BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਚੱਕ ਅਰਾਈਆਂਵਾਲਾ ਦੇ ਮਨਰੇਗਾ ਮਜ਼ਦੂਰਾਂ ਵੱਲੋਂ ਕੰਮ ਸ਼ੁਰੂ

ਮਨਰੇਗਾ ਦ ਕੰਮ ਕਰਦੇ ਮਜ਼ਦੂਰ।
ਜਲਾਲਾਬਾਦ 24 ਮਾਰਚ (ਬਬਲੂ ਨਾਗਪਾਲ)-ਪਿੰਡ ਚੱਕ ਅਰਾਈਆਂਵਾਲਾ ਉਰਫ ਫਲੀਆਂ ਵਾਲਾ ਵਿਖੇ ਸਮੂਹ ਪੰਚਾਇਤ ਅਤੇ ਪੰਜਾਬ ਖੇਤ ਮਜਦੂਰ ਸਭਾ ਵਲੋਂ ਮਨਰੇਗਾ ਮਜ਼ਦੂਰਾਂ ਨੂੰ ਕੰਮ 'ਤੇ ਲਗਾਇਆ ਗਿਆ ਅਤੇ ਇਨਾਂ ਮਜ਼ਦੂਰਾਂ ਵਲੋਂ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਉੱਗੀ ਹੋਈ ਡੱਬ ਨੂੰ ਪੁੱਟਿਆ ਗਿਆ ਉਥੇ ਇਸ ਦੇ ਨਾਲ ਹੀ ਇਥੇ ਲਗਾਏ ਗਏ ਬੂਟਿਆਂ ਦੀ ਵੀ ਸਾਂਭ ਸੰਭਾਲ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਚਾਇਤ ਮੈਂਬਰ ਸਤਨਾਮ ਸਿੰਘ ਨੇ ਦੱਸਿਆ ਕਿ ਸਥਾਨਕ ਬੀ.ਡੀ.ਪੀ.ਓ. ਅਤੇ ਏ.ਪੀ.ਓ. ਦੀ ਅਗੁਵਾਈ ਹੇਠ ਉਨਾਂ ਦੇ ਪਿੰਡ ਦੇ ਮਗਨਰੇਗਾ ਮਜ਼ਦੂਰਾਂ ਵਲੋਂ ਪਿੰਡ ਦੇ ਸ਼ਮਸ਼ਾਨ ਘਾਟ, ਵਾਟਰ ਵਰਕਸ, ਸਰਕਾਰੀ ਪ੍ਰਾਇਮਰੀ ਸਕੂਲ ਦੀ ਸਫਾਈ ਕਰਨ ਦੇ ਨਾਲ ਨਾਲ ਉਪਰੋਕਤ ਥਾਵਾਂ ਵਿੱਚ ਲੱਗੇ ਪੌਦਿਆਂ ਦੀ ਸਾਂਭ ਸੰਭਾਲ ਵੀ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ 271 ਦੇ ਕਰੀਬ ਮਗਨਰੇਗਾ ਮਜ਼ਦੂਰਾਂ ਦਾ 5 ਦਿਨ ਕੰਮ ਕਰਨ ਲਈ ਮਸਟਰੋਲ ਨਿਕਲਿਆ ਹੈ ਅਤੇ ਮਜਦੂਰ ਪੂਰੇ ਉਤਸ਼ਾਹ ਨਾਲ ਕੰਮ ਕਰ ਰਹੇ ਹਨ। ਉਨਾਂ ਕਿਹਾ ਕਿ ਉਪਰੋਕਤ ਥਾਵਾਂ ਵਿਚ ਕੰਮ ਹੋਣ ਦੇ ਬਾਅਦ ਕੇਂਦਰੀ ਵਿਦਿਆਲਿਆ (ਸਕੂਲ) ਵਿਚ ਵੀ ਮਗਨਰੇਗਾ ਮਜਦੂਰ ਕੰਮ ਕਰਨਗੇ। ਇਸ ਮੌਕੇ ਰੁਜ਼ਗਾਰ ਗ੍ਰਾਮ ਸੇਵਕ ਪਰਮਜੀਤ ਸਿੰਘ, ਪੰਚਾਇਤ ਮੈਂਬਰ ਸਤਨਾਮ ਸਿੰਘ, ਰੇਸ਼ਮਾ ਬਾਈ, ਲਹੋਰਾ ਸਿੰਘ, ਦਰਸ਼ਨ ਸਿੰਘ, ਮਹਿੰਦਰ ਕੌਰ,ਵੀਰਪਾਲ ਕੌਰ, ਅਮਰੋ ਬਾਈ, ਸ਼ੇਰ ਸਿੰਘ, ਗੱਜਣ ਸਿੰਘ, ਜਲੌ ਬਾਈ, ਕ੍ਰਿਸ਼ਨਾ ਬਾਈ, ਮਾਲੋਂ ਬਾਈ, ਮਹਿੰਦਰ ਕੌਰ, ਦਿਆਲੋ ਬਾਈ, ਜੱਗਾ ਸਿੰਘ, ਬੰਤਾ ਸਿੰਘ ਘੋਗਾ, ਗੁਰਦੀਪ ਸਿੰਘ ਕਰਨਾਵਲ, ਫ਼ਲਕ ਸਿੰਘ, ਭਗਤ ਜੰਗੀਰ ਸਿੰਘ ਆਦਿ ਮੌਜੂਦ ਸਨ।

No comments: