BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੈਰਾਡਾਇਸ ਕਾਲਜ ਵਿੱਚ ਸਮੋਕਲੇਸ ਕੁਕਿੰਗ ਮੁਕਾਬਲਾ, ਵਿਦਿਆਰਥੀਆਂ ਨੇ ਬਣਾਏ ਪੋਸ਼ਟਿਕ ਪਕਵਾਨ

ਜਲੰਧਰ 14 ਮਾਰਚ (ਜਸਵਿੰਦਰ ਆਜ਼ਾਦ)- ਪੈਰਾਡਾਇਸ ਕਾਲਜ ਆਫ ਐਜੁਕੇਸ਼ਨ ਵਿੱਚ ਬੀ.ਐਡ ਅਤੇ ਡੀ.ਐਲ.ਐਡ ਦੇ ਵਿਦਿਆਰਥੀਆਂ ਲਈ ਸਮੋਕਲੇਸ ਕੁਕਿੰਗ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲੈਂਦੇ ਹੋਏ ਵੱਖ ਵੱਖ ਪ੍ਰਕਾਰ ਦੇ ਪੋਸ਼ਟਿਕ ਪਕਵਾਨ ਤਿਆਰ ਕੀਤੇ।ਕਾਲਜ ਡਾਇਰੈਕਟਰ ਡਾ.ਅਲਕਾ ਗੁਪਤਾ ਨੇ ਵਿਦਿਆਰਥੀਆਂ ਨੂੰ ਪੋਸ਼ਟਿਕ ਦੇ ਨਾਲ ਨਾਲ ਖਾਣੇ ਬਣਾਉਂਦੇ ਸਮੇਂ ਸਾਫ ਸਫਾਈ ਦਾ ਵੀ ਧਿਆਨ ਰੱਖਣ ਨੂੰ ਕਿਹਾ।ਇਸ ਮੌਕੇ ਉੱਤੇ ਮਨਪ੍ਰੀਤ ਅਤੇ ਸ਼ਵੇਤਾ ਮਾਸਟਰ ਸ਼ੈਫ ਬਣੀ।ਪ੍ਰਸਤੁਤੀਕਰਣ ਵਿੱਚ ਜਸਮੀਨ, ਖੁਸ਼ਬੂ ਨੇ ਪਹਿਲਾ,ਗਗਨ ਨੇ ਦੂਸਰਾ, ਪੂਨਮ ਨੇ ਤੀਸਰਾ ਸਥਾਨ, ਚੰਗੇ ਸਵਾਦ ਵਿੱਚ ਹਰਪ੍ਰੀਤ, ਗਿਰੀਸ਼ ਨੇ ਪਹਿਲਾ ਸਥਾਨ, ਰਿਤੀਕਾ ਨੇ ਦੂਸਰਾ, ਕਿਰਨ ਨੇ ਤੀਸਰਾ ਸਥਾ, ਨਵੀਨਕਰਣ ਵਿੱਚ ਦੀਪੂ ਅਤੇ ਨਤਾਸ਼ਾ ਨੇ ਪਹਿਲਾ, ਮੋਨਿਕਾ ਨੇ ਦੂਸਰਾ, ਰਜਨੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਡਾਇਰੈਕਟਰ ਡਾ.ਅਲਕਾ ਗੁਪਤਾ ਨੇ ਵਿਦਿਆਰਥੀਆਂ ਦੇ ਬਣਾਏ ਖਾਣੇ ਨੂੰ ਟੈਸਟ ਕੀਤਾ ਅਤੇ ਸ਼ਲ਼ਾਘਾ ਕਰਦੇ ਹੋਏ ਇਸੇ ਤਰ੍ਹਾਂ ਹੀ ਚੰਗੇ ਚੰਗੇ ਪਕਵਾਨ ਬਣਾਉਣ ਲਈ ਪ੍ਰੇਰਿਤ ਕੀਤਾ।

No comments: