BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਾਥੀ ਜਗਦੀਸ਼ ਧਰਮੂਵਾਲਾ ਦੀ ਬਰਸੀ ਮੌਕੇ ਸਿਧਾਂਤਕ ਕੈਂਪ ਲਗਾਇਆ

ਜਲਾਲਾਬਾਦ, 1 ਮਾਰਚ (ਬਬਲੂ ਨਾਗਪਾਲ)-ਸਰਬ ਭਾਰਤ ਨੌਜਵਾਨ ਸਭਾ ਜ਼ਿਲਾ ਕਾਸਲ ਫਾਜਿਲਕਾ ਦੇ ਸਕੱਤਰ ਰਹੇ ਮਰਹੂਮ ਸਾਥੀ ਜਗਦੀਸ਼ ਧਰਮੂਵਾਲਾ ਦੀ 6ਵੀਂ ਬਰਸੀ ਮੌਕੇ ਸਥਾਨਕ ਸੁਤੰਤਰ ਭਵਨ ਵਿਖੇ ਵਿਦਿਆਰਥੀਆਂ ਤੇ ਨੌਜਵਾਨਾਂ ਦਾ ਸਿਧਾਂਤਕ ਕੈਂਪ ਲਗਾਇਆ ਗਿਆ। ਇਸ ਮੌਕੇ ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਸਾਥੀ ਜਗਰੂਪ ਸਿੰਘ ਨੇ ਕਿਹਾ ਕਿ ਸਾਥੀ ਜਗਦੀਸ਼ ਧਰਮੂਵਾਲਾ ਦਾ ਸਾਡੇ ਤੋਂ ਬੇਵਕਤੀ ਮੌਤ ਕਾਰਨ ਚਲੇ ਜਾਣਾ ਜਥੇਬੰਦੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਨਾਂ ਕਿਹਾ ਕਿ ਦੇਸ਼ 'ਚ ਕਰੋੜਾਂ ਦੀ ਤਾਦਾਦ ਵਿਚ ਮੌਜੂਦਾ ਰਾਜਨੀਤਿਕ ਸਿਸਟਮ ਵੱਲੋਂ ਬੇਰੁਜ਼ਗਾਰ ਬਣਾ ਦਿੱਤੇ ਗਏ ਹਨ। ਪੜੇ-ਲਿਖੇ ਨੌਜਵਾਨਾਂ ਲਈ ਭਗਤ ਸਿੰਘ ਕੌਮੀ ਰੁਜ਼ਗਾਰ ਗਾਰੰਟੀ ਐਕਟ (ਬਨੇਗਾ) ਦੀ ਪ੍ਰਾਪਤੀ ਲਈ ਸੰਘਰਸ਼ ਹੋਰ ਤੇਜ਼ ਕਰਨਾ ਸਾਥੀ ਧਰਮੂਵਾਲਾ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਇਸ ਮੌਕੇ ਸੀ.ਪੀ.ਆਈ. ਦੇ ਜਿਲਾ ਸਕੱਤਰ ਕਾਮਰੇਡ ਹੰਸ ਰਾਜ ਗੋਲਡਨ ਅਤੇ ਸਰਬ ਭਾਰਤ ਨੌਜਵਾਨ ਸਭਾ ਪੰਜਾਬ ਦੇ ਪ੍ਰਧਾਨ ਐਡਵੋਕੇਟ ਪਰਮਜੀਤ ਸਿੰਘ ਢਾਬਾਂ ਨੇ ਕਿਹਾ ਕਿ ਦੇਸ਼ ਦੀ ਜਵਾਨੀ ਦਾ ਰੁੱਖ ਤਬਦੀਲੀ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ। ਉਨਾਂ ਅੱਗੇ ਕਿਹਾ ਕਿ ਮੌਜੂਦਾ ਸਮੇਂ ਦੌਰਾਨ ਦੇਸ਼ ਦੇ ਨੌਜਵਾਨਾਂ ਨੂੰ ਸਹੀ ਦਿਸ਼ਾ ਵੱਲ ਲੈ ਕੇ ਜਾਣ ਦੀ ਸਾਡੀ ਮੁੱਢਲੀ ਜ਼ਿੰਮੇਵਾਰੀ ਹੈ। ਇਸ ਮੌਕੇ ਸੀ.ਪੀ.ਆਈ. ਵਲੋਂ ਹਲਕਾ ਜਲਾਲਾਬਾਦ ਦੇ ਉਮੀਦਵਾਰ ਕਾਮਰੇਡ ਸੁਰਿੰਦਰ ਢੰਡੀਆਂ, ਏ.ਆਈ.ਐਸ.ਐਫ. ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਚਰਨਜੀਤ ਸਿੰਘ ਛਾਂਗਾ ਰਾਏ, ਜਿਲਾ ਸਕੱਤਰ ਸੁਖਦੇਵ ਧਰਮੂਵਾਲਾ, ਉਪ ਪ੍ਰਧਾਨ ਨਰਿੰਦਰ ਢਾਬਾਂ, ਖਜਾਨਚੀ ਸਤੀਸ਼ ਛੱਪੜੀਵਾਲਾ,ਸਰਬ ਭਾਰਤ ਨੌਜਵਾਨ ਸਭਾ ਦੇ ਕ੍ਰਮਵਾਰ ਪ੍ਰਧਾਨ ਤੇ ਸਕੱਤਰ ਹਰਭਜਨ ਛੱਪੜੀਵਾਲਾ, ਸੁਬੇਗ ਝਗੜ ਭੈਣੀ, ਸੁਨੀਲ ਕੌਰ ਬੇਦੀ,ਵੀਰਾ ਖੰਨਾ,ਕਾਮਰੇਡ ਝੰਡਾ ਸਿੰਘ, ਜਗਦੇਵ ਹੀਰੇ ਵਾਲਾ, ਸੰਦੀਪ ਜੋਧਾ, ਅਮਨ ਧਰਮੂਵਾਲਾ,ਹਰਜੀਤ ਕੌਰ ਢੰਡੀਆਂ, ਪਰਮਿੰਦਰ ਰਹਿਮੇਸ਼ਾਹ, ਛਿੰਦਰ ਮਹਾਲਮ ਨੇ ਵੀ ਸਾਥੀ ਜਗਦੀਸ਼ ਧਰਮੂਵਾਲਾ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ।

No comments: