇ ਪਿੰਡ ਘੁਰਕਾ, ਸਲੇਮਸ਼ਾਹ ਅਤੇ ਜਲਾਲਾਬਾਦ ਉਪ ਮੰਡਲ ਦੇ ਪਿੰਡ ਸੁਖੇਰਾ ਬੋਦਲਾ, ਘੁਬਾਇਆ ਅਤੇ ਤੰਬੂਵਾਲਾ ਆਦਿ ਪਿੰਡਾਂ ਵਿਚੋਂ ਰੇਤ ਚੋਰੀ ਕਰਨ ਦੇ ਖਿਲਾਫ਼ ਮਾਮਲੇ ਦਰਜ਼ ਕੀਤੇ ਹਨ। ਜ਼ਿੰਨਾਂ ਵਿਰੁੱਧ ਥਾਣਾ ਸਦਰ ਫਾਜ਼ਿਲਕਾ ਵਿਚ 2 ਅਤੇ ਥਾਣਾ ਸਦਰ ਜਲਾਲਾਬਾਦ ਵਿਖੇ 3 ਮਾਮਲੇ ਦਰਜ ਕੀਤੇ ਗਏ ਹਨ। ਉਨਾਂ ਦੱਸਿਆ ਕਿ ਛਾਪੇਮਾਰੀ ਦੌਰਾਨ ਮੌਕੇ ਤੋਂ ਹੀ 7 ਵਾਹਨ ਵੀ ਕਾਬੂ ਕੀਤੇ ਹਨ। ਇੰਨਾਂ ਵਾਹਨਾਂ ਵਿਚ 3 ਟਰੈਕਟਰ ਟਰਾਲੀ, 1 ਟਰਾਲੀ, 1 ਜੇ.ਸੀ.ਬੀ. ਅਤੇ 2 ਖੱਚਰ ਰਹੇੜਿਆਂ ਨੂੰ ਕਾਬੂ ਕੀਤਾ ਹੈ। ਉਨਾਂ ਦੱਸਿਆ ਕਿ ਰੇਤੇ ਦੀ ਗੈਰਕਾਨੂੰਨੀ ਨਿਕਾਸੀ ਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

No comments: