BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮੋਬਾਇਲ ਫੋਨ 'ਤੇ ਝੂਠਾ ਪਰਚਾ ਦਰਜ ਕਰਵਾਉਂਣ ਦੀਆਂ ਮੋਬਾਇਲ ਫੋਨ 'ਤੇ ਧਮਕੀਆਂ ਦੇਣ ਵਾਲੀ ਔਰਤ ਸਮੇਤ 4 ਵਿਅਕਤੀਆਂ ਖਿਲਾਫ ਮਾਮਲਾ ਦਰਜ

ਪੁਲਸ ਦੇ ਉਚ ਅਧਿਕਾਰੀਆਂ ਦੀ ਜਾਂਚ ਤੋਂ ਬਾਅਦ ਹੋਇਆ ਮਾਮਲਾ ਦਰਜ
ਜਲਾਲਾਬਾਦ 4 ਮਾਰਚ (ਬਬਲੂ ਨਾਗਪਾਲ)-
ਪਿੰਡ ਚੱਕ ਬਲੋਚਾ (ਮਾਹਲਮ ) ਦੇ ਇਕ ਵਿਅਕਤੀ ਨੂੰ ਫੋਨ 'ਤੇ ਝੂਠੇ ਮਾਮਲੇ ਵਿੱਚ ਫਸਾਉਂ ਵਾਲੀ ਔਰਤ ਸਮੇਤ ਪੰਜਾਬ ਪੁਲਸ ਦੇ ਉਚ ਅਧਿਕਾਰੀਆਂ ਦੀ ਜਾਂਚ ਪੜਤਾਲ ਕਰਨ ਤੋਂ ਬਾਅਦ  4 ਵਿਅਕਤੀਆਂ ਦੇ ਖਿਲਾਾਫ ਮਾਮਲਾ ਦਰਜ ਕਰਨ ਵਿੱਚ ਸਫਲਤਾ ਹਾਸਲ ਕੀਤੀ  ਹੈ।  ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਦੇ ਐਸ.ਐਚ.ੳ ਜਸਵੀਰ ਸਿੰਘ ਨੇ ਦੱਸਿਆ ਕਿ   ਪੰਜਾਬ ਪੁਲਸ ਦੇ ਉਚ ਅਧਿਕਾਰੀਆਂ ਨੂੰ ਦਿੱਤੀਆਂ ਲਿਖਤੀ ਦਰਖਾਸਤਾਂ ਵਿੱਚ ਫੁੰਮਣ ਸਿੰਘ ਪੁੱਤਰ ਮਹੰਤਾ ਸਿੰਘ ਵਾਸੀ ਚੱਕ ਬਲੋਚਾ ਮਾਹਲਮ ਨੇ ਦੱਸਿਆ ਕਿ  ਦੱਸਿਆ ਕਿ ਉਸਦੇ ਲੜਕੇ ਗੁਰਮੇਜ ਸਿੰਘ ਦਾ  ਵਿਆਹ ਪਿੰਡ ਚੱਕ ਵੈਰੋ ਕੇ  ਦੀ ਲੜਕੀ ਗੁਰਪ੍ਰੀਤ ਕੌਰ ਪੁੱਤਰੀ ਕੁਲਵੰਤ ਸਿੰਘ ਨਾਲ ਪੂਰੇ ਹਿੰਦੂ ਰੀਤੀ ਰਿਵਾਜ਼ਾਂ ਨਾਲ ਹੋਇਆ ਸੀ ਅਤੇ ਵਿਆਹ ਦੇ ਕੁਝ ਦਿਨਾਂ ਬਾਅਦ ਉਸਦਾ ਲੜਕਾ  ਵਿਆਹ ਤੋਂ ਬਆਦ ਉਸਦਾ ਲੜਕਾ ਰਾਜੀ ਖੁਸ਼ੀ ਉਸਦੀ ਨੂੰਹ ਨੂੰ  ਉਸਦੇ ਪੇਕੇ ਪਿੰਡ ਛੱਡ ਆਇਆ ਸੀ । ਥਾਣਾ ਮੁੱਖੀ ਨੇ ਅੱਗੇ ਦੱਸਿਆ ਕਿ ਉਕਤ ਲੜਕੀ ਦੇ ਪਰਿਵਾਰਿਕ ਮੈਂਬਰਾਂ ਨੇ ਦਾਜ਼ ਦੀ ਮੰਗ ਕਰਨ ਦੀਆਂ ਫੁੰਮਣ ਸਿੰਘ ਅਤੇ ਉਸਦੇ ਪਰਿਵਾਰ ਦੇ ਖਿਲਾਫ  ਦਰਖਸਾਤਾਂ ਵੀ ਦਿੱਤੀਆਂ ਸਨ ਅਤੇ ਪੁਲਸ ਦੀ ਜਾਂਚ ਪੜਤਾਲ 'ਚ ਦਾਜ ਦੀ ਮੰਗ ਕਰਨ ਲਈ  ਕੁਝ ਨਹੀ ਪਾਇਆ ਗਿਆ ਅਤੇ ਵਿਆਹੁਤਾ  ਲੜਕੀ ਦੀ  ਗੂੜੀ ਰਿਸਤੇਦਾਰੀ  ਦੀ ਇਕ ਔਰਤ ਸੀਮਾ ਰਾਣੀ ਊਰਫ ਮੰਗਲੀ ਪਤਨੀ ਕਾਲਾ ਸਿੰਘ ਵਾਸੀ ਬਸਤੀ ਚੰਡੀਗੜ (ਲਾਧੂਕਾ) ਨੇ ਉਨਾਂ ਦੇ ਫੋਨ 'ਤੇ ਧਮਕੀਆਂ ਦਿੱਤੀਆਂ ਕਿ ਤੁਹਾਡੇ ਖਿਲਾਫ ਧਾਰਾ 366/376 ਦਾ ਮਾਮਲਾ ਦਰਜ ਕਰਵਾ ਦੇਣਾ ਹੈ ਅਤੇ ਉਹ ਪਹਿਲਾ ਵੀ 5 ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕਰਵਾ ਚੁੱਕੀ ਹੈ। ਉਪਰੋਕਤ ਵਿਅਕਤੀ ਵਲੋਂ ਦਿੱਤੀ ਗਈ ਲਿਖਤੀ ਸ਼ਿਕਾਇਤ ਦੇ ਅਧਾਰ 'ਤੇ ਪੁਲਸ ਨੇ ਫੋਨਾਂ ਦੀ ਰਿਕਾਡਿੰਗ ਦੀ ਜਾਂਚ ਕਰਨ ਤੋਂ ਬਾਅਦ ਔਰਤ ਸੀਮਾ ਰਾਣੀ ਪਤਨੀ ਕੁਲਵੰਤ ਸਿੰਘ ਸਮੇਤ 4 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਪੁਲਸ ਨੇ ਦੇਂਰ ਸ਼ਾਮ ਨੂੰ ਔਰਤ ਗ੍ਰਿਫਤਾਰ ਕਰਕੇ ਅੱਜ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਹੈ।

No comments: