BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਹੁਸੈਨੀਵਾਲਾ ਫਿਰੋਜਪੁਰ ਪੁਹੰਚ ਕੇ ਸ਼ਹੀਦ-ਏ-ਆਜਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਜਲੀ ਅਰਪਿਤ ਕੀਤੀ

ਜਲਾਲਾਬਾਦ 23 ਮਾਰਚ (ਬਬਲੂ ਨਾਗਪਾਲ)- ਜਿਲਾ ਪੁਲਿਸ ਫਾਜਿਲਕਾ ਵੱਲੋ ਡਾ. ਕੇਤਨ ਬਾਲੀਰਾਮ ਪਾਟਿਲ, ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਫਾਜਿਲਕਾ ਦੀ ਅਗਵਾਈ ਵਿੱਚ ਸਾਈਕਲ ਰੈਲੀ ਦੋਰਾਨ ਹਜ਼ਾਰਾ ਨੋਜਵਾਨਾ ਅਤੇ ਹੋਰ ਲੋਕਾਂ ਨੇ ਸ਼ਹੀਦੀ ਸਮਾਰਕ ਹੁਸੈਨੀਵਾਲਾ ਫਿਰੋਜਪੁਰ ਪੁਹੰਚ ਕੇ ਸ਼ਹੀਦ-ਏ-ਆਜਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਜਲੀ ਅਰਪਿਤ ਕੀਤੀ। ਇਸ ਸਾਈਕਲ ਰੈਲੀ ਦੋਰਾਨ ਫਾਜਿਲਕਾ ਤੋ ਇਲਾਵਾ ਦਿੱਲੀ, ਪੰਜਾਬ, ਹਰਿਆਣਾ ਅਤੇ ਅਲੱਗ-2 ਖੇਤਰਾਂ ਤੋ ਹਰ ਵਰਗ ਦੇ ਪ੍ਰਤੀਯੋਗੀਆਂ ਨੇ ਆਸਫ ਵਾਲਾ ਤੋ ਸ਼ਹੀਦੀ ਸਮਾਰਕ ਹੁਸੈਨੀਵਾਲਾ ਤੱਕ 120 ਕਿਲੋਮੀਟਰ ਸਾਈਕਲ ਰੈਲੀ ਦੇ ਨਾਲ ਭਾਰਤ ਦੇ ਮਹਾਨ ਸਪੂਤਾਂ ਦੀ ਸੱਚੀ ਕੁਰਬਾਨੀ ਨੂੰ ਸਲਾਮ ਕੀਤਾ ਅਤੇ ਪੂਰੇ ਸਮਾਜ ਨੂੰ ਪ੍ਰੇਰਿਤ ਕੀਤਾ ਕਿ ਸਾਨੂੰ ਦੇਸ਼ ਦੀ ਸੇਵਾ ਲਈ ਹਮੇਸ਼ਾ ਅੱਗੇ ਆਉਣਾ ਚਾਹੀਦਾ ਹੈ। ਡਾ. ਕੇਤਨ ਬਾਲੀਰਾਮ ਪਾਟਿਲ, ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਫਾਜਿਲਕਾ ਜੀ ਨੇ ਨਾ ਕੇਵਲ ਇਸ ਰੈਲੀ ਨੂੰ ਸਫਲਤਾ ਪੂਰਵਕ ਆਯੋਜਿਤ ਕਰਨ ਲਈ ਦਿਨ ਰਾਤ ਮਿਹਨਤ ਕੀਤੀ ਅਤੇ ਉਸ ਦੇ ਨਾਲ ਖੁੱਦ ਸਾਰੀ ਰੈਲੀ ਦੋਰਾਨ ਸਾਈਕਲ ਚਲਾ ਕੇ ਇੱਕ ਅਨੋਖੀ ਮਿਸਾਲ ਕਾਇਮ ਕੀਤੀ ਅਤੇ ਇਹ ਵੀ ਦੱਸਿਆ ਕਿ ਇਸ ਰੈਲੀ ਦਾ ਮੁੱਖ ਉਦੇਸ਼ ਨੋਜਵਾਨਾਂ ਨੂੰ ਸਾਈਕਲਿੰਗ ਨਾਲ ਜੋੜਨਾ, ਸ਼ਹੀਦਾ ਨੂੰ ਯਾਦ ਕਰਨਾ ਅਤੇ ਨੋਜਵਾਨਾ ਦੇ ਦਿਲਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨਾ ਹੈ। ਇਸ ਦੇ ਨਾਲ ਇਹ ਵੀ ਵਰਣਨਯੋਗ ਹੈ ਕਿ ਡਾ. ਕੇਤਨ ਬਾਲੀਰਾਮ ਪਾਟਿਲ, ਆਈ.ਪੀ.ਐਸ ਜੀ ਨੇ ਆਪਣੀ ਦੇਖ ਰੇਖ ਹੇਠ ਪਹਿਲਾ ਵੀ ਕਈ ਸਾਈਕਲ ਰੈਲੀਆਂ ਦਾ ਆਯੋਜਨ ਕਰਵਾਇਆ ਹੈ। ਜਿਸ ਵਿੱਚ ਪਿਛਲੇ ਸਾਲ ਇਸ ਸ਼ਹੀਦੀ ਦਿਹਾੜੇ ਤੇ ਉਹਨਾ ਵੱਲੋ ਖੱਟਕੜ ਕਲਾਂ ਤੋ ਲੁਧਿਆਣਾ ਹੁੰਦੇ ਹੋਏ ਹੁਸੈਨੀਵਾਲਾ ਫਿਰੋਜਪੁਰ ਤੋ ਕਰੀਬ 200 ਕਿਲੋਮੀਟਰ ਰੈਲੀ ਦਾ ਆਯੋਜਨ ਕਰਵਾਇਆ ਗਿਆ ਸੀ। ਫਾਜਿਲਕਾ ਪੁਲਿਸ ਦੁਆਰਾ ਆਯੋਜਿਤ ਕੀਤੀ ਗਈ ਇਸ ਸਾਈਕਲ ਰੈਲੀ ਦੁਆਰਾ ਸ਼ਹੀਦਾ ਦੇ ਸਨਮਾਨ ਪ੍ਰਤੀ ਨੋਜਵਾਨਾ ਨੂੰ ਪ੍ਰੇਰਿਤ ਕੀਤਾ ਗਿਆ ਅਤੇ ਇਸ ਰੈਲੀ ਵਿੱਚ ਵਾਹ-2 ਵੀ ਲੁੱਟੀ। ਇਹ ਸਾਈਕਲ ਰੈਲੀ ਆਸਫ ਵਾਲਾ ਫਾਜਿਲਕਾ ਜਲਾਲਾਬਾਦ ਤੋ ਹੁੰਦੇ ਹੋਏ ਮਿਤੀ 22-03-2017 ਨੂੰ ਸਾਰਾਗੜ੍ਹੀ ਗੁਰਦੁਆਰਾ ਸਾਹਿਬ ਫਿਰੋਜਪੁਰ ਆਰਾਮ ਕੀਤਾ ਅਤੇ ਮਿਤੀ 23-03-17 ਨੂੰ ਇਸ ਸਾਈਕਲ ਰੈਲੀ ਨੂੰ ਡਾ. ਸੁਖਚੈਨ ਸਿੰਘ ਗਿੱਲ ਆਈ.ਪੀ.ਐਸ ਡੀ.ਆਈ.ਜੀ ਫਿਰੋਜ਼ਪੁਰ ਰੇਜ਼ ਫਿਰੋਜ਼ਪੁਰ ਜੀ ਨੇ ਸਾਰਾਗੜ੍ਹੀ ਗੁਰਦੁਆਰਾ ਸਾਹਿਬ ਫਿਰੋਜ਼ਪੁਰ ਤੋ ਹਰੀ ਝੰਡੀ ਦੇ ਕੇ ਸ਼ਹੀਦੀ ਸਮਾਰਕ ਹੁਸੈਨੀਵਾਲਾ ਵੱਲ ਰਵਾਨਾ ਕੀਤਾ, ਜਿੱਥੇ ਇਹ ਰੈਲੀ ਪਹੁੰਚਣ ਤੇ ਸ਼੍ਰੀ ਵੀ.ਕੇ ਮੀਨਾ ਡਵੀਜਨਲ ਕਮਿਸ਼ਨਰ ਫਿਰੋਜਪੁਰ ਮੰਡਲ ਅਤੇ ਸ਼੍ਰੀ ਰਾਮਵੀਰ, ਆਈ.ਏ.ਐਸ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਜੀ ਨੇ ਸ਼ਹੀਦੀ ਸਮਾਰਕ ਹੁਸੈਨੀਵਾਲਾ ਵਿਖੇ ਸਵਾਗਤ ਕੀਤਾ। ਇਸ ਮੋਕੇ ਮੁੱਖ ਮਹਿਮਾਨ ਵਜੋ ਪੁਹੰਚੇ ਸ. ਮਨਪ੍ਰੀਤ ਸਿੰਘ ਬਾਦਲ ਵਿੱਤ ਮੰਤਰੀ ਪੰਜਾਬ ਜੀ ਨੂੰ ਸਨਮਾਨ ਚਿੰਨ ਭੇਟ ਕੀਤਾ ਗਿਆ।

No comments: