BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮਨਰੇਗਾ ਤਹਿਤ 260 ਮਜ਼ਦੂਰ ਕਰ ਰਹੇ ਨੇ ਪਿੰਡ ਕਾਠਗੜ ਵਿਖੇ ਕੰਮ

ਜਲਾਲਾਬਾਦ 24 ਮਾਰਚ (ਬਬਲੂ ਨਾਗਪਾਲ)-ਜਲਾਲਾਬਾਦ ਨੇੜੇ ਪੈਂਦੇ ਪਿੰਡ ਕਾਠਗੜ ਵਿਖੇ ਮਨਰੇਗਾ ਜੇ.ਈ. ਜਸਵੰਤ ਸਿੰਘ ਦੀ ਅਗੁਵਾਈ ਹੇਠ ਤੇ ਸਰਪੰਚ ਮਨਜੀਤ ਕੌਰ ਦੀ ਦੇਖ ਰੇਖ ਹੇਠ ਪਿੰਡ 'ਚ ਮਨਰੇਗਾ ਮਜ਼ਦੂਰਾਂ ਨੂੰ ਕੰਮ ਦਿੱਤਾ ਜਾ ਰਿਹਾ ਹੈ। ਸਰਪੰਚ ਮਨਜੀਤ ਕੌਰ ਨੇ ਦੱਸਿਆ ਕਿ ਮਨਰੇਗਾ ਮਜ਼ਦੂਰਾਂ ਤੋਂ ਪਿੰਡ ਦੇ ਸ਼ਮਸ਼ਾਨਘਾਟ ਦੀ ਸਫਾਈ, ਵਾਟਰ ਵਰਕਸ ਦੀ ਸਫਾਈ ਤੋਂ ਇਲਾਵਾ ਪਲਾਟਾਂ ਦੀ ਸਫਾਈ ਆਦਿ ਦਾ ਕੰਮ ਕਰਵਾਇਆ ਜਾ ਰਿਹਾ ਹੈ ਤੇ ਲਗਭਗ ਪਿੰਡ ਦੇ 260 ਮਨਰੇਗਾ ਮਜ਼ਦੂਰ ਕੰਮ ਕਰ ਰਹੇ ਹਨ। ਉਨਾਂ ਦੱਸਿਆ ਕਿ ਇਹ ਕੰਮ 25 ਮਾਰਚ ਤੱਕ ਚੱਲੇਗਾ ਤੇ ਜਲਦ ਹੀ ਦੂਸਰੀ ਪਾਰੀ 'ਚ ਰਹਿੰਦੇ ਮਜ਼ਦੂਰਾਂ ਤੋਂ ਵੀ ਕੰਮ ਕਰਵਾਇਆ ਜਾਵੇਗਾ। ਇਸ ਮੌਕੇ ਮਲਕੀਤ ਸਿੰਘ,ਬਲਵੀਰ ਸਿੰਘ, ਮੱਖਣ ਸਿੰਘ ਪੰਚ, ਮਨਜੀਤ ਕੌਰ, ਹਰਮੇਸ਼ ਕੁਮਾਰ ਪੰਚ, ਕੈਲਾਸ਼ ਰਾਣੀ ਆਦਿ ਹਾਜ਼ਰ ਸਨ।

No comments: