BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਜ਼ਿਲਾ ਇਕਾਈ ਦੀ ਮੀਟਿੰਗ

ਜਲਾਲਾਬਾਦ, 10 ਮਾਰਚ (ਬਬਲੂ ਨਾਗਪਾਲ)-ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਜਿਲਾ ਪ੍ਰਧਾਨ ਨੱਥਾ ਸਿੰਘ ਦੀ ਅਗਵਾਈ ਹੇਠ ਮੀਟਿੰਗ ਹੋਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਉਨਾਂ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦੇ ਕਾਰਜਕਾਲ 'ਚ ਕਿਸਾਨ ਤੇ ਮਜ਼ਦੂਰ ਦਾ ਬੁਰਾ ਹਾਲ ਹੋ ਗਿਆ ਤੇ ਆਰਥਿਕ ਕੰਗਾਲੀ ਦੇ ਚੱਲਦੇ ਕਿਸਾਨ ਮਜਦੂਰ ਖ਼ੁਦਕੁਸ਼ੀ ਦੇ ਰਾਹ ਪੈ ਗਿਆ ਹੈ। ਕਿਸਾਨਾਂ ਨੂੰ ਫਸਲਾਂ ਦੀ ਯੋਗ ਕੀਮਤ ਨਹੀਂ ਮਿੱਲ ਰਹੀ ਜਦੋ ਕਿ ਮੋਦੀ ਸਰਕਾਰ ਕਿਸਾਨਾਂ ਦੀ ਆਮਦਨ ਦੋ ਗੂਣੀ ਕਰਨ ਦੇ ਵਾਅਦੇ ਨਾਲ ਸੱਤਾ 'ਤੇ ਕਾਬਜ਼ ਹੋਈ ਸੀ। ਉਨਾਂ ਹੈ ਕਿ ਕਿਸਾਨ, ਮਜ਼ਦੂਰ ਤੇ ਛੋਟੇ ਦੁਕਾਨਦਾਰਾਂ ਦੀ ਹਾਲਤ ਅੱਜ ਕਾਫ਼ੀ ਤਰਸਯੋਗ ਹੋ ਚੁੱਕੀ ਹੈ ਉਨਾਂ ਕਿਹਾ ਕਿ ਇਨਾਂ ਦੀ ਹਾਲਤ ਸੁਧਾਰਨ ਦੀ ਬਜਾਏ ਕੇਂਦਰ ਦੀ ਮੋਦੀ ਸਰਕਾਰ ਦੇਸ਼ ਅੰਦਰ ਫ਼ਿਰਕਾਪ੍ਰਸਤੀ ਤੇ ਫਾਸੀਵਾਦ ਨੂੰ ਹਵਾ ਦੇ ਰਹੀ ਹੈ। ਇਸ ਮੌਕੇ ਬਲਵਿੰਦਰ ਸਿੰਘ ਪਜਾਵਾ, ਮੋਹਨ ਲਾਲ ਪੈਚਾਵਾਲਾ, ਮੁਖਤਿਆਰ ਸਿੰਘ ਮਹਾਲਮ, ਪੂਰਨ ਲਾਲ ਸੈਂਦਾਵਾਲੀ, ਰਣਜੀਤ ਹਰੀਪੁਰਾ, ਸੁਰਿੰਦਰ ਸਿੰਘ ਆਜ਼ਮ ਵਾਲਾ, ਵਣਜਾਰ ਸਿੰਘ, ਗੁਰਮੇਲ ਹਜ਼ਾਰਾ, ਸੁਰਜੀਤ ਟਿਵਾਣਾ, ਉਜਾਗਰ ਸਿੰਘ, ਬਲਦੇਵ ਲਾਧੂਕਾ, ਬੁੜ ਸਿੰਘ, ਮੰਗਲ ਸਿੰਘ ਹਾਜ਼ਰ ਹੋਏ।

No comments: