BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮਾਨਵ ਸੇਵਾ ਸੰਮਤੀ ਨੇ ਬੇਸਹਾਰਾ ਲੋਕਾਂ ਦੀ ਸਰੀਰਕ ਸਫਾਈ ਕਰਵਾ ਕੇ ਪਵਾਏ ਨਵੇਂ ਕੱਪੜੇ

ਜਲਾਲਾਬਾਦ, 6 ਮਾਰਚ ( ਬਬਲੂ ਨਾਗਪਾਲ)-ਮਾਨਵ ਸੇਵਾ ਸੰਮਤੀ ਅਬੋਹਰ ਵੱਲੋਂ ਅੱਜ ਫ਼ਾਜ਼ਿਲਕਾ ਦੇ ਵੱਖ-ਵੱਖ ਬਾਜ਼ਾਰਾਂ ਅਤੇ ਇਲਾਕਿਆਂ ਵਿਚੋਂ ਮੰਦਬੁੱਧੀ, ਬੇਸਹਾਰਾ ਵਿਅਕਤੀਆਂ ਦੀ ਭਾਲ ਕਰਕੇ ਉਨਾਂ ਦੀ ਸਰੀਰਕ ਸਫਾਈ ਕਰਵਾ ਕੇ ਨਵੇਂ ਕੱਪੜੇ ਪਵਾਏ ਗਏ। ਸੰਸਥਾਂ ਵੱਲੋਂ ਕੀਤੇ ਜਾ ਰਹੇ ਇਸ ਕੰਮ ਦੀ ਫ਼ਾਜ਼ਿਲਕਾ ਦੇ ਲੋਕਾਂ ਵੱਲੋਂ ਸ਼ਲਾਘਾ ਕੀਤੀ ਗਈ ਹੈ। ਸੰਸਥਾਂ ਦੇ ਆਗੂ ਸੁਭਾਸ਼ ਮਾਨਵ, ਅਮੀਰ ਕੰਬੋਜ ਨੇ ਦੱਸਿਆ ਕਿ ਸੰਸਥਾਂ ਬੇਸਹਾਰਾ, ਮੰਦਬੁੱਧੀ ਲੋਕਾਂ ਦੀ ਸੇਵਾ ਲਈ ਬਣਾਈ ਗਈ ਹੈ, ਪਿਛਲੇ ਕੁੱਝ ਮਹੀਨਿਆਂ ਤੋਂ ਅਬੋਹਰ, ਫ਼ਾਜ਼ਿਲਕਾ ਦੇ ਕਈ ਬੇਸਹਾਰਾ ਮੰਦਬੁੱਧੀ ਲੋਕਾਂ ਨੂੰ ਨਵਾਂ ਜੀਵਨ ਦਿੱਤਾ ਹੈ। ਉਨਾਂ ਦੱਸਿਆ ਕਿ ਜੋ ਲੋਕ ਭੁੱਲੇ ਭਟਕੇ ਲੋਕ ਰਾਹ ਭਟਕ ਜਾਂਦੇ ਹਨ, ਉਨਾਂ ਨੂੰ ਵੀ ਸੰਸਥਾਂ ਉਨਾਂ ਦੇ ਘਰ ਤੱਕ ਪਹੁੰਚਾਉਂਦੀ ਹੈ। ਉਨਾਂ ਦੱਸਿਆ ਕਿ ਅੱਜ ਫ਼ਾਜ਼ਿਲਕਾ ਇਲਾਕੇ ਤੋਂ 11 ਮੰਦਬੁੱਧੀ ਬੇਸਹਾਰਾ ਲੋਕਾਂ ਨੂੰ ਇਸ਼ਨਾਨ ਕਰਵਾ ਕੇ ਨਵੇਂ ਕੱਪੜੇ ਦਿੱਤੇ ਗਏ ਹਨ। ਇਸ ਮੌਕੇ ਅਵਤਾਰ ਸੈਣੀ, ਸੁਖਵਿੰਦਰ ਸਿੰਘ, ਵਰਿੰਦਰ ਕੰਬੋਜ, ਸੁਖਜਿੰਦਰ ਸੋਨੀ, ਨਿਤਿਨ ਕੰਬੋਜ, ਸੁਖਵਿੰਦਰ ਸਿੰਘ, ਜਤਿੰਦਰ ਸਿੰਘ ਸੈਣੀ, ਜਗਦੀਸ਼ ਖੱਟੜ, ਗਗਨ ਕੰਬੋਜ, ਪਿਆਰੇ ਲਾਲ, ਵਿੱਕੀ ਪਵਾਰ, ਡਾ. ਵਿਜੇ ਗਰੋਵਰ, ਵਰਿੰਦਰ ਸਿੰਘ ਖ਼ਾਲਸਾ, ਤੇਜਿੰਦਰ ਸਿੰਘ ਕਾਲੜਾ, ਯਸ਼ ਸਾਮਾ, ਸੰਦੀਪ ਕੰਬੋਜ ਆਦਿ ਹਾਜ਼ਰ ਸਨ।

No comments: