BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨੌਜਵਾਨ ਸੇਵਾ ਸੰਮਤੀ ਫਾਜਿਲਕਾ ਨੇ ਜਲਾਲਾਬਾਦ ਯੂਥ ਦੀ ਬਣਾਈ ਇਕਾਈ

ਅਮਿਤ ਰੋਜੀਆ ਬਣੇ ਜਲਾਲਾਬਾਦ ਯੂਥ ਦੇ ਪ੍ਰਧਾਨ
ਜਲਾਲਾਬਾਦ ਵਿੱਚ ਬਣਾਏ ਯੂਥ ਇਕਾਈ ਦੇ ਅਹੁਦੇਦਾਰਾਂ ਦਾ ਸਨਮਾਨ ਕਰਦੇ ਜਿਲਾ ਅਹੁਦੇਦਾਰ।
ਜਲਾਲਾਬਾਦ, 7 ਮਾਰਚ (ਬਬਲੂ ਨਾਗਪਾਲ)- ਨੋਜਵਾਨ ਸਮਾਜ ਸੇਵੀ ਸੰਸਥਾ(ਰਜਿ) ਫਾਜਿਲਕਾ ਵੱਲੋਂ ਅੱਜ ਹੋਰ ਉਪਰਾਲਾ ਕਰਦੇ ਹੋਏ ਜਲਾਲਾਬਾਦ ਵਿਖੇ ਵੀ ਆਪਣੀ ਇਕਾਈ ਬਣਾਈ ਗਈ। ਸੰਸਥਾ ਵੱਲੋਂ ਜਲਾਲਾਬਾਦ ਵਿਖੇ ਆਪਣਾ ਯੂਥ ਵਿੰਗ ਬਣਾਇਆ ਗਿਆ ਅਤੇ ਅਮਿਤ ਰੋਜੀਆ ਨੂੰ ਸਰਬ ਸੰਮਤੀ ਨਾਲ ਪ੍ਰਧਾਨ ਬਣਾਇਆ ਗਿਆ। ਇਸ ਮੌਕੇ ਹੋਏ ਸਾਦੇ ਸਮਾਗਮ ਵਿੱਚ ਜਿਲਾ ਪ੍ਰਧਾਨ ਲਵਲੀ ਬਾਲਮੀਕ ਨੇ ਉਹਨਾਂ ਨੂੰ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਜਿਲਾ ਪ੍ਰਧਾਨ ਲਵਲੀ ਨੇ ਕਿਹਾ ਕਿ ਸੰਸਥਾ ਹਮੇਸ਼ਾ ਹੀ ਸਮਾਜ ਭਲਾਈ ਦੇ ਕੰਮਾਂ ਵਿੱਚ ਅੱਗੇ ਰਹਿ ਕੇ ਕੰਮ ਕਰਦੀ ਹੈ ਅਤੇ ਲੋਕਾਂ ਦੀ ਭਲਾਈ ਲਈ ਹਮੇਸ਼ਾਂ ਹੀ ਤਤਪਰ ਹੈ। ਨਵੇਂ ਬਣੇ ਯੂਥ ਪ੍ਰਧਾਨ ਅਮਿਤ ਨੇ ਕਿਹਾ ਸੰਸਥਾ ਦੁਆਰਾ ਦਿੱਤੇ ਗਏ ਮਾਨ ਦਾ ਧੰਨਵਾਦ ਕਰਦੇ ਹਨ ਅਤੇ ਸੰਸਥਾ ਦੁਆਰਾ ਕੀਤੇ ਜਾਂਦੇ ਕੰਮਾਂ ਗੋ ਸੇਵਾ, ਖ਼ੂਨ-ਦਾਨ, ਸਫ਼ਾਈ ਅਭਿਆਨ, ਪੌਦੇ ਲਗਾਉਣਾ ਆਦਿ ਵਿੱਚ ਪੂਰੀ ਲਗਨ ਨਾਲ ਕੰਮ ਕੀਤਾ ਜਾਵੇਗਾ। ਇਸ ਮੌਕੇ ਅਮਿਤ ਵੱਲੋਂ ਆਪਣੀ ਟੀਮ ਦਾ ਗਠਨ ਕਰਦੇ ਹੋਏ ਮੀਤ ਪ੍ਰਧਾਨ ਅਕਾਸ਼ ਕੁਮਾਰ, ਚੇਅਰਮੈਨ ਰਾਜ਼ੇਸ਼ ਕੁਮਾਰ, ਮੀਤ ਚੇਅਰਮੈਨ ਵਿਸ਼ਾਲ, ਸਲਾਹਕਾਰ ਤ੍ਰਿਲੋਕ ਚੰਦ, ਕੈਸ਼ੀਅਰ ਵਿਨੋਦ ਕੁਮਾਰ, ਪ੍ਰੈਸ ਸਕੱਤਰ ਸ਼ੁਭਮ ਕੁਮਾਰ, ਸਕੱਤਰ ਸੁਨੀਲ ਕੁਮਾਰ ਬਣਾਏ ਗਏ। ਇਸ ਮੌਕੇ ਵਿਨਯ ਪਰਵਾਨਾ, ਗੋਵਿੰਦ ਬਾਲਮੀਕ, ਸਾਜਨ , ਮਨਾ ਤੇ ਹੋਰ ਹਾਜ਼ਰ ਸਨ।

No comments: