BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ 26 ਮਾਰਚ ਨੂੰ

ਜਲਾਲਾਬਾਦ 23 ਮਾਰਚ (ਬਬਲੂ ਨਾਗਪਾਲ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਦਿਵਸ ਨੂੰ ਸਮਰਪਿਤ ਇੱਕ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਆਉਂਦੀ 26 ਮਾਰਚ ਐਤਵਾਰ ਨੂੰ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਸ ਨਗਰ ਕੀਰਤਨ ਦੇ ਕੋਆਰਡੀਨੇਟਰ ਡਾ: ਜਸਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਇਹ ਨਗਰ ਕੀਰਤਨ ਗੁਰਦੁਆਰਾ ਸੰਤ ਬਾਬਾ ਤਾਰਾ ਸਿੰਘ ਖੁਸ਼ਦਿਲ ਜੰਡ ਵਾਲਾ ਭੀਮੇ ਸ਼ਾਹ ਤੋਂ ਐਤਵਾਰ ਨੂੰ ਸਵੇਰੇ 4 ਵਜੇ  ਆਰੰਭ ਹੋਵੇਗਾ ਅਤੇ ਨੁਕੇਰੀਆਂ, ਮੰਡੀ ਰੋੜਾਂ ਵਾਲੀ, ਮੀਨਿਆਂ ਵਾਲੀ, ਕਾਠਗੜ, ਚੱਕ ਵੈਰੋ ਕੇ, ਜੰਡ ਵਾਲਾ, ਝੁੱਗੀਆਂ ਨੰਦ ਸਿੰਘ, ਘਾਂਗਾ, ਚੱਕ ਸੈਦੋ ਕੇ ਵਿਖੇ ਸਥਿਤ ਗੁਰਦੁਆਰਾ ਚਾਰ ਸਾਹਿਬਜਾਦੇ, ਜਲਾਲਾਬਾਦ ਵਿਖੇ ਭਾਈ ਮਹਾਂ ਸਿੰਘ ਖਾਲਸਾ ਪਬਲਿਕ ਸਕੂਲ, ਗੁਰਦੁਆਰਾ ਬਾਬਾ ਬਚਿੱਤਰ ਸਿੰਘ, ਗੁਰਦੁਆਰਾ ਰਾਮਗੜੀਆ, ਪਿੰਡ ਸ਼ਮਸਦੀਨ ਚਿਸ਼ਤੀ ਵਿਖੇ ਗੁਰਦੁਆਰਾ ਸ੍ਰੀ ਗੁਰਦੁਰਸ਼ਨ ਪ੍ਰਕਾਸ਼ ਫੱਤੂ ਸੰਮੂ ਟਾਹਲੀਆਂ, ਜੀਵਾਂ ਅਰਾਈਂ, ਗੋਲੂ ਕਾ ਮੋੜ, ਗੁਰਦੁਆਰ ਪ੍ਰਗਟ ਸਾਹਿਬ, ਲੱਖੋ ਕੇ ਬਹਿਰਾਮ ਡੇਰਾ ਬਾਬਾ ਮਹਿਰ ਦਾਸ, ਖਾਈ ਫੇਮੇ ਕੀ, ਖਿਲਚੀਆਂ, ਫਿਰੋਜਪੁਰ ਸ਼ਹਿਰ, ਭੱਟੀਆਂ ਵਾਲੀ ਵਸਤੀ, ਗੁਰਦੁਆਰਾ ਅਕਾਲਗੜ ਸਾਹਿਬ ਆਦਿ ਤੋਂ ਹੁੰਦਾ ਹੋਇਆ ਸ਼ਾਮ 7 ਵਜੇ ਗੁਰਦੁਆਰਾ ਜਾਮਨੀ ਸਾਹਿਬ ਬਜੀਦਪੁਰ ਵਿਖੇ ਪਹੁੰਚੇਗਾ ਜਿੱਥੇ ਸਮਾਪਤੀ ਉਪਰੰਤ ਅਰਦਾਸ ਕੀਤੀ ਜਾਵੇਗੀ।

No comments: