BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮਹਿਲਾ ਦਿਵਸ ਮੋਕੇ 'ਤੇ ਜਨਤਾ ਨੈਸ਼ਨਲ ਕਾਲਜ ਫਾਰ ਗਰਲਜ਼ ਵਿਖੇ ਸੈਮੀਨਾਰ ਆਯੋਜਿਤ

ਐਡਵੋਕੇਟ ਭਾਰਤ ਛਾਬੜਾ ਅਤੇ ਕਾਲਜ ਪ੍ਰਬੰਧਕ।
ਜਲਾਲਾਬਾਦ, 8 ਮਾਰਚ (ਬਬਲੂ ਨਾਗਪਾਲ)-ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਫਾਜ਼ਿਲਕਾ ਸ਼੍ਰੀ ਲਛਮਣ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਸੀ.ਜੇ.ਐਮ ਤੇ ਸੈਕਟਰੀ ਜ਼ਿਲਾ ਫਾਜ਼ਿਲਕਾ ਦੀ ਅਗਵਾਈ ਹੇਠ ਅੱਜ ਸਥਾਨਕ ਜਨਤਾ ਨੈਸ਼ਨਲ ਕਾਲਜ ਫਾਰ ਗਰਲਜ਼ ਜਲਾਲਾਬਾਦ ਵਿਖੇ ਮਹਿਲਾ ਦਿਵਸ ਦੇ ਮੋਕੇ 'ਤੇ ਸੈਮੀਨਾਰ ਲਗਾਇਆ ਗਿਆ। ਇਸ ਮੋਕੇ ਤੇ ਜ਼ਿਲਾ ਫਾਜ਼ਿਲਕਾ ਅਥਾਰਿਟੀ ਦੇ ਪੈਨਲ ਵਕੀਲ ਭਾਰਤ ਛਾਬੜਾ ਨੇ ਹਾਜਰ ਕਾਲਜ ਦੀਆਂ ਸਮੂਹ ਵਿਦਿਆਰਥਣਾਂ ਨੂੰ ਮਹਿਲਾ ਦਿਵਸ ਦੀ ਮਹੱਤਤਾ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਐਡਵੋਕੇਟ ਭਾਰਤ ਛਾਬੜਾ ਨੇ ਕਾਲਜ ਦੀਆਂ ਵਿਦਿਆਰਥਣਾਂ ਨੂੰ ਧਾਰਾ 125 ਸੀ.ਆਰ.ਪੀ.ਸੀ, ਪਰੋਟੇਕਸ਼ਨ ਆੱਫ ਵੂਮੈਨ, ਰੋਮ ਡੋਮੇਸਟਿਕ ਵਾਅਲੈਸ, ਰੈਗਿੰਗ ਵਿਰੋਧੀ ਕਾਨੂੰਨ, ਪੀੜਤ ਮੁਆਵਜ਼ਾ ਅਤੇ ਲੋਕ ਅਦਾਲਤਾਂ ਬਾਰੇ ਜਾਣਕਾਰੀ ਦਿੱਤੀ। ਸੈਮੀਨਾਰ ਵਿੱਚ ਹਾਜ਼ਰ ਪਿ੍ਰੰਸੀਪਲ ਸੁਰਿੰਦਰ ਕੌਰ ਮਦਾਨ, ਮੈਡਮ ਰਵਿੰਦਰ ਕੌਰ, ਮੈਡਮ ਪੂਰਨਦੀਪ, ਸੈਕਟਰੀ ਰਾਜ ਕੁਮਾਰ ਕੁੱਕੜ ਅਤੇ ਪੀ.ਐਲ.ਵੀ ਹਰੀਸ਼ ਕੁਮਾਰ ਆਦਿ ਮੌਜੂਦ ਸਨ।

No comments: